ਚੰਡੀਗੜ੍ਹ: ਨਸ਼ਿਆਂ ਦੇ ਮਾਮਲੇ(Drug Racket) ਵਿੱਚ STF ਦੀ ਰਿਪੋਰਟ 'ਤੇ ਬਿਊਰੋ ਆਫ਼ ਇਨਵੈਸਟੀਗੇਸ਼ਨ (ਬੀਓਆਈ) (Director BOI) ਵੱਲੋਂ ਕਾਰਵਾਈ ਦਾ ਮਾਮਲੇ ਵਿੱਚ ਡਾਇਰੈਕਟਰ ਐਸ.ਕੇ. ਅਸਥਾਨਾ (ADGP S.K.Asthana) ਚਰਚਾ ਵਿੱਚ ਆ ਗਏ ਹਨ। ਅਜੇ ਉਨ੍ਹਾਂ ਦੀ ਖ਼ਰਾਬ ਸਿਹਤ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਚਰਚਾ ਸੁਰਖੀਆਂ ਵਿੱਚ ਰਹੀ ਸੀ ਤੇ ਹੁਣ ਉਨ੍ਹਾਂ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ 4 ਪੰਨਿਆਂ ਦੀ ਚਿੱਠੀ ਲਿਖ ਕੇ ਨਵਾਂ ਮੁੱਦਾ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੀ ਚਿੱਠੀ ਤੋਂ ਇਹ ਸੁਆਲ ਖੜ੍ਹਾ ਹੋ ਗਿਆ ਹੈ ਕਿ ਕੀ ਪੰਜਾਬ ਪੁਲਿਸ ਹਾਈਕੋਰਟ ਦੇ ਹੁਕਮ ਤੋਂ ਬਗੈਰ ਐਸਟੀਐਫ ਦੀ ਰੀਪੋਰਟ ’ਤੇ ਕਾਰਵਾਈ ਕਰ ਸਕਦੀ ਹੈ ਜਾਂ ਨਹੀਂ।
ਅਸਥਾਨਾ ਦੀ ਚਿੱਠੀ ਤੋਂ ਹੋਰ ਉਲਝਿਆ ਵਿਵਾਦ
ਇਹ ਚਿੱਠੀ ਇਸ ਮਾਮਲੇ ਨੂੰ ਹੋਰ ਉਲਝਾ ਰਹੀ ਹੈ। ਦਰਅਸਲ, ਜਾਣਕਾਰੀ ਅਨੁਸਾਰ ਇਹ ਏਡੀਜੀਪੀ ਐਸ.ਕੇ. ਅਸਥਾਨਾ ਵੱਲੋਂ ਪੰਜਾਬ ਦੇ ਡੀਜੀਪੀ ਇਕਬਾਲ ਸਿੰਘ ਸਹੋਤਾ ਨੂੰ ਲਿਖੀ ਗਈ ਹੈ। ਜਿਸ ਵਿੱਚ ਉਨ੍ਹਾਂ ਨੇ ਇਸ ਮਾਮਲੇ ਵਿੱਚ ਕਈ ਕਾਨੂੰਨੀ ਪਹਿਲੂਆਂ ਦਾ ਜ਼ਿਕਰ ਕੀਤਾ ਹੈ। ਐਸਕੇ ਅਸਥਾਨਾ ਨੇ ਐਸਟੀਐਫ ਦੀ ਰਿਪੋਰਟ 'ਤੇ ਕਾਰਵਾਈ ਕਰਨ ਤੋਂ ਪਹਿਲਾਂ ਕਈ ਸਵਾਲ ਖੜ੍ਹੇ ਕੀਤੇ ਹਨ।
ਹਾਈਕੋਰਟ ’ਚ ਸੀਲਬੰਦ ਪਈ ਹੈ ਰੀਪੋਰਟ
ਉਨ੍ਹਾਂ ਲਿਖਿਆ ਹੈ ਕਿ ਪੰਜਾਬ ਨੇ ਹਾਈਕੋਰਟ ਤੋਂ ਐਸ.ਟੀ.ਐਫ ਦੀ ਰਿਪੋਰਟ (STF Report) ਮੰਗੀ ਸੀ, ਪਰ ਇਹ ਰਿਪੋਰਟ ਅਜੇ ਤੱਕ ਸੀਲਬੰਦ ਹਾਈਕੋਰਟ ਵਿੱਚ ਪਈ ਹੈ, ਕੀ ਇਸ ਮਾਮਲੇ ਵਿੱਚ ਅੱਗੇ ਵਧਣਾ ਉਚਿਤ ਹੋਵੇਗਾ, ਕੀ ਇਹ ਮਾਣਹਾਨੀ ਨਹੀਂ ਹੋਵੇਗੀ। ਉਨ੍ਹਾਂ ਸੁਆਲ ਖੜ੍ਹਾ ਕੀਤਾ ਕਿ ਜੇਕੇਰ ਈਡੀ ਦੇ ਇਨਪੁਟ 'ਤੇ ਐਸਟੀਐਫ ਨੇ ਬਿਕਰਮ ਮਜੀਠੀਆ ਦਾ ਨਾਂ ਲਿਖਿਆ ਤਾਂ ਈਡੀ ਨੇ ਇਸ ਮਾਮਲੇ ਵਿੱਚ ਬਿਕਰਮ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ।
ਹਰਪ੍ਰੀਤ ਸਿੱਧੂ ਤੇ ਮਜੀਠੀਆ ਵਿਚਾਲੇ ਹੈ ਪਰਿਵਾਰਕ ਵਿਵਾਦ!ਉਨ੍ਹਾਂ ਇੱਕ ਹੋਰ ਅਹਿਮ ਸੁਆਲ ਖੜ੍ਹਾ ਕੀਤਾ ਹੈ ਕਿ ਡੀਜੀਪੀ ਹਰਪ੍ਰੀਤ ਸਿੱਧੂ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਰਿਸ਼ਤੇਦਾਰ ਹਨ, ਦੋਵਾਂ ਪਰਿਵਾਰਾਂ 'ਚ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ, ਕੀ ਪਰਿਵਾਰ ਦਾ ਕੋਈ ਮੈਂਬਰ ਮਾਮਲੇ ਦੀ ਜਾਂਚ ਕਰ ਸਕਦਾ ਹੈ। ਅਸਥਾਨਾ ਨੇ ਪੁੱਛਿਆ ਹੈ ਕਿ ਜਿਸ ਮਾਮਲੇ 'ਤੇ ਹੇਠਲੀ ਅਦਾਲਤ ਨੇ ਆਪਣੀ ਸੁਣਵਾਈ ਪੂਰੀ ਕਰ ਲਈ ਹੈ, ਕੀ ਉਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਸਕਦੀ ਹੈ ਅਤੇ ਕੀ ਹਾਈ ਕੋਰਟ ਵੱਲੋਂ ਗਠਿਤ ਕੀਤੀ ਗਈ ਐਸਆਈਟੀ ਤੋਂ ਬਾਅਦ ਕੋਈ ਹੋਰ ਸਿੱਟ ਮਾਮਲੇ ਦੀ ਮੁੜ ਜਾਂਚ ਕਰ ਸਕਦੀ ਹੈ।
ਕੀ ਰਿਪੋਰਟ ’ਤੇ ਕਾਰਵਾਈ ਕੀਤੀ ਜਾ ਸਕਦੀ ਹੈ?
ਉਨ੍ਹਾਂ ਇਹ ਸੁਆਲ ਵੀ ਖੜ੍ਹਾ ਕੀਤਾ ਹੈ ਕਿ ਕੀ ਉਸ ਰੀਪੋਰਟ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ, ਜਿਸ 'ਤੇ ਹਾਈਕੋਰਟ 'ਚ ਮੋਹਰ ਲੱਗੀ ਹੋਈ ਹੈ, ਪਿਛਲੇ ਐਡਵੋਕੇਟ ਜਨਰਲ ਅਤੇ ਮੌਜੂਦਾ ਐਡਵੋਕੇਟ ਜਨਰਲ ਦੀ ਰਾਏ ਵੱਖ-ਵੱਖ ਹੈ, ਅਜਿਹੇ 'ਚ ਅਜਿਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਯਾਨੀ ਇਸ ਮਾਮਲੇ 'ਚ ਕਈ ਕਾਨੂੰਨੀ ਨੁਕਤੇ ਫਸਦੇ ਨਜ਼ਰ ਆ ਰਹੇ ਹਨ। ਇੱਕ ਪਾਸੇ ਤਾਂ ਸਰਕਾਰ ਇਸ ਮਾਮਲੇ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਕਾਰਵਾਈ ਕਰਨਾ ਚਾਹੁੰਦੀ ਹੈ ਪਰ ਦੂਜੇ ਪਾਸੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਸਰਕਾਰ ’ਤੇ ਹੀ ਸਵਾਲ ਉਠਾ ਰਹੇ ਹਨ।
ਇਹ ਵੀ ਪੜ੍ਹੋ:ADGP ਅਸਥਾਨਾ ਅਚਾਨਕ ਹਸਪਤਾਲ ਦਾਖਲ, ਸੀਐਮ ਦੀ ਮੀਟਿੰਗ ਤੋਂ ਪਹਿਲਾਂ ਮੈਡੀਕਲ ਛੁੱਟੀ 'ਤੇ