ਬਰੇਲੀ: ਜਨਪਦ ਦੇ ਥਾਣਾ ਇੱਜਲ ਨਗਰ ਖੇਤਰ ਦੇ ਬੈਰਿਅਰ ਵਨ ਚੌਕੀ ਗਾਯਤਰੀ ਨਗਰ ਚ ਦੋ ਮਾਸੂਮ ਬੱਚੇ ਆਪਣੇ ਪਿਤਾ ਦੇ ਨਾਲ ਉਸੇ ਮਕਾਨ ਚ ਰਹੇ ਰਹਿ ਸੀ ਜਿੱਥੇ ਉਨ੍ਹਾਂ ਦੇ ਪਿਤਾ ਦੀ ਲਾਸ਼ ਫਾਹੇ ’ਤੇ ਲਟਕ ਰਹੀ ਸੀ। ਉਨ੍ਹਾਂ ਮਾਸੂਮਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਸੀ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਭੁੱਖੇ ਪਿਆਸੇ ਬੱਚਿਆ ਨੇ ਜਦੋ ਘਰ ਤੋਂ ਬਾਹਰ ਨਿਕਲਕੇ ਗੁਆਂਢੀਆਂ ਤੋਂ ਖਾਣਾ ਮੰਗਿਆ ਤਾਂ ਉਸ ਸਮੇਂ ਜਾ ਕੇ ਇਸ ਘਟਨਾ ਦੀ ਜਾਣਕਾਰੀ ਮਿਲੀ। ਲਾਸ਼ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਮ੍ਰਿਤਕ ਦੇਹ ਤਿੰਨ ਤੋਂ ਚਾਰ ਦਿਨ ਪੁਰਾਣਾ ਹੈ।
ਜਾਣੋਂ ਪੂਰਾ ਮਾਮਲਾ
ਇੱਜਤ ਨਗਰ ਥਾਣਾ ਖੇਤਰ ਦਾ ਰਹਿਣ ਵਾਲਾ ਮਨੋਜ ਨੋਇਡਾ ਚ ਪ੍ਰਾਈਵੇਟ ਨੌਕਰੀ ਕਰਦਾ ਸੀ। ਕੋਰੋਨਾ ਮਹਾਂਮਾਰੀ ਅਤੇ ਲੌਕਡਾਉਨ ਦੇ ਕਾਰਨ ਮਨੋਜ ਆਪਣੇ ਘਰ ਬਰੇਲੀ ਆ ਗਿਆ। ਜਿੱਥੇ ਉਸਦੀ ਪਤਨੀ ਮੋਨਾ 6 ਸਾਲ ਦਾ ਬੇਟਾ ਅਤੇ 4 ਸਾਲ ਦੀ ਕੁੜੀ ਰਹਿੰਦੇ ਸੀ ਦੱਸਿਆ ਜਾ ਰਿਹਾ ਹੈ ਕਿ ਮਨੋਜ ਦੀ ਪਤਨੀ ਕੁਝ ਦਿਨ ਪਹਿਲਾਂ ਹੀ ਨਾਰਾਜ ਹੋ ਕੇ ਆਪਣੇ ਪੇਕੇ ਘਰ ਚਲੀ ਗਈ ਅਤੇ ਬੱਚਿਆਂ ਨੂੰ ਮਨੋਜ ਦੇ ਕੋਲ ਛੱਡ ਗਈ ਸੀ।
ਮੰਗਲਵਾਰ ਨੂੰ ਜਦੋ ਮਨੋਜ ਦੇ ਦੋਹਾਂ ਮਾਸੂਮ ਬੱਚੇ ਘਰ ਤੋਂ ਨਿਕਲ ਕੇ ਆਪਣੇ ਗੁਆਂਢੀ ਨੂੰ ਕਿਹਾ ਕਿ ਉਨ੍ਹਾਂ ਦੋਹਾਂ ਨੂੰ ਭੁੱਖ ਲੱਗੀ ਹੈ ਉਨ੍ਹਾਂ ਨੂੰ ਖਾਣਾ ਚਾਹੀਦਾ ਹੈ। ਇਸ ’ਤੇ ਜਦੋ ਗੁਆਂਢੀ ਨੇ ਬੱਚਿਆਂ ਕੋਲੋਂ ਉਨ੍ਹਾਂ ਦੇ ਪਿਤਾ ਦੇ ਬਾਰੇ ਪੁੱਛਦੇ ਹੋਏ ਘਰ ਦੇ ਅੰਦਰ ਪਹੁੰਚੇ ਤਾਂ ਕਮਰੇ ਦਾ ਨਜਾਰਾ ਦੇਖ ਕੇ ਸਾਰੇ ਹੈਰਾਨ ਰਹਿ ਗਏ। ਗੁਆਂਢੀਆਂ ਨੇ ਦੇਖਿਆ ਕਿ ਮਨੋਜ ਦੀ ਲਾਸ਼ ਦੁਪਟੇ ਦੇ ਸਹਾਰੇ ਲਟਕੀ ਹੋਈ ਹੈ ਜਿਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਸਨੇ ਤਿੰਨ ਚਾਰ ਦਿਨ ਪਹਿਲਾਂ ਹੀ ਖੁਦਕੁਸ਼ੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਨੋਜ ਦੀ ਪਤਨੀ ਉਸ ਤੋਂ ਨਾਰਾਜ ਹੋ ਕੇ ਪੇਕੇ ਚਲੀ ਗਈ ਸੀ ਇਸੇ ਗੱਲ ਤੋਂ ਪਰੇਸ਼ਾਨ ਹੋ ਕੇ ਮਨੋਜ ਨੇ ਖੁਦਕੁਸ਼ੀ ਕਰ ਲਈ ਹੋਵੇਗੀ।
ਮ੍ਰਿਤਕ ਮਨੋਜ ਦੇ ਇੱਕ ਦੋਸਤ ਸੋਨੂੰ ਨੇ ਦੱਸਿਆ ਕਿ ਮਨੋਜ ਤੋਂ ਉਸਦੀ ਆਖਿਰੀ ਵਾਰ ਐਤਾਵਰ ਦੀ ਸਵੇਰ ਗੱਲ ਹੋਈ ਸੀ। ਉਸ ਤੋਂ ਬਾਅਦ ਕਈ ਵਾਰ ਕਾਲ ਕਰਨ ਤੋਂ ਬਾਅਦ ਵੀ ਉਸਦਾ ਫੋਨ ਕਿਸੇ ਨੇ ਨਹੀਂ ਚੁੱਕਿਆ। ਮਨੋਜ ਦੇ ਦੋਸਤ ਨੇ ਦੱਸਿਆ ਕਿ ਉਸਦੀ ਪਤਨੀ ਤੋਂ ਉਸਦਾ ਕਾਫੀ ਦਿਨਾਂ ਤੋਂ ਵਿਵਾਦ ਚਲ ਰਿਹਾ ਸੀ। ਦੋਹਾਂ ਚ ਆਏ ਦਿਨ ਝਗੜਾ ਹੋਇਆ ਕਰਦਾ ਸੀ। ਪਤਨੀ ਕਿਧਰੇ ਚਲੀ ਗਈ ਹੈ।
ਗੁਆਂਢੀਆਂ ਦੀ ਸੂਚਨਾ ’ਤੇ ਪਹੁੰਚੀ ਪੁਲਿਸ
ਮਨੋਜ ਕੁਮਾਰ ਦੇ ਗੁਆਂਢੀਆਂ ਨੇ ਜਦੋਂ ਉਸਦੀ ਲਾਸ਼ ਨੂੰ ਫਾਹੇ ਨਾਲ ਲਟਕੀ ਹੋਈ ਦੇਖੀ ਤਾਂ ਇੱਜਤ ਨਗਰ ਥਾਣੇ ਦੀ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਨੋਜ ਦੀ ਲਾਸ਼ ਦਾ ਪੰਚਨਾਮਾ ਭਰ ਪੋਸਟਮਾਰਚ ਦੇ ਲਈ ਭੇਜ ਦਿੱਤਾ ਹੈ। ਪੁਲਿਸ ਪੋਸਟਮਾਰਚ ਰਿਪੋਰਟ ਦਾ ਇੰਤਜਾਰ ਕਰ ਰਹੀ ਹੈ।
ਪੋਸਟਮਾਰਟਮ ਰਿਪੋਰਟ ਚ ਫਾਹੇ ਕਾਰਨ ਹੋਈ ਮੌਤ
ਮ੍ਰਿਤਕ ਮਨੋਜ ਦਿਆਲ ਦੀ ਪੋਸਟਮਾਰਟ ਰਿਪੋਰਟ ਬੁੱਧਵਾਰ ਦੀ ਦੇਰ ਸ਼ਾਮ ਨੂੰ ਆਈ। ਜਿਸ ਚ ਮੌਤ ਦਾ ਕਾਰਣ ਹੈਂਗਿੰਗ ਆਇਆ। ਸੀਨੀਅਰ ਪੁਲਿਸ ਅਧਿਕਾਰੀ ਰੋਹਿਤ ਸਿੰਘ ਸਾਜਵਾਨ ਨੇ ਦੱਸਿਆ ਕਿ ਪੋਸਟਮਾਰਟ ਰਿਪੋਰਟ ਚ ਨੌਜਵਾਨ ਦੀ ਮੌਤ ਖੁਦਕੁਸ਼ੀ ਤੋਂ ਹੋਣਾ ਲਗ ਰਹੀ ਹੈ। ਫਿਲਹਾਲ ਪੁਲਿਸ ਹਰ ਇੱਕ ਪਹਿਲੂ ਦੀ ਜਾਂਚ ਕਰ ਰਹੀ ਹੈ ਅਤੇ ਉਸਦੀ ਪਤਨੀ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਖੁਦਕੁਸ਼ੀ ਦਾ ਕਾਰਨ ਸਾਫ ਹੋ ਸਕੇ।
ਦੱਸਿਆ ਜਾ ਰਿਹਾ ਹੈ ਕਿ ਮਨੋਜ ਨੇ 7 ਸਾਲ ਪਹਿਲਾਂ ਦਿੱਲੀ ਦੀ ਰਹਿਣ ਵਾਲਾ ਮਾਇਆ ਨਾਲ ਪ੍ਰੇਮ ਵਿਆਹ ਕੀਤਾ ਸੀ। ਕੁਝ ਦਿਨ ਤਾਂ ਸਭ ਕੁਝ ਠੀਕ ਚਲਿਆ ਫਿਰ ਉਸ ਤੋਂ ਬਾਅਦ ਪਤੀ ਪਤਨੀ ਦੇ ਵਿਚਾਲੇ ਝਗੜਾ ਹੋਣ ਲੱਗਾ। ਦੱਸਿਆ ਜਾ ਰਿਹਾ ਹੈ ਕਿ ਝਗੜਾ ਹੋਣ ਤੋਂ ਬਾਅਦ ਮਨੋਜ ਦੀ ਪਤਨੀ ਮਾਇਆ ਜਦੋ ਉਸਨੂੰ ਛੱਡ ਕੇ ਚਲੀ ਗਈ ਤਾਂ ਉਸਨੇ ਘਰ ਦੇ ਅੰਦਰ ਦੁਪਟੇ ਦੇ ਸਹਾਰੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਜਿਸ ਸਮੇਂ ਨੌਜਵਾਨ ਮਨੋਜ ਦੀ ਲਾਸ਼ ਘਰ ਚੋਂ ਮਿਲੀ ਉਸ ਸਮੇਂ ਉਸਦੇ ਦੋ ਮਾਸੂਮ ਬੱਚੇ ਹੀ ਘਰ ਚ ਹੀ ਸੀ ਜੋ ਪਿਛਲੇ ਕਈ ਦਿਨਾਂ ਤੋਂ ਮ੍ਰਿਤ ਪਿਤਾ ਦੇ ਨਾਲ ਰਹਿ ਰਹੇ ਸੀ ਅਤੇ ਉਨ੍ਹਾਂ ਨੂੰ ਇਹ ਵੀ ਮਾਲੂਮ ਨਹੀਂ ਸੀ ਕਿ ਉਨ੍ਹਾਂ ਦੇ ਪਿਤਾ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।
ਇਹ ਵੀ ਪੜੋ: ਕਿਸਾਨ ਅੰਦੋਲਨ : ਇੱਕ ਵਿਅਕਤੀ ਨੂੰ ਜ਼ਿੰਦਾ ਸਾੜਿਆ, ਸ਼ਰਾਬ ਪੀਣ ਮਗਰੋਂ ਹੋਇਆ ਸੀ ਵਿਵਾਦ