ETV Bharat / bharat

Indigo ਨੂੰ ਲੱਗਿਆ 5 ਲੱਖ ਦਾ ਜ਼ੁਰਮਾਨਾ, ਜਾਣੋ ਕੀ ਹੈ ਮਾਮਲਾ ? - ਡੀਜੀਸੀਏ ਨੇ ਰਾਂਚੀ ਏਅਰਪੋਰਟ

ਡੀਜੀਸੀਏ ਨੇ ਰਾਂਚੀ ਏਅਰਪੋਰਟ 'ਤੇ ਇਕ ਅਪਾਹਜ ਬੱਚੇ ਨੂੰ ਫਲਾਈਟ 'ਚ ਸਵਾਰ ਹੋਣ ਦੀ ਇਜਾਜ਼ਤ ਨਾ ਦੇਣ 'ਤੇ ਇੰਡੀਗੋ 'ਤੇ 5 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਇੰਡੀਗੋ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

Indigo ਨੂੰ ਲੱਗਿਆ 5 ਲੱਖ ਦਾ ਜ਼ੁਰਮਾਨਾ
Indigo ਨੂੰ ਲੱਗਿਆ 5 ਲੱਖ ਦਾ ਜ਼ੁਰਮਾਨਾ
author img

By

Published : May 28, 2022, 9:40 PM IST

ਰਾਂਚੀ: ਡੀਜੀਸੀਏ ਨੇ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ 'ਤੇ ਇਕ ਅਪਾਹਜ ਬੱਚੇ ਨੂੰ ਫਲਾਈਟ 'ਚ ਸਵਾਰ ਹੋਣ ਦੀ ਇਜਾਜ਼ਤ ਨਾ ਦੇਣ 'ਤੇ ਇੰਡੀਗੋ 'ਤੇ 5 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਇੰਡੀਗੋ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇੰਡੀਓ ਨੇ 7 ਮਈ ਨੂੰ ਰਾਂਚੀ ਹਵਾਈ ਅੱਡੇ 'ਤੇ ਇਕ ਅਪਾਹਜ ਬੱਚੇ ਨੂੰ ਫਲਾਈਟ 'ਚ ਸਵਾਰ ਹੋਣ ਤੋਂ ਰੋਕਿਆ ਜਦੋਂ ਉਹ ਥੋੜ੍ਹਾ ਘਬਰਾਇਆ ਅਤੇ ਬੇਚੈਨ ਸੀ।

ਇੱਕ ਅਪਾਹਜ ਬੱਚੇ ਨੂੰ ਫਲਾਈਟ ਵਿੱਚ ਚੜ੍ਹਨ ਨਾ ਦੇਣ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਬੱਚੇ ਦੇ ਮਾਤਾ-ਪਿਤਾ ਪਰੇਸ਼ਾਨ ਨਜ਼ਰ ਆ ਰਹੇ ਹਨ। ਮਾਮਲਾ ਭਖਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਇਸ ਮਾਮਲੇ ਦਾ ਨੋਟਿਸ ਲਿਆ ਅਤੇ ਟਵੀਟ ਰਾਹੀਂ ਕਿਹਾ ਕਿ 'ਇਸ ਤਰ੍ਹਾਂ ਦੇ ਰਵੱਈਏ ਲਈ ਜ਼ੀਰੋ ਬਰਦਾਸ਼ਤ ਨਹੀਂ ਹੈ। ਕਿਸੇ ਵੀ ਮਨੁੱਖ ਨੂੰ ਇਸ ਵਿੱਚੋਂ ਨਹੀਂ ਲੰਘਣਾ ਚਾਹੀਦਾ। ਮੈਂ ਖੁਦ ਮਾਮਲੇ ਦੀ ਜਾਂਚ ਕਰ ਰਿਹਾ ਹਾਂ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਵੀ ਇਸ ਮਾਮਲੇ ਵਿੱਚ ਇੰਡੀਗੋ ਤੋਂ ਰਿਪੋਰਟ ਮੰਗੀ ਸੀ।

ਇਹ ਵੀ ਪੜੋ:- PM Modi Gujarat Visit: ‘ਦੇਸ਼ ਬਣ ਰਿਹੈ ਬਾਪੂ ਦੇ ਸੁਪਨਿਆਂ ਵਾਲਾ ਭਾਰਤ, ਹਰ ਕਿਸੇ ਨੂੰ ਮਿਲ ਰਿਹੇ ਬਣਦਾ ਹੱਕ‘

ਬੋਕਾਰੋ ਤੋਂ ਇੱਕ ਪਰਿਵਾਰ ਨੇ ਹੈਦਰਾਬਾਦ ਜਾਣਾ ਸੀ, ਇਸ ਦੇ ਲਈ ਉਹ ਬੋਕਾਰੋ ਤੋਂ ਰਾਂਚੀ ਪਹੁੰਚੇ। ਇਸ ਦੌਰਾਨ ਉਸਦਾ ਦਿਮਾਗੀ ਤੌਰ 'ਤੇ ਕਮਜ਼ੋਰ ਬੱਚਾ ਥੋੜ੍ਹਾ ਘਬਰਾਇਆ ਹੋਇਆ ਸੀ ਅਤੇ ਲਗਾਤਾਰ ਰੋ ਰਿਹਾ ਸੀ। ਜਿਸ ਤੋਂ ਬਾਅਦ ਇੰਡੀਗੋ ਦੀ ਰਾਂਚੀ-ਹੈਦਰਾਬਾਦ ਫਲਾਈਟ ਨੂੰ ਬੋਰਡਿੰਗ ਤੋਂ ਰੋਕ ਦਿੱਤਾ ਗਿਆ। ਇਸ ਦੌਰਾਨ ਬੱਚੇ ਦੇ ਮਾਤਾ-ਪਿਤਾ ਨੇ ਏਅਰਲਾਈਨ ਕਰਮਚਾਰੀਆਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹਟੇ।

ਇੰਨਾ ਹੀ ਨਹੀਂ ਇਸ ਦੌਰਾਨ ਉੱਥੇ ਮੌਜੂਦ ਯਾਤਰੀਆਂ ਨੇ ਏਅਰਲਾਈਨਜ਼ ਦੇ ਕਰਮਚਾਰੀਆਂ ਨੂੰ ਉਨ੍ਹਾਂ ਨੂੰ ਸਫਰ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਵੀ ਕੀਤੀ ਪਰ ਏਅਰਲਾਈਨ ਕੰਪਨੀ ਦੇ ਕਰਮਚਾਰੀਆਂ ਨੇ ਬੱਚੇ ਨੂੰ ਫਲਾਈਟ 'ਚ ਨਹੀਂ ਚੜ੍ਹਨ ਦਿੱਤਾ। ਇਸ ਤੋਂ ਬਾਅਦ ਮਾਤਾ-ਪਿਤਾ ਵੀ ਫਲਾਈਟ 'ਚ ਨਹੀਂ ਚੜ੍ਹੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.