ਚੰਡੀਗੜ੍ਹ: ਇਸ ਸਾਲ ਸਾਮਾਨ ਖਰੀਦਣ ਲਈ 10 ਨਵੰਬਰ ਦੁਪਹਿਰ 12:00 ਵਜੇ ਤੋਂ 11 ਨਵੰਬਰ ਦੁਪਹਿਰ 1:00 ਵਜੇ ਤੱਕ ਸ਼ੁੱਭ ਮੁਹੂਰਤ ਹੈ। ਜੋਤਿਸ਼ ਦੇ ਅਨੁਸਾਰ, ਇਸ ਦੌਰਾਨ ਖਰੀਦਦਾਰੀ ਕਰਨਾ ਬਹੁਤ ਹੀ ਸ਼ੁੱਭ ਹੈ। ਪੰਡਿਤ ਅਨੁਸਾਰ, ਭਗਵਾਨ ਧਨਵੰਤਰੀ ਦੀ ਪੂਜਾ ਦਾ ਸਮੇਂ 10 ਨਵੰਬਰ ਨੂੰ ਸ਼ਾਮ 5:46 ਵਜੇਂ ਤੋਂ ਸ਼ਾਮ 7:43 ਵਜੇ ਤੱਕ ਹੈ। ਮੰਨਿਆਂ ਜਾਂਦਾ ਹੈ ਕਿ ਧਨਤੇਰਸ ਦੇ ਦਿਨ ਸੋਨਾ ਅਤੇ ਚਾਂਦੀ ਤੋਂ ਇਲਾਵਾ ਝਾੜੂ ਖਰੀਦਣ ਦਾ ਵੀ ਵਿਸ਼ੇਸ਼ ਮਹੱਤਵ ਹੈ।
ਧਨਤੇਰਸ ਦੇ ਦਿਨ ਝਾੜੂ ਖਰੀਦਣਾ ਸ਼ੁੱਭ: ਸਦੀਵੀ ਧਰਮ 'ਚ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਤਰੀਕ ਨੂੰ ਧਨਤੇਰਸ ਦਾ ਤਿਓਹਾਰ ਮਨਾਇਆ ਜਾਂਦਾ ਹੈ। ਮੰਨਿਆਂ ਜਾਂਦਾ ਹੈ ਕਿ ਭਗਵਾਨ ਧਨਵੰਤਰੀ ਸਮੁੰਦਰ ਮੰਥਨ ਤੋਂ ਇਸੇ ਦਿਨ ਪ੍ਰਗਟ ਹੋਏ ਸੀ। ਉਦੋਂ ਤੋਂ ਤ੍ਰਯੋਦਸ਼ੀ ਤਰੀਕ ਨੂੰ ਧਨਤੇਰਸ ਦੇ ਰੁਪ 'ਚ ਮਨਾਉਦੇ ਹਨ। ਜੋਤਸ਼ੀ ਅਨੁਸਾਰ, ਹਿੰਦੂ ਧਰਮ 'ਚ ਅੱਜ ਦੇ ਦਿਨ ਝਾੜੂ ਖਰੀਦਣਾ ਬਹੁਤ ਸ਼ੁੱਭ ਮੰਨਿਆਂ ਜਾਂਦਾ ਹੈ। ਝਾੜੂ ਨੂੰ ਧਨ ਦੀ ਦੇਵੀ ਮਾਤਾ ਲਕਸ਼ਮੀ ਦਾ ਰੂਪ ਮੰਨਿਆਂ ਗਿਆ ਹੈ। ਮੰਨਿਆਂ ਜਾਂਦਾ ਹੈ ਕਿ ਝਾੜੂ ਘਰ 'ਚੋ ਗੰਦਗੀ ਦੂਰ ਕਰਨ ਦੇ ਨਾਲ-ਨਾਲ ਗਰੀਬੀ ਵੀ ਦੂਰ ਕਰਦਾ ਹੈ।
ਧਨਤੇਰਸ ਦੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਕੰਮ: ਧਨਤੇਰਸ ਦੇ ਦਿਨ ਸੋਨਾ-ਚਾਂਦੀ ਦੀ ਖਰੀਦਦਾਰੀ ਦੇ ਨਾਲ-ਨਾਲ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਮੰਨਿਆਂ ਜਾਂਦਾ ਹੈ ਕਿ ਧਨਤੇਰਸ 'ਤੇ ਘਰ ਦੇ ਦਰਵਾਜ਼ੇ ਤੋਂ ਧਨ ਦੀ ਦੇਵੀ ਮਾਂ ਲਕਸ਼ਮੀ ਆਉਦੀ ਹੈ। ਅਜਿਹੇ 'ਚ ਧਨਤੇਰਸ ਦੇ ਦਿਨ ਦਰਵਾਜ਼ੇ ਦੇ ਸਾਹਮਣੇ ਕੂੜਾ ਨਾ ਰੱਖੋ। ਇਸ ਤੋਂ ਇਲਾਵਾ ਧਨਤੇਰਸ ਦੇ ਦਿਨ ਦੁਪਹਿਰ ਜਾਂ ਸ਼ਾਮ ਦੇ ਸਮੇਂ ਭੁੱਲ ਕੇ ਵੀ ਸੌਣਾ ਨਹੀਂ ਚਾਹੀਦਾ। ਕਿਉਕਿ ਦਿਨ 'ਚ ਸੌਣ ਨਾਲ ਆਲਸ ਆਉਦਾ ਹੈ। ਇਸ ਲਈ ਧਨਤੇਰਸ ਅਤੇ ਦਿਵਾਲੀ ਦੇ ਦਿਨ ਸੌਣਾ ਨਹੀਂ ਚਾਹੀਦਾ। ਇਸਦੇ ਨਾਲ ਹੀ ਭੁੱਲ ਕੇ ਵੀ ਇਸ ਦਿਨ ਲੋਹਾ ਨਾ ਖਰੀਦੋ। ਮੰਨਿਆਂ ਜਾਂਦਾ ਹੈ ਕਿ ਇਸ ਦਿਨ ਲੋਹਾ ਖਰੀਦਣ ਨਾਲ ਘਰ 'ਚ ਗਰੀਬੀ ਆਉਦੀ ਹੈ। ਧਨਤੇਰਸ ਅਤੇ ਦਿਵਾਲੀ ਦੇ ਦਿਨ ਕਿਸੇ ਨੂੰ ਵੀ ਪੈਸੇ ਉਧਾਰ ਨਾ ਦਿਓ। ਇਸ ਦਿਨ ਤੁਸੀਂ ਦਾਨ ਕਰ ਸਕਦੇ ਹੋ।
ਧਨਤੇਰਸ ਦੇ ਦਿਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ: ਹਿੰਦੂ ਧਰਮ 'ਚ ਹਰ ਪਰੰਪਰਾਂ ਦੇ ਪਿੱਛੇ ਕੁਝ ਨਾ ਕੁਝ ਕਾਰਨ ਜ਼ਰੂਰ ਦੱਸਿਆਂ ਗਿਆ ਹੈ। ਹਿੰਦੂ ਧਰਮ 'ਚ ਧਨਤੇਰਸ ਦੇ ਦਿਨ ਨਵੀਆਂ ਚੀਜ਼ਾਂ ਖਰੀਦਣਾ ਸ਼ੁੱਭ ਮੰਨਿਆਂ ਗਿਆ ਹੈ। ਧਨਤੇਰਸ ਦੇ ਦਿਨ ਖਰੀਦਦਾਰੀ ਕਰਨ ਦੇ ਨਾਲ-ਨਾਲ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਮੰਨਿਆਂ ਜਾਂਦਾ ਹੈ ਕਿ ਧਨਤੇਰਸ ਦੇ ਦਿਨ ਭੁੱਲ ਕੇ ਵੀ ਘਰ 'ਚ ਕੂੜਾ ਨਹੀਂ ਰੱਖਣਾ ਚਾਹੀਦਾ ਅਤੇ ਦਿਵਾਲੀ ਤੋਂ ਪਹਿਲਾ ਘਰ ਦੀ ਸਫਾਈ ਕਰੋ ਅਤੇ ਧਨਤੇਰਸ ਤੋਂ ਪਹਿਲਾ ਹੀ ਘਰ 'ਚ ਪਏ ਕੂੜੇ ਨੂੰ ਬਾਹਰ ਸੁੱਟ ਦਿਓ।