ETV Bharat / bharat

Diwali 2023: ਦਿਵਾਲੀ 'ਤੇ ਇਸ ਸ਼ੁੱਭ ਮੁਹੂਰਤ 'ਚ ਕਰੋ ਧਨ ਦੀ ਦੇਵੀ ਮਾਂ ਲਕਸ਼ਮੀ ਦੀ ਪੂਜਾ, ਖੁਸ਼ਹਾਲੀ ਲਈ ਕਰੋ ਇਸ ਮੰਤਰ ਦਾ ਜਾਪ

Diwali 2023 Shubh Muhurat: ਸਦੀਵੀ ਧਰਮ 'ਚ ਦਿਵਾਲੀ ਦੇ ਤਿਓਹਾਰ ਨੂੰ ਖੁਸ਼ਹਾਲੀ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। ਇਸ ਸਾਲ ਦਿਵਾਲੀ ਦਾ ਤਿਓਹਾਰ 12 ਨਵੰਬਰ ਨੂੰ ਹੈ।

Diwali 2023 Shubh Muhurat
Diwali 2023
author img

By ETV Bharat Features Team

Published : Nov 8, 2023, 10:14 AM IST

ਚੰਡੀਗੜ੍ਹ: ਸਦੀਵੀ ਧਰਮ 'ਚ ਕਾਰਤਿਕ ਮਹੀਨੇ ਦੀ ਅਮਾਵਸਿਆ ਵਾਲੇ ਦਿਨ ਰੌਸ਼ਨੀ ਅਤੇ ਖੁਸ਼ੀਆਂ ਦਾ ਤਿਓਹਾਰ ਮਨਾਇਆ ਜਾਂਦਾ ਹੈ। ਜੋਤਸ਼ੀ ਅਨੁਸਾਰ, ਇਸ ਸਾਲ ਦਿਵਾਲੀ 12 ਨਵੰਬਰ ਨੂੰ ਹੈ। ਪੰਚਾਗ ਅਤੇ ਜੋਤਸ਼ੀ ਅਨੁਸਾਰ, ਇਸ ਸਾਲ ਦਿਵਾਲੀ 'ਤੇ ਕਈ ਸ਼ੁੱਭ ਯੋਗ ਬਣ ਰਹੇ ਹਨ।

ਦਿਵਾਲੀ 'ਤੇ ਪੂਜਾ ਦਾ ਸ਼ੁੱਭ ਮੁਹੂਰਤ: ਇਸ ਸਾਲ ਦਿਵਾਲੀ 'ਤੇ ਮਾਂ ਲਕਸ਼ਮੀ ਦੀ ਪੂਜਾ ਲਈ 2 ਸ਼ੁੱਭ ਮੁਹੂਰਤ ਹਨ। ਦਿਵਾਲੀ ਦੇ ਦਿਨ ਲਕਸ਼ਮੀ ਪੂਜਾ ਲਈ ਪਹਿਲਾ ਸ਼ੁੱਭ ਮੁਹੂਰਤ ਸ਼ਾਮ 5:38 ਵਜੇ ਤੋਂ ਸ਼ਾਮ 7:35 ਵਜੇ ਤੱਕ ਹੈ। ਇਸ ਤੋਂ ਇਲਾਵਾ 12 ਨਵੰਬਰ ਦੀ ਰਾਤ ਨੂੰ 11:35 ਵਜੇ ਤੋਂ ਦੇਰ ਰਾਤ 12:32 ਵਜੇ ਤੱਕ ਵੀ ਨਿਸ਼ਿਤਾ ਕਾਲ 'ਚ ਪੂਜਾ ਲਈ ਮੁਹੂਰਤ ਹੈ। ਜੋਤਸ਼ੀ ਅਨੁਸਾਰ, ਦਿਵਾਲੀ ਦੇ ਦਿਨ ਪ੍ਰਦੋਸ਼ ਕਾਲ 'ਚ ਮਾਤਾ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਆਯੁਸ਼ਮਾਨ ਯੋਗ: 12 ਨਵੰਬਰ, ਸਵੇਰ ਤੋਂ ਸ਼ਾਮ 4:25 ਵਜੇ ਤੱਕ ਹੈ। ਇਸਦੇ ਨਾਲ ਹੀ ਸੌਭਾਗਯ ਯੋਗ 13 ਨਵੰਬਰ ਨੂੰ ਸ਼ਾਮ 04:25 ਤੋਂ 03:23 ਤੱਕ ਹੈ। ਇਸ ਦਿਨ ਸਵਾਤੀ ਨਕਸ਼ਤਰ 12 ਨਵੰਬਰ, ਸਵੇਰ ਤੋਂ ਦੇਰ ਰਾਤ 02:51 ਵਜੇ ਤੱਕ ਹੈ।

ਦਿਵਾਲੀ ਦੇ ਦਿਨ ਇਸ ਤਰ੍ਹਾਂ ਕਰੋ ਮਾਤਾ ਲਕਸ਼ਮੀ ਦੀ ਪੂਜਾ: ਦਿਵਾਲੀ ਦੇ ਦਿਨ ਲਕਸ਼ਮੀ ਪੂਜਾ ਕਰਨ ਲਈ ਸਭ ਤੋਂ ਪਹਿਲਾ ਇਸ਼ਨਾਨ ਕਰਨ ਤੋਂ ਬਾਅਦ ਸਾਫ਼-ਸੁਥਰੇ ਕੱਪੜੇ ਪਾਓ ਅਤੇ ਪੂਜਾ ਵਾਲੀ ਜਗ੍ਹਾਂ 'ਤੇ ਬੈਠ ਕੇ ਸੰਕਲਪ ਲਓ। ਘਰ ਦੇ ਉੱਤਰ-ਪੂਰਬ ਜਾਂ ਉੱਤਰ ਦਿਸ਼ਾ 'ਚ ਪੂਜਾ ਸਥਾਨ 'ਤੇ ਲਾਲ ਕੱਪੜਾ ਵਿਛਾਓ। ਇਸ ਤੋਂ ਬਾਅਦ ਲਾਲ ਕੱਪੜੇ 'ਤੇ ਲਕਸ਼ਮੀ ਅਤੇ ਗਣੇਸ਼ ਦੀ ਮੂਰਤੀ ਸਥਾਪਿਤ ਕਰੋ। ਫਿਰ ਮਾਤਾ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰੋ। ਇਸ ਤੋਂ ਬਾਅਦ ਗੰਗਾਜਲ ਨਾਲ ਭਗਵਾਨ ਗਣੇਸ਼ ਅਤੇ ਦੇਵੀ ਲਕਸ਼ਮੀ ਦਾ ਇਸ਼ਨਾਨ ਕਰਵਾਓ ਅਤੇ ਉਨ੍ਹਾਂ ਨੂੰ ਕੱਪੜੇ ਚੜ੍ਹਾਓ।

ਮਾਤਾ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਦੀਆਂ ਰਸਮਾਂ: ਕੱਪੜੇ ਚੜ੍ਹਾਉਣ ਤੋਂ ਬਾਅਦ ਮਾਤਾ ਲਕਸ਼ਮੀ ਨੂੰ ਗੁਲਾਬ ਜਾਂ ਕਮਲ ਦੇ ਫੁੱਲ ਚੜ੍ਹਾਓ ਅਤੇ ਭਗਵਾਨ ਗਣੇਸ਼ ਨੂੰ ਕੱਪੜੇ ਅਤੇ ਫੁੱਲ ਚੜ੍ਹਾਓ। ਇਸਦੇ ਨਾਲ ਹੀ ਦੇਵੀ-ਦੇਵਤਿਆਂ ਨੂੰ ਚੰਦਨ ਲਗਾਓ ਅਤੇ ਚੌਲ ਚੜ੍ਹਾਓ। ਇਸ ਤੋਂ ਬਾਅਦ ਮਾਤਾ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਰਸਮਾਂ ਨਾਲ ਪੂਜਾ ਕਰੋ। ਪੂਜਾ ਤੋਂ ਬਾਅਦ ਲਕਸ਼ਮੀ ਅਤੇ ਗਣੇਸ਼ ਜੀ ਦੀ ਆਰਤੀ ਕਰੋ।

ਲਕਸ਼ਮੀ ਮਾਤਾ ਨੂੰ ਲਗਾਓ ਇਹ ਭੋਗ: ਪੁਰਾਣੀਆਂ ਮਾਨਤਾਵਾਂ ਅਨੁਸਾਰ, ਮਾਤਾ ਲਕਸ਼ਮੀ ਨੂੰ ਸਫ਼ੈਦ ਰੰਗ ਬਹੁਤ ਪਸੰਦ ਹੈ। ਇਸ ਲਈ ਦਿਵਾਲੀ ਦੇ ਦਿਨ ਖੀਰ ਦਾ ਭੋਗ ਜ਼ਰੂਰ ਲਗਾਓ। ਇਸਦੇ ਨਾਲ ਹੀ ਇਸ ਦਿਨ ਮਖਾਨੇ ਦਾ ਭੋਗ, ਪਾਨ ਦੇ ਪੱਤੇ, ਨਾਰੀਅਲ, ਸਫੈਦ ਅਤੇ ਗੁਲਾਬੀ ਰੰਗ ਦੀ ਮਿਠਾਈ ਚੜ੍ਹਾ ਸਕਦੇ ਹੋ।

ਦਿਵਾਲੀ ਦੇ ਦਿਨ ਇਨ੍ਹਾਂ ਮੰਤਰਾਂ ਦਾ ਕਰੋ ਜਾਪ: ਦਿਵਾਲੀ ਦੇ ਦਿਨ ਮਾਤਾ ਲਕਸ਼ਮੀ ਅਤੇ ਗਣੇਸ਼ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ, ਪਰ ਮੰਨਿਆਂ ਜਾਂਦਾ ਹੈ ਕਿ ਇਸ ਦਿਨ ਮਾਤਾ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਦੌਰਾਨ ਮਿਸ਼ੇਸ਼ ਬੀਜ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਇਸ ਮੰਤਰ ਦੇ ਜਾਪ ਨਾਲ ਪਰਿਵਾਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.