ਫਤਿਹਾਬਾਦ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ (sidhu moose wala murder case) ਵਿੱਚ ਦਿੱਲੀ ਪੁਲਿਸ ਨੇ ਹਰਿਆਣਾ ਦੇ ਫਤਿਹਾਬਾਦ ਵਿੱਚ (delhi police raid in fatehabad) ਛਾਪੇਮਾਰੀ ਕੀਤੀ। ਇਸ ਕਾਰਵਾਈ ਵਿੱਚ ਦਿੱਲੀ ਪੁਲਿਸ ਨੇ ਹੋਟਲ ਸਵਾਰੀਆਂ ਪੈਲੇਸ ਦੇ ਮਾਲਕ ਸਮੇਤ 2 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ੂਟਰ ਫਤਿਹਾਬਾਦ ਦੇ ਸਵਾਰੀਆਂ ਹੋਟਲ 'ਚ (Shooter stayed in Fatehabad hotel) ਰੁਕੇ ਸੀ। ਇਸ ਲਈ ਦਿੱਲੀ ਪੁਲਿਸ ਨੇ ਹੋਟਲ ਸੰਚਾਲਕ ਅਤੇ ਇੱਕ ਹੋਰ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਹਿਸਾਰ ਦੇ ਕਿਰਮਰਾ ਪਿੰਡ ਵਿੱਚ ਛਾਪੇਮਾਰੀ ਕਰਕੇ ਉੱਥੋਂ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ। ਉਨ੍ਹਾਂ ਦੋ ਨੌਜਵਾਨਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਦਿੱਲੀ ਪੁਲਿਸ ਮੁਤਾਬਕ ਸ਼ੂਟਰਾਂ ਨੇ ਇਹ ਹਥਿਆਰ ਬੈਕਅੱਪ ਲਈ ਰੱਖੇ ਹੋਏ ਸੀ। ਹਿਸਾਰ ਤੋਂ ਫੜੇ ਗਏ ਨੌਜਵਾਨਾਂ ਤੋਂ ਮਿਲੇ ਇਨਪੁਟ ਦੇ ਆਧਾਰ 'ਤੇ ਦਿੱਲੀ ਪੁਲਿਸ ਨੇ ਫਤਿਹਾਬਾਦ 'ਚ ਛਾਪਾ ਮਾਰ ਕੇ ਦੋ ਨੌਜਵਾਨਾਂ ਪ੍ਰਦੀਪ ਅਤੇ ਪਵਨ ਨੂੰ ਗ੍ਰਿਫਤਾਰ (delhi police detained two youth in fatehabad) ਕੀਤਾ ਹੈ।
ਇਨ੍ਹਾਂ ਦੋਵਾਂ 'ਤੇ ਕਾਤਲਾਂ ਨੂੰ ਪਨਾਹ ਦੇਣ ਦਾ ਦੋਸ਼ ਹੈ। ਸੂਤਰਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਦੋਵੇਂ ਗੈਂਗਸਟਰ ਵਾਰਦਾਤ ਤੋਂ ਬਾਅਦ ਸਿਰਸਾ ਰੋਡ 'ਤੇ ਸਥਿਤ ਹੋਟਲ 'ਚ ਰੁਕੇ ਸਨ। ਇਹ ਹੋਟਲ ਪ੍ਰਦੀਪ ਨਾਮ ਦੇ ਇਸ ਨੌਜਵਾਨ ਦਾ (fatehabad hotel owner detained) ਦੱਸਿਆ ਜਾ ਰਿਹਾ ਹੈ। ਜਿਸ ਨੂੰ ਫਿਲਹਾਲ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਦੀਪ ਤੋਂ ਇਲਾਵਾ ਪਵਨ ਨਾਂ ਦੇ ਨੌਜਵਾਨ ਨੂੰ ਵੀ ਦਿੱਲੀ ਪੁਲਿਸ ਨੇ ਹਿਰਾਸਤ 'ਚ ਲਿਆ ਹੈ।
ਇਹ ਵੀ ਪੜ੍ਹੋ : ਰਾਮਪੁਰ-ਆਜ਼ਮਗੜ੍ਹ ਜ਼ਿਮਨੀ ਚੋਣ: ਆਜ਼ਮਗੜ੍ਹ ਵਿੱਚ ਦੁਪਹਿਰ 3 ਵਜੇ ਤੱਕ 37.82% ਪੋਲਿੰਗ