ਹੈਦਰਾਬਾਦ: ਹਰ ਸਾਲ ਕਾਰਤਿਕ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਤਰੀਕ ਨੂੰ ਧਨਤੇਰਸ ਦਾ ਤਿਓਹਾਰ ਮਨਾਇਆ ਜਾਂਦਾ ਹੈ। ਧਨਤੇਰਸ ਦਾ ਤਿਓਹਾਰ ਅੱਜ ਮਨਾਇਆ ਜਾ ਰਿਹਾ ਹੈ। ਧਨਤੇਰਸ ਦੇ ਦਿਨ ਭਗਵਾਨ ਕੁਬੇਰ, ਧਨਵੰਤਰੀ ਅਤੇ ਮਾਤਾ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਭਾਂਡੇ ਖਰੀਦਣਾ ਸ਼ੁੱਭ ਮੰਨਿਆਂ ਜਾਂਦਾ ਹੈ। ਧਨਤੇਰਸ ਦੇ ਦਿਨ ਸਿਰਫ਼ ਭਾਂਡੇ ਹੀ ਨਹੀਂ ਸਗੋ ਝਾੜੂ ਅਤੇ ਸੋਨੇ-ਚਾਂਦੀ ਵਰਗੀਆਂ ਚੀਜ਼ਾਂ ਖਰੀਦਣਾ ਵੀ ਸ਼ੁੱਭ ਮੰਨਿਆਂ ਜਾਂਦਾ ਹੈ।
ਧਨਤੇਰਸ ਦੇ ਦਿਨ ਭਾਂਡੇ ਖਰੀਦਣਾ ਸ਼ੁੱਭ: ਧਾਰਮਿਕ ਮਾਨਤਾਵਾਂ ਅਨੁਸਾਰ, ਸਮੁੰਦਰ ਮੰਥਨ ਦੌਰਾਨ ਭਗਵਾਨ ਧਨਵੰਤਰੀ ਆਪਣੇ ਹੱਥਾਂ 'ਚ ਕਲਸ਼ ਲੈ ਕੇ ਪ੍ਰਗਟ ਹੋਏ ਸੀ। ਕਿਹਾ ਜਾਂਦਾ ਹੈ ਕਿ ਜਦੋ ਭਗਵਾਨ ਧਨਵੰਤਰੀ ਪ੍ਰਗਟ ਹੋਏ ਸੀ, ਉਦੋ ਕਾਰਤਿਕ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਤਰੀਕ ਸੀ। ਭਗਵਾਨ ਧਨਵੰਤਰੀ ਦੇ ਹੱਥ 'ਚ ਪਿੱਤਲ ਦਾ ਕਲਸ਼ ਸੀ। ਇਸ ਲਈ ਧਨਤੇਰਸ ਦੇ ਦਿਨ ਭਾਂਡੇ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਪਿੱਤਲ ਦੇ ਭਾਂਡੇ ਖਰੀਦਣ ਨਾਲ ਜ਼ਿਆਦਾ ਲਾਭ ਮਿਲਦਾ ਹੈ।
ਧਨਤੇਰਸ ਦੇ ਦਿਨ ਇਹ ਚੀਜ਼ਾਂ ਖਰੀਦਣਾ ਸ਼ੁੱਭ: ਭਾਂਡਿਆਂ ਤੋਂ ਇਲਾਵਾ ਧਨਤੇਰਸ ਦੇ ਦਿਨ ਹੋਰ ਵੀ ਕਈ ਚੀਜ਼ਾਂ ਨੂੰ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ। ਇਨ੍ਹਾਂ ਚੀਜ਼ਾਂ 'ਚ ਵਾਹਨ, ਸੋਨੇ-ਚਾਂਦੀ ਦੇ ਗਹਿਣੇ, ਸਿੱਕੇ, ਪਿੱਤਲ ਦੇ ਭਾਂਡੇ, ਝਾੜੂ ਅਤੇ ਲੂਣ ਸ਼ਾਮਲ ਹੈ।
ਧਨਤੇਰਸ ਦੇ ਦਿਨ ਨਾ ਖਰੀਦੋ ਇਹ ਚੀਜ਼ਾਂ: ਧਨਤੇਰਸ ਦੇ ਦਿਨ ਤੁਹਾਨੂੰ ਕੁਝ ਚੀਜ਼ਾਂ ਖਰੀਦਣ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ 'ਚ ਲੋਹਾ, ਪਲਾਸਟਿਕ, ਅਲਮੀਨੀਅਮ, ਸ਼ੀਸ਼ਾ ਨਾ ਖਰੀਦੋ ਅਤੇ ਤਿਖੀਆਂ ਚੀਜ਼ਾਂ ਸ਼ਾਮਲ ਹਨ।
ਧਨਤੇਰਸ ਦੇ ਦਿਨ ਕੁਬੇਰ ਯੰਤਰ ਲੈ ਕੇ ਆਓ: ਜੇਕਰ ਤੁਸੀਂ ਧਨ ਪਾਉਣਾ ਚਾਹੁੰਦੇ ਹੋ, ਤਾਂ ਅੱਜ ਦੇ ਦਿਨ ਕੁਬੇਰ ਯੰਤਰ ਨੂੰ ਆਪਣੇ ਘਰ 'ਚ ਲੈ ਕੇ ਆਓ। ਇਸ ਯੰਤਰ ਨੂੰ ਕਿਸੇ ਸੁਰੱਖਿਅਤ ਜਗ੍ਹਾਂ 'ਤੇ ਰੱਖੋ। ਦਿਵਾਲੀ ਦੇ ਦਿਨ ਸ਼ਾਮ ਨੂੰ ਪੂਜਾ ਦੇ ਸਮੇਂ ਇਸ ਯੰਤਰ ਦੀ ਪੂਜਾ ਕਰੋ ਅਤੇ ਕੁਬੇਰ ਜੀ ਦੇ 16 ਅੱਖਰਾਂ ਦੇ ਮੰਤਰ ਦਾ ਜਾਪ ਕਰੋ।