ਨਵੀਂ ਦਿੱਲੀ: ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਦਿੱਲੀ-ਸਾਨ ਫਰਾਂਸਿਸਕੋ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਇੰਜਣ ਫੇਲ੍ਹ ਹੋਣ ਕਾਰਨ ਰੂਸ ਦੇ ਮੈਗਾਡਾਨ ਵੱਲ ਮੋੜਿਆ ਗਿਆ ਸੀ। ਅਧਿਕਾਰੀ ਨੇ ਕਿਹਾ ਹੈ ਕਿ ਜਹਾਜ਼ ਰੂਸ 'ਚ ਸੁਰੱਖਿਅਤ ਉਤਰ ਗਿਆ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਦਿੱਲੀ ਤੋਂ ਸਾਨ ਫਰਾਂਸਿਸਕੋ ਜਾ ਰਹੀ ਏਅਰ ਇੰਡੀਆ ਦੀ ਉਡਾਣ AI173 ਦੇ ਇੱਕ ਇੰਜਣ ਵਿੱਚ ਤਕਨੀਕੀ ਖਰਾਬੀ ਆ ਗਈ।
ਮੁਸਾਫਿਰਾਂ ਦੀ ਕੀਤੀ ਸਹਾਇਤਾ : ਬੁਲਾਰੇ ਨੇ ਦੱਸਿਆ ਕਿ 216 ਯਾਤਰੀਆਂ ਅਤੇ 16 ਚਾਲਕ ਦਲ ਦੇ ਨਾਲ ਉਡਾਣ ਨੂੰ ਮੋੜ ਦਿੱਤਾ ਗਿਆ ਅਤੇ ਰੂਸ ਦੇ ਮੈਗਾਡਨ ਹਵਾਈ ਅੱਡੇ 'ਤੇ ਸੁਰੱਖਿਅਤ ਰੂਪ ਨਾਲ ਉਤਾਰਿਆ ਗਿਆ। ਮੁਸਾਫਰਾਂ ਨੂੰ ਜ਼ਮੀਨ 'ਤੇ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਦੀਆਂ ਮੰਜ਼ਿਲਾਂ 'ਤੇ ਪਹੁੰਚਣ ਲਈ ਬਦਲਵੇਂ ਵਿਕਲਪ ਮੁਹੱਈਆ ਕਰਵਾਏ ਜਾਣਗੇ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਦੀ ਲਾਜ਼ਮੀ ਜ਼ਮੀਨੀ ਜਾਂਚ ਕੀਤੀ ਜਾ ਰਹੀ ਹੈ।
ਬੰਬ ਦਾ ਵੀ ਪਿਆ ਰੌਲਾ : ਜਹਾਜ਼ 'ਚ ਬੰਬ ਹੋਣ ਦੀ ਅਫਵਾਹ ਨੇ ਕੋਲਕਾਤਾ ਦੇ ਹਵਾਈ ਅੱਡੇ 'ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ, ਉਥੇ ਹੀ ਕੋਲਕਾਤਾ ਦੇ ਐੱਨ.ਐੱਸ.ਸੀ. ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਵਿਅਕਤੀ ਨੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ 'ਚ ਬੰਬ ਰੱਖ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਲਿਆ ਗਿਆ ਹੈ।
- Secunderabad- Agartala Express Fire: ਹੁਣ ਇਸ ਰੇਲਗੱਡੀ ਦੇ ਏਸੀ ਕੋਚ 'ਚ ਲੱਗ ਗਈ ਅੱਗ, ਪੜ੍ਹੋ ਸਿਕੰਦਰਾਬਾਦ-ਅਗਰਤਲਾ ਰੇਲ ਗੱਡੀ 'ਚ ਕਿਉਂ ਮਚ ਗਈ ਭੱਜਨੱਠ
- 3 ਫੁੱਟ ਦੇ ਯੋਗੇਂਦਰ ਤੇ 3.5 ਫੁੱਟ ਦੀ ਸੀਤਾਮੜ੍ਹੀ ਨੇ ਫਿਰ ਕਰਵਾਇਆ ਵਿਆਹ, ਜਾਣੋ ਕਾਰਨ
- Bihar Crime: ਭਾਣਜਾ ਭੁੱਲ ਗਿਆ ਕਿ ਮਾਸੀ ਮਾਂ ਵਰਗੀ ਹੁੰਦੀ ਏ, ਆਹ ਕੰਮ ਕਰਕੇ ਕੀਤਾ ਬਲੈਕਮੇਲ, ਵੀਡੀਓ ਬਣਾ ਕੇ ਕਹਿੰਦਾ-ਜਿੱਦਾ ਕਹਿੰਦਾ, ਉਵੇਂ ਕਰੋ...
ਸੂਤਰਾਂ ਨੇ ਦੱਸਿਆ ਕਿ ਕਤਰ ਏਅਰਵੇਜ਼ ਦੀ ਇਹ ਉਡਾਣ 541 ਯਾਤਰੀਆਂ ਨੂੰ ਲੈ ਕੇ ਦੋਹਾ ਤੋਂ ਲੰਡਨ ਦੇ ਰਸਤੇ ਮੰਗਲਵਾਰ ਨੂੰ ਸਵੇਰੇ 3.29 ਵਜੇ ਲੈਂਡ ਕਰਨ ਲਈ ਤਿਆਰ ਸੀ, ਜਦੋਂ ਇੱਕ ਯਾਤਰੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਜਹਾਜ਼ ਵਿੱਚ ਬੰਬ ਹੈ। ਸੂਤਰਾਂ ਨੇ ਦੱਸਿਆ ਕਿ ਏਅਰਲਾਈਨ ਦੇ ਕਰਮਚਾਰੀਆਂ ਨੇ ਤੁਰੰਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਨੂੰ ਸੂਚਿਤ ਕੀਤਾ। ਸਾਰੇ ਮੁਸਾਫਰਾਂ ਨੂੰ ਉਤਾਰ ਦਿੱਤਾ ਗਿਆ ਅਤੇ ਪੁਲਿਸ ਨੇ ਸੁੰਘਣ ਵਾਲੇ ਕੁੱਤਿਆਂ ਨਾਲ ਜਹਾਜ਼ ਦੀ ਪੂਰੀ ਤਲਾਸ਼ੀ ਲਈ ਪਰ ਕੁਝ ਨਹੀਂ ਮਿਲਿਆ। CISF ਨੇ ਯਾਤਰੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ, ਜਿਸ ਨੇ ਦੱਸਿਆ ਕਿ ਬੰਬ ਜਹਾਜ਼ 'ਚ ਰੱਖਿਆ ਗਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੂੰ ਇਕ ਹੋਰ ਯਾਤਰੀ ਨੇ ਦੱਸਿਆ ਸੀ ਕਿ ਜਹਾਜ਼ ਵਿਚ ਬੰਬ ਰੱਖਿਆ ਗਿਆ ਸੀ।
ਹਿਰਾਸਤ ਵਿੱਚ ਲਏ ਵਿਅਕਤੀ ਦੇ ਪਿਤਾ ਨੂੰ ਏਅਰਪੋਰਟ ਥਾਣੇ ਵਿੱਚ ਬੁਲਾਇਆ ਗਿਆ। ਉਸਦੇ ਪਿਤਾ ਨੇ ਪੁਲਿਸ ਨੂੰ ਕੁਝ ਡਾਕਟਰੀ ਦਸਤਾਵੇਜ਼ ਦਿਖਾਏ ਜਿਸ ਵਿੱਚ ਦੱਸਿਆ ਗਿਆ ਸੀ ਕਿ ਉਸਦਾ ਪੁੱਤਰ ਮਨੋਰੋਗ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ।