ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਤਿਓਹਾਰੀ ਸੀਜ਼ਨ (Festival Season) ਦੌਰਾਨ ਅੱਤਵਾਦੀ ਹਮਲੇ (Terror Attack) ਦੇ ਇਨਪੁਟ ਤੋਂ ਬਾਅਦ ਦਿੱਲੀ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ (Delhi Police Commissioner Rakesh Asthana)ਨੇ ਸ਼ਨੀਵਾਰ ਨੂੰ ਚੋਟੀ ਦੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਬੁਲਾਈ।
ਉੱਚ ਪੁਲਿਸ ਅਧਿਕਾਰੀਆਂ ਵਲੋਂ ਬੁਲਾਈ ਗਈ ਮੀਟਿੰਗ
ਦਿੱਲੀ ਪੁਲਿਸ ਦੀ ਇਸ ਮੀਟਿੰਗ ਵਿਚ ਚਰਚਾ ਕੀਤੀ ਗਈ। ਅੱਤਵਾਦੀਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਰੋਕਿਆ ਜਾ ਸਕਦਾ ਹੈ। ਮੀਟਿੰਗ ਦੌਰਾਨ ਅਸਥਾਨਾ ਨੇ ਦੱਸਿਆ ਕਿ ਦਿੱਲੀ ਵਿਚ ਅੱਤਵਾਦੀ ਹਮਲੇ ਦੀ ਸੂਚਨਾ ਮਿਲੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕਿ ਸਥਾਨਕ ਲੋਕ ਸਹਿਯੋਗ ਕਰਦੇ ਹਨ ਉਦੋਂ ਤੱਕ ਅੱਤਵਾਦੀ ਹਮਲਾ ਨਹੀਂ ਕਰ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਥਾਨਕ ਅਪਰਾਧੀ, ਗੈਂਗਸਟਰ ਅਤੇ ਕੱਟੜਪੰਥੀ ਤੱਤ ਇਸ ਤਰ੍ਹਾਂ ਦੇ ਹਮਲਿਆਂ ਵਿਚ ਮਦਦ ਕਰ ਸਕਦੇ ਹਨ।
-
Delhi Police on high alert after receiving input on terror attack during festive season
— ANI Digital (@ani_digital) October 10, 2021 " class="align-text-top noRightClick twitterSection" data="
Read @ANI Story | https://t.co/3tAfUQPHQr
#DelhiPolice #HighAlert pic.twitter.com/tgCHcrmi8t
">Delhi Police on high alert after receiving input on terror attack during festive season
— ANI Digital (@ani_digital) October 10, 2021
Read @ANI Story | https://t.co/3tAfUQPHQr
#DelhiPolice #HighAlert pic.twitter.com/tgCHcrmi8tDelhi Police on high alert after receiving input on terror attack during festive season
— ANI Digital (@ani_digital) October 10, 2021
Read @ANI Story | https://t.co/3tAfUQPHQr
#DelhiPolice #HighAlert pic.twitter.com/tgCHcrmi8t
ਇਨਪੁਟ ਦੇ ਆਧਾਰ 'ਤੇ ਪੁਲਿਸ ਵਲੋਂ ਵਧਾਈ ਗਈ ਚੌਕਸੀ
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਨਪੁਟ ਹੈ ਕਿ ਪੈਟਰੋਲ ਪੰਪ ਅਤੇ ਪੈਟਰੋਲ ਟੈਂਕਰਾਂ (Petrol pumps and petrol tankers) ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਸਾਈਬਰ ਕੈਫੇ (Cybercafe), ਕੈਮੀਕਲ ਦੀਆਂ ਦੁਕਾਨਾਂ (Chemical stores), ਪਾਰਕਿੰਗ ਦੀਆਂ ਥਾਵਾਂ (Parking spaces), ਕਬਾੜ ਅਤੇ ਕਾਰ ਮਾਲਕਾਂ (Junk and car owners) ਦੀ ਪੇਸ਼ੇਵਰ ਤਰੀਕੇ ਨਾਲ ਜਾਂਚ ਅਤੇ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੇ ਕਿਰਾਏਦਾਰਾਂ ਅਤੇ ਮੁਲਾਜ਼ਮਾਂ ਦੀ ਵੈਰੀਫਿਕੇਸ਼ਨ (Verification) ਲਈ ਮੁਹਿੰਮ ਚਲਾਉਣ ਦਾ ਵੀ ਨਿਰਦੇਸ਼ ਦਿੱਤਾ।
ਪੁਲਿਸ ਵਲੋਂ ਧਿਆਨ ਦੇਣ ਦੇ ਨਾਲ ਹੀ ਪੁਲਿਸ ਆਰ.ਡਬਲਿਊ.ਏ. (Police RWA) ਅਤੇ ਅਮਨ ਕਮੇਟੀ ਦੇ ਨਾਲ ਮੀਟਿੰਗਾਂ ਕਰੇਗੀ। ਨਾਲ ਹੀ ਰੇਹੜੀ ਵਾਲਿਆਂ ਅਤੇ ਚੌਕੀਦਾਰਾਂ ਦੇ ਨਾਲ ਅੱਖ ਅਤੇ ਕੰਨ ਯੋਜਨਾ ਨਾਲ ਜੁੜੇ ਲੋਕਾਂ ਨਾਲ ਵੀ ਤਾਲਮੇਲ ਕਾਇਮ ਕਰੇਗੀ ।
ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਪੁਲਿਸ ਨੂੰ ਅਜਿਹਾ ਕੋਈ ਇਨਪੁੱਟ ਮਿਲਦਾ ਹੈ ਤਾਂ ਇਸੇ ਤਰ੍ਹਾਂ ਸ਼ਹਿਰਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿਚ ਪੁਲਿਸ ਵਲੋਂ ਨਿਗਰਾਨੀ ਵਧਾ ਦਿੱਤੀ ਜਾਂਦੀ ਹੈ। ਰੇਲਵੇ ਸਟੇਸ਼ਨ 'ਤੇ ਚੈਕਿੰਗ ਮੁਹਿੰਮ ਚਲਾਈ ਜਾਂਦੀ ਹੈ। ਡਾਗ ਸਕੁਆਇਡ ਟੀਮ ਵਲੋਂ ਸ਼ੱਕੀ ਥਾਵਾਂ ਦੀ ਜਾਂਚ ਕੀਤੀ ਜਾਂਦੀ ਹੈ। ਆਉਣ-ਜਾਣ ਵਾਲੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਜਾਂਦੀ ਹੈ। ਥਰਮਲ ਸਕੈਨਰ ਰਾਹੀਂ ਬਾਰੀਕੀ ਨਾਲ ਸਾਮਾਨ ਦੀ ਚੈਕਿੰਗ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ-ਮੁੜ ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ