ਬਾਗਲਕੋਟ (ਕਰਨਾਟਕ) : ਅਜੀਬ ਪਰ ਸੱਚ ਹੈ ਕਿ ਡਾਕਟਰਾਂ ਨੇ ਮੰਗਲਵਾਰ ਨੂੰ ਮਾਨਸਿਕ ਤੌਰ ਉੱਤੇ ਬਿਮਾਰ ਮਰੀਜ਼ ਦੇ ਪੇਟ ਵਿੱਚੋਂ 187 ਸਿੱਕੇ(187 coins were removed from the patients stomach) ਕੱਢ ਦਿੱਤੇ ਹਨ। ਮਰੀਜ਼ ਨੂੰ ਉਲਟੀਆਂ ਅਤੇ ਪੇਟ ਵਿੱਚ ਬੇਅਰਾਮੀ ਦੀ ਸ਼ਿਕਾਇਤ ਦੇ ਨਾਲ ਹਸਪਤਾਲ (patient complains of vomiting and stomach) ਵਿੱਚ ਦਾਖਲ ਕਰਵਾਇਆ ਗਿਆ ਸੀ। ਇਹ ਸਰਜਰੀ ਬਾਗਲਕੋਟ ਦੇ ਹਨਗਲ ਸ਼੍ਰੀ ਕੁਮਾਰੇਸ਼ਵਰ ਹਸਪਤਾਲ ਅਤੇ ਖੋਜ ਕੇਂਦਰ ਦੁਆਰਾ ਕੀਤੀ ਗਈ ਕਿਉਂਕਿ ਮਰੀਜ਼ ਉੱਥੇ ਦਾਖਲ ਸੀ।
ਮਾਨਸਿਕ ਰੋਗ ਤੋਂ ਪੀੜਤ: ਡਾਕਟਰ ਅਨੁਸਾਰ ਮਰੀਜ਼ ਮਾਨਸਿਕ ਰੋਗ ਤੋਂ ਪੀੜਤ (Patients suffering from mental illness) ਹੈ ਅਤੇ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਸਿੱਕੇ ਨਿਗਲ ਰਿਹਾ ਹੈ। ਉਹ ਉਲਟੀਆਂ ਅਤੇ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਆਇਆ ਸੀ। ਪੂਰੀ ਜਾਂਚ ਤੋਂ ਬਾਅਦ ਡਾਕਟਰ ਇਸ ਨਤੀਜੇ ਉੱਤੇ ਪਹੁੰਚੇ ਹਨ ਕਿ ਮਰੀਜ਼ ਦੇ ਪੇਟ ਵਿੱਚ ਭਾਰੀ ਮਾਤਰਾ ਵਿੱਚ ਕਰੰਸੀ ਦੇ ਸਿੱਕੇ ਹਨ।
ਇਹ ਵੀ ਪੜ੍ਹੋ: 205 ਕਿਲੋ ਪਿਆਜ਼ ਵੇਚਣ ਵਾਲੇ ਕਿਸਾਨ ਨੂੰ ਸਿਰਫ਼ 8 ਰੁਪਏ ਦਾ ਹੋਇਆ ਮੁਨਾਫ਼ਾ !