ਫਰੀਦਾਬਾਦ: ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਕਿਸਾਨ ਵੀ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਚੁਕੇ ਹਨ। ਕਿਸਾਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਕੂਚ ਕਰਨ ਦੀ ਗੱਲ ਆਖੀ ਹੈ। ਜਿਸ ਤੋਂ ਬਾਅਦ ਬਦਰਪੁਰ ਬਾਰਡਰ ਉੱਤੇ ਫਿਰ ਤੋਂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਬਦਰਪੁਰ ਬਾਰਡਰ ਉੱਤੇ ਪੁਲਿਸ ਬਲ ਦੇ ਇਲਾਵਾ ਕਿਸਾਨਾਂ ਨੂੰ ਰੋਕਣ ਦੇ ਲਈ ਕੰਡਿਆਂ ਵਾਲੀ ਤਾਰ ਲਗਾਈ ਗਈ ਹੈ।
ਬਦਰਪੁਰ ਬਾਰਡਰ ਉੱਤੇ ਕਿਸਾਨਾਂ ਨੂੰ ਰੋਕਣ ਲਈ ਦਿੱਲੀ ਪੁਲਿਸ ਨੇ ਬੈਰਿਕੇਡਿੰਗ ਉੱਤੇ ਕੰਡਿਆ ਵਾਲੀ ਤਾਰ ਲਗਾਈ ਹੋਈ ਹੈ ਤਾਂ ਜੋ ਕੋਈ ਵੀ ਕਿਸਾਨ ਦਿੱਲੀ ਵਿੱਚ ਦਾਖਲ ਨਾ ਹੋ ਸਕੇ। ਪੁਲਿਸ ਮੁਤਾਬਕ ਜੇਕਰ ਕਿਸਾਨ ਦਿੱਲੀ ਵੱਲ ਕੂਚ ਕਰਦੇ ਹਨ ਤਾਂ ਉਨ੍ਹਾਂ ਨੂੰ ਦਿੱਲੀ ਵੱਲੋਂ ਲਗਾਈ ਗਈ ਕੰਡਿਆ ਵਾਲੀ ਤਾਰ, ਸੀਮੇਂਟ ਦੇ ਬਲਾਕ ਅਤੇ ਸੜਕ ਉੱਤੇ ਰੱਖੇ ਵੱਡੇ-ਵੱਡੇ ਕੰਨਟੇਨਰ ਅਤੇ ਆਸੂ ਗੈੱਸ ਦੇ ਗੋਲੇ ਦਾ ਸਾਹਮਣਾ ਕਰਨਾ ਪਵੇਗਾ।
ਬਦਰਪੁਰ ਬਾਰਡਰ ਉੱਤੇ ਦਿੱਲੀ ਪੁਲਿਸ ਦੇ ਨਾਲ ਸੀਆਰਪੀਐਫ ਦੇ ਜਵਾਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਬਦਰਪੁਰ ਬਾਰਡਰ ਹਰਿਆਣਾ ਅਤੇ ਦਿੱਲੀ ਦੇ ਲਈ ਬੇਹੱਦ ਅਹਿਮ ਹੈ ਕਿਉਂਕਿ ਹਰਿਆਣਾ ਫਰੀਦਾਬਾਦ ਅਤੇ ਦਿੱਲੀ ਦੇ ਵਿੱਚ ਉਦਯੋਗਿਕ ਅਦਾਨ ਪ੍ਰਦਾਨ ਦਾ ਇਕਲੋਤਾ ਬਾਰਡਰ ਹੈ।