ETV Bharat / bharat

MCD Mayor Election: ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਲਗਾਤਾਰ ਤੀਜੀ ਵਾਰ ਮੁਲਤਵੀ - ਮੇਅਰ ਦੀ ਚੋਣ ਮੁਲਤਵੀ

ਰਾਜਧਾਨੀ ਦਿੱਲੀ ਹਮੇਸ਼ਾ ਸਿਆਸਤ ਨੂੰ ਲੈਕੇ ਹਾਟਸਪਾਟ ਜਗ੍ਹਾ ਮੰਨੀ ਜਾਂਦੀ ਹੈ ਅਤੇ ਹੁਣ ਮੇਅਰ ਦੀ ਚੋਣ ਲਗਾਤਾਰ ਅੜਿੱਕਾ ਬਣਦੀ ਜਾ ਰਹੀ ਹੈ। ਦਰਅਸਲ ਹੁਣ ਦਿੱਲੀ ਵਿੱਚ ਮੇਅਰ ਦੀ ਚੋਣ ਲਗਾਤਾਰ ਤੀਜੀ ਵਾਰ ਨਹੀਂ ਹੋਈ ਅਤੇ ਨਗਰ ਨਿਗਮ ਹਾਊਸ ਦੀ ਕਾਰਵਾਈ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਅਤੇ ਹੰਗਾਮੇ ਦਾ ਦੌਰ ਚੱਲਿਆ।

DELHI MAYOR ELECTION POSTPONED FOR THIRD TIME
MCD Mayor Election: ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਲਗਾਤਾਰ ਤੀਜੀ ਵਾਰ ਮੁਲਤਵੀ
author img

By

Published : Feb 6, 2023, 4:09 PM IST

ਨਵੀਂ ਦਿੱਲੀ: ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਸੋਮਵਾਰ ਨੂੰ ਲਗਾਤਾਰ ਤੀਜੀ ਵਾਰ ਨਹੀਂ ਹੋ ਸਕੀ ਅਤੇ ਸਦਨ ਦੀ ਕਾਰਵਾਈ ਕਰੀਬ 11:15 ਵਜੇ ਸ਼ੁਰੂ ਹੋਈ। ਜਿਉਂ ਹੀ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਸਦਨ ਦੀ ਕਾਰਵਾਈ ਸ਼ੁਰੂ ਕਰਦਿਆਂ ਕਿਹਾ ਕਿ ਮੇਅਰ ਦੀ ਚੋਣ ਵਿੱਚ ਨਾਮਜ਼ਦ ਕੌਂਸਲਰ ਵੀ ਵੋਟ ਪਾਉਣਗੇ ਤਾਂ ਆਮ ਆਦਮੀ ਪਾਰਟੀ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ 'ਤੇ ਭਾਜਪਾ ਕੌਂਸਲਰਾਂ ਨੇ ਵੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਰੌਲਾ ਵਧਣ 'ਤੇ ਸਦਨ ਦੀ ਕਾਰਵਾਈ 10 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ।

ਇਸ ਤੋਂ ਬਾਅਦ ਜਦੋਂ ਦੁਬਾਰਾ ਕਾਰਵਾਈ ਸ਼ੁਰੂ ਹੋਈ ਤਾਂ ਭਾਜਪਾ ਕੌਂਸਲਰਾਂ ਨੇ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ ਅਤੇ ਸਜ਼ਾਵਾਂ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਮੇਅਰ ਦੀ ਚੋਣ ਵਿੱਚ ਵੋਟ ਦਾ ਅਧਿਕਾਰ ਨਾ ਦਿੱਤਾ ਜਾਵੇ। ਇਸ ਵਿੱਚ ਭਾਜਪਾ ਕੌਂਸਲਰਾਂ ਨੇ ‘ਆਪ’ ਵਿਧਾਇਕਾਂ ਸੰਜੀਵ ਝਾਅ ਅਤੇ ਅਖਿਲੇਸ਼ਪਤੀ ਤ੍ਰਿਪਾਠੀ ਦਾ ਨਾਂ ਵੀ ਲਿਆ, ਜਿਸ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ। ਦੋਵਾਂ ਧਿਰਾਂ ਦੇ ਕੌਂਸਲਰਾਂ ਵਿੱਚ ਵਿਰੋਧ ਇੰਨਾ ਵੱਧ ਗਿਆ ਕਿ ਨਿਗਮ ਹਾਊਸ ਦੀ ਕਾਰਵਾਈ ਇਕ ਘੰਟਾ ਵੀ ਨਹੀਂ ਚੱਲ ਸਕੀ। ਪ੍ਰੀਜ਼ਾਈਡਿੰਗ ਅਫ਼ਸਰ ਨੇ ਦੁਪਹਿਰ 12.12 ਵਜੇ ਨਿਗਮ ਹਾਊਸ ਦੀ ਕਾਰਵਾਈ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ।

ਨਿਗਮ ਦੀ ਕਾਰਵਾਈ ਟਾਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਭਾਜਪਾ 'ਤੇ ਵਿਸ਼ਾਨੇ ਸਾਧਦਿਆਂ ਕਿਹਾ ਕਿ ਭਾਜਪਾ ਨਿਗਮ ਵਿੱਚ ਵਿਸ਼ੇਸ਼ ਅਧਿਕਾਰੀ ਰਾਹੀਂ ਆਪਣੀ ਸਰਕਾਰ ਚਲਾ ਰਹੀ ਹੈ, ਉਹ ਚਾਹੁੰਦੀ ਹੈ ਕਿ ਚੋਣਾਂ ਕਿਸੇ ਵੀ ਤਰ੍ਹਾਂ ਚੋਣਾਂ ਨਾ ਹੋਣ ਅਤੇ ਆਮ ਆਦਮੀ ਪਾਰਟੀ ਦਾ ਮੇਅਰ ਨਾ ਬਣੇ। ਉਨ੍ਹਾਂ ਇਹ ਵੀ ਕਿਹਾ ਕਿ ਸਦਨ ਦੀ ਕਾਰਵਾਈ ਸੋਚੀ ਸਮਝੀ ਰਣਨੀਤੀ ਤਹਿਤ ਮੁਲਤਵੀ ਕੀਤੀ ਗਈ ਹੈ, ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੇਅਰ ਦੀ ਚੋਣ ਮੁਲਤਵੀ ਹੋਣ ਦੀ ਸੰਭਾਵਨਾ ਜਤਾਈ ਸੀ।

ਇਸ ਤੋਂ ਪਹਿਲਾਂ ਦੋ ਵਾਰ ਮੁਲਤਵੀ ਹੋਈ ਮੇਅਰ ਦੀ ਚੋਣ : ਇਸ ਤੋਂ ਪਹਿਲਾਂ 6 ਜਨਵਰੀ ਅਤੇ 24 ਜਨਵਰੀ ਨੂੰ ਵੀ ਸਦਨ ਵਿੱਚ ਹੰਗਾਮੇ ਕਾਰਨ ਮੇਅਰ ਦੀ ਚੋਣ ਦੋ ਵਾਰ ਮੁਲਤਵੀ ਕੀਤੀ ਜਾ ਚੁੱਕੀ ਹੈ। ਨਿਗਮ ਹਾਊਸ ਦੀ ਮੀਟਿੰਗ ਪਹਿਲੀ ਵਾਰ 6 ਜਨਵਰੀ ਨੂੰ ਸੱਦੀ ਗਈ ਸੀ, ਉਦੋਂ ਵੀ ਨਾਮਜ਼ਦ ਕੌਂਸਲਰਾਂ ਦੇ ਮੁੱਦੇ ’ਤੇ ਹੰਗਾਮਾ ਹੋਇਆ ਸੀ। ਉਸ ਸਮੇਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਨਾਮਜ਼ਦ ਕੌਂਸਲਰਾਂ ਤੋਂ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Invest Punjab 2023: ਇਨਵੈਸਟ ਪੰਜਾਬ 2023 ਦੀ ਸ਼ੁਰੂਆਤ, ਸਨਅਤਕਾਰਾਂ ਨੇ ਦਿੱਤਾ ਮਿਲਿਆ-ਜੁਲਿਆ ਪ੍ਰਤੀਕਰਮ

ਸਦਨ ਦੀ ਮੀਟਿੰਗ ਦੂਜੀ ਵਾਰ 24 ਜਨਵਰੀ ਨੂੰ ਸੱਦੀ ਗਈ ਸੀ, ਇਸ ਵਿੱਚ ਕਾਰਪੋਰੇਟਰਾਂ ਦੇ ਸਹੁੰ ਚੁੱਕਣ ਤੋਂ ਬਾਅਦ ਮੇਅਰ ਦੀ ਚੋਣ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਹੰਗਾਮਾ ਫਿਰ ਸ਼ੁਰੂ ਹੋ ਗਿਆ। ਇਸ ਲਈ ਅੱਜ ਵੀ ਨਾਮਜ਼ਦ ਕੌਂਸਲਰਾਂ ਦੀ ਵੋਟਿੰਗ ਦੇ ਮੁੱਦੇ ’ਤੇ ਤੀਜੀ ਵਾਰ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਐਤਵਾਰ ਨੂੰ ਆਮ ਆਦਮੀ ਪਾਰਟੀ ਨੇ 135 ਕੌਂਸਲਰਾਂ ਦੇ ਦਸਤਖਤਾਂ ਵਾਲਾ ਪੱਤਰ ਨਿਗਮ ਦੇ ਪ੍ਰੀਜ਼ਾਈਡਿੰਗ ਅਫਸਰ ਸੱਤਿਆ ਸ਼ਰਮਾ ਨੂੰ ਭੇਜਿਆ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਨਾਮਜ਼ਦ ਕੌਂਸਲਰਾਂ ਨੂੰ ਮੇਅਰ ਚੋਣਾਂ ਤੋਂ ਬਾਹਰ ਰੱਖਣ ਦੀ ਅਪੀਲ ਕੀਤੀ ਗਈ, ਹਾਲਾਂਕਿ ਇਸ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.