ETV Bharat / bharat

ਚੱਕਰਵਾਤੀ ਤੂਫਾਨ ਯਾਸ ਦੀ ਦਸਤਕ, ਓਡੀਸ਼ਾ ਅਤੇ ਪਛੱਮ ਬੰਗਾਲ 'ਚ ਹਾਈ ਅਲਰਟ - Cyclone Yaas

ਫ਼ੋਟੋ
ਫ਼ੋਟੋ
author img

By

Published : May 25, 2021, 9:55 AM IST

Updated : May 25, 2021, 1:00 PM IST

12:58 May 25

ਫ਼ੋਟੋ
ਫ਼ੋਟੋ

ਬਾਲਾਸੋਰ ਤੱਟ ਉੱਤੇ ਚੱਕਰਵਾਤ ਯਾਸ ਦੇ ਮਧੇਨਜ਼ਰ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੂਬੇ ਦੇ ਗ੍ਰਹਿ ਮੰਤਰੀ ਨੂੰ ਅੱਜ ਬਾਲਾਸੋਰ ਪਹੁੰਚਣ ਅਤੇ ਉੱਥੇ ਰਹਿ ਕੇ ਸਥਿਤੀ ਦੀ ਨਿਗਰਾਨੀ ਦੇ ਲਈ ਨਿਰਦੇਸ਼ ਦਿੱਤੇ। 

12:58 May 25

ਫ਼ੋਟੋ
ਫ਼ੋਟੋ

ਆਈਐਮਡੀ ਭੁਵਨੇਸ਼ਵਰ ਦੇ ਸੀਨੀਅਰ ਵਿਗਿਆਨੀ ਓਮਾਸ਼ੰਕਰ ਦਾਸ ਦੇ ਅਨੁਸਾਰ, ਗੰਭੀਰ ਚੱਕਰਵਾਤੀ ਤੂਫਾਨ ਯਾਸ ਦੀ ਮੌਜੂਦਾ ਸਥਿਤੀ ਯਾਸ ਪੂਰਬੀ ਕੇਂਦਰੀ ਅਤੇ ਪੱਛਮੀ ਕੇਂਦਰੀ ਬੰਗਾਲ ਦੀ ਖਾੜੀ ਵਿੱਚ ਹੈ। ਪਿਛਲੇ ਛੇ ਘੰਟਿਆਂ ਦੌਰਾਨ, ਇਹ  ਉੱਤਰ ਪੱਛਮ ਦੀ ਦਿਸ਼ਾ ਵੱਲ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵੱਧ ਰਿਹਾ ਹੈ। ਇਹ ਪਰਾਦੀਪ ਦੀ ਦੱਖਣ ਅਤੇ ਦੱਖਣ ਪੂਰਬ ਦਿਸ਼ਾ ਵਿੱਚ 320 ਕਿਲੋਮੀਟਰ ਅਤੇ ਦੱਖਣ ਵਿਚ, ਬਾਲਾਸੌਰ ਦੇ ਦੱਖਣ-ਪੂਰਬ ਵਿੱਚ 430 ਕਿਲੋਮੀਟਰ ਹੈ। ਕੱਲ ਦੁਪਹਿਰ ਪਾਰਾਦੀਪ ਅਤੇ ਸਾਗਰ ਆਈਲੈਂਡ ਅਤੇ ਚਾਂਦਬਲੀ ਅਤੇ ਧਮਰਾ ਦੇ ਵਿਚਕਾਰ ਲੈਂਡਫਾਲ ਹੋਣ ਦੀ ਸੰਭਾਵਨਾ ਹੈ।  

12:41 May 25

ਫ਼ੋਟੋ
ਫ਼ੋਟੋ

ਓਡੀਸ਼ਾ ਦੇ ਬਾਲਾਸੌਰ ਜ਼ਿਲ੍ਹੇ ਦੇ ਚਾਂਦੀਪੁਰ ਵਿੱਚ, ਜ਼ਿਲ੍ਹਾ ਪ੍ਰਸ਼ਾਸਨ ਮਰੀਨ ਪੁਲਿਸ ਦੇ ਨਾਲ ਮਛੇਰਿਆਂ ਦੇ ਪਿੰਡਾਂ ਨੂੰ ਖਾਲੀ ਕਰ ਰਿਹਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਭੇਜ ਰਿਹਾ ਹੈ।

12:41 May 25

ਡੀਜੀ ਐਨਡੀਆਰਐਫ ਐਸਐਨ ਪ੍ਰਧਾਨ ਦੇ ਮੁਤਾਬਕ ਚੱਕਰਵਾਤ ਯਾਸ ਦੇ ਮਧੇਨਜ਼ਰ ਪੱਛਮ ਬੰਗਾਲ ਵਿੱਚ ਐਨਡੀਆਰਐਫ ਦੀ 10 ਹੋਰ ਟੀਮਾਂ ਤੈਨਾਤ ਕੀਤੀ ਗਈ। ਸੂਬੇ ਵਿੱਚ ਕੁੱਲ 45 ਟੀਮਾਂ ਤੈਨਾਤ ਹਨ।  

12:19 May 25

ਫ਼ੋਟੋ
ਫ਼ੋਟੋ

ਚੱਕਰਵਾਤ ਯਾਸ ਕਾਰਨ ਓਡੀਸ਼ਾ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਹੈ। ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ ਚੱਕਰਵਾਤੀ ਯਾਸ 26 ਮਈ ਨੂੰ ਦੁਪਹਿਰ ਵਿੱਚ ਬਾਲਾਸੌਰ ਨੇੜੇ ਪਾਰਾਦੀਪ ਅਤੇ ਸਾਗਰ ਆਈਲੈਂਡ ਤੋਂ ਪਾਰ ਹੋਣ ਦੀ ਸੰਭਾਵਨਾ ਹੈ।

12:17 May 25

ਭਾਰਤ ਦੇ ਮੌਸਮ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ ਚੱਕਰਵਾਤੀ ਤੂਫਾਨ ਯਾਸ ਦੇ ਬਹੁਤ ਤੇਜ਼ ਚੱਕਰਵਾਤੀ ਤੂਫਾਨ ਵਾਂਗ 26 ਮਈ ਦੀ ਦੁਪਹਿਰ ਨੂੰ ਉੱਤਰ ਓਡੀਸ਼ਾ ਪੱਛਮ ਬੰਗਾਲ ਤਟਾਂ ਨੂੰ ਬਲਾਸੌਰ ਦੇ ਆਸ ਪਾਸ, ਪਾਰਾਦੀਪ ਅਤੇ ਸਾਗਰ ਦੀਪ ਦੇ ਵਿਚ ਪਾਰ ਕਰਨ ਦੀ ਬਹੁਤ ਸੰਭਾਵਨਾ ਹੈ। 

12:14 May 25

ਫ਼ੋਟੋ
ਫ਼ੋਟੋ

ਵਿਸ਼ਾਖਾਪਟਨਮ ਦੇ ਐਸਪੀ ਬੀਵੀ ਕ੍ਰਿਸ਼ਨਾ ਰਾਓ ਦੇ ਅਨੁਸਾਰ, ਓਡੀਸ਼ਾ-ਆਂਧਰਾ ਪ੍ਰਦੇਸ਼ ਦੀ ਸਰਹੱਦ ਨੇੜੇ ਸਿਲੇਰੂ ਨਦੀ ਵਿੱਚ ਕਿਸ਼ਤੀ ਦੇ ਉਲਟਣ ਨਾਲ ਅੱਠ ਲੋਕ ਲਾਪਤਾ ਹੋ ਗਏ। ਭਾਲ ਅਤੇ ਬਚਾਅ ਕਾਰਜ ਜਾਰੀ ਹਨ।

12:12 May 25

ਵੇਖੋ ਵੀਡੀਓ

ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਵਿੱਚ ਚੱਕਰਵਾਤ ਯਾਸ ਦੇ ਪਹੁੰਚਣ ਤੋਂ ਪਹਿਲਾਂ ਐਨਡੀਆਰਐਫ ਦੀ ਟੀਮ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ।ਐਨਡੀਆਰਐਫ ਦੀ ਟੀਮ ਦੀਘਾ ਤੋਂ ਕਈ ਲੋਕਾਂ ਨੂੰ ਸੁਰੱਖਿਅਤ ਕਿਸੇ ਹੋਰ ਥਾਂ ਪਹੁੰਚਾਇਆ।

09:29 May 25

ਤੂਫਾਨ ਯਾਸ ਲਾਈਟ ਅਪਡੇਟ

ਕੋਲਕਾਤਾ : ਚੱਕਰਵਾਤੀ ਤੂਫਾਨ ਯਾਸ ਨੂੰ ਲੈ ਕੇ ਓਡੀਸ਼ਾ ਅਤੇ ਪੱਛਮੀ ਬੰਗਾਲ ਅਲਰਟ ਮੋਡ 'ਤੇ ਹੈ। ਉੱਤਰੀ ਓਡੀਸ਼ਾ ਦੇ ਬਾਲਾਸੌਰ ਨੇੜੇ 26 ਮਈ ਦੀ ਦੁਪਹਿਰ ਦੇ ਆਲੇ ਦੁਆਲੇ ਦਸਤਕ ਦੇਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਇਸ ਦੌਰਾਨ 155 ਤੋਂ 165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚਲਣ ਦੀ ਉਮੀਦ ਹੈ, ਜੋ ਕਿ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੱਕ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ, ਕੋਲਕਾਤਾ ਪੋਰਟ ਚੱਕਰਵਾਤ ਯਾਸ ਦੇ ਮੱਦੇਨਜ਼ਰ ਅੱਜ (25 ਮਈ) ਤੋਂ ਜਹਾਜ਼ਾਂ ਦੀ ਆਵਾਜਾਈ ਨੂੰ ਮੁਅੱਤਲ ਕਰ ਦੇਵੇਗਾ।  

ਬੰਦਰਗਾਹ 'ਤੇ ਮਾਲ ਢੋਣ ਵਾਲੇ ਵਾਹਨਾਂ ਦੀ ਆਵਾਜਈ ਸ਼ਾਮ 6 ਵਜੇ ਤੋਂ ਬੰਦ

ਜਾਣਕਾਰੀ ਅਨੁਸਾਰ ਅੱਜ (ਮੰਗਲਵਾਰ) ਸਵੇਰ ਤੋਂ ਸਮੁੰਦਰੀ ਜਹਾਜ਼ਾਂ ਦਾ ਦਾਖਲਾ ਬੰਦ ਕਰ ਦਿੱਤਾ ਜਾਵੇਗਾ, ਜਦੋਂਕਿ ਦੁਪਹਿਰ ਦੋ ਵਜੇ ਕਾਰਗੋ (ਸਮੁੰਦਰੀ ਜ਼ਹਾਜ਼ ਤੋਂ ਆਉਣ ਵਾਲੇ ਸਮਾਨ) ਰਖਰਖਾਅ ਦੇ ਕੰਮ ਨੂੰ ਰੋਕ ਦਿੱਤਾ ਗਿਆ। ਇਸ ਨਾਲ ਕਾਮਿਆਂ ਨੂੰ ਸੁਰੱਖਿਆ ਲਈ ਕਿਸੇ ਹੋਰ ਜਗ੍ਹਾ ਉੱਤੇ ਭੇਜ ਦਿੱਤਾ ਗਿਆ ਹੈ। ਉੱਥੇ ਬੰਦਰਗਾਹ ਦੀ ਸੜਕਾਂ ਉੱਤੇ ਮਾਲ ਢੋਣ ਵਾਲੇ ਵਾਹਨਾਂ ਦੀ ਆਵਾਜਈ ਸ਼ਾਮ 6 ਵਜੇ ਰੋਕ ਦਿੱਤੀ ਜਾਵੇਗੀ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਦੇ ਅਨੁਸਾਰ, ਗੰਗਾ ਦੇ ਨਾਲ ਲੱਗਦੇ ਪੱਛਮੀ ਬੰਗਾਲ ਦੇ ਜ਼ਿਲ੍ਹਿਆਂ ਵਿੱਚ, 26 ਮਈ ਦੀ ਸ਼ਾਮ ਅਤੇ 27 ਮਈ ਦੀ ਸਵੇਰ 55 ਤੋਂ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੇਗੀ ਅਤੇ ਇਹ ਵਧ ਕੇ 75 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।

26 ਨੂੰ ਯਾਸ ਗੰਭੀਰ ਚੱਕਰਵਾਤੀ ਤੂਫਾਨ 'ਚ ਬਦਲੇਗਾ    

ਕੋਲਕਾਤਾ ਸਥਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਸੰਜੀਬ ਬੰਦੋਪਾਧਿਆਏ ਨੇ ਕਿਹਾ ਕਿ 26 ਮਈ ਦੀ ਸਵੇਰ ਨੂੰ ਇਸ ਦੀ ਤੀਬਰਤਾ ਹੋਰ ਵਧੇਗੀ ਅਤੇ ਇਹ ਇਕ ਬਹੁਤ ਹੀ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਬਦਲ ਜਾਵੇਗਾ।  ਉਨ੍ਹਾਂ ਕਿਹਾ, ਇਹ ਓਡੀਸ਼ਾ ਦੇ ਪਾਰਾਦੀਪ ਅਤੇ ਪੱਛਮੀ ਬੰਗਾਲ ਦੇ ਸਾਗਰ ਦੀਪ ਤੋਂ ਹੋਕੇ ਲੰਘੇਗਾ ਜੋ ਬਾਲਾਸੌਰ ਨੇੜੇ ਹੈ। ਉਨ੍ਹਾਂ ਕਿਹਾ ਕਿ 26 ਮਈ ਦੀ ਸਵੇਰ ਓਡੀਸ਼ਾ ਦੇ ਤੱਟ ‘ਤੇ ਘੱਟ ਦਬਾਅ ਵਾਲੇ ਇਸ ਖੇਤਰ ਦੇ ਕਾਰਨ 90 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ  ਹਵਾਵਾਂ ਚੱਲਣਗੀਆਂ, ਜੋ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੱਕ ਪਹੁੰਚ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਕੋਲਕਾਤਾ, ਹਾਵੜਾ ਅਤੇ ਹੁਗਲੀ ਵਿੱਚ 26 ਮਈ ਨੂੰ ਹਵਾ ਦੀ ਗਤੀ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਇਸ ਦੇ ਵਧ ਕੇ 90 ਕਿਲੋਮੀਟਰ ਤੱਕ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਯਾਸ ਤੋਂ ਓਡੀਸ਼ਾ ਦੇ ਬਾਲਾਸੌਰ, ਜੰਗਤਸਿੰਘਪੁਰ, ਕੇਂਦਰਪੜਾ ਅਤੇ ਭਦਰਕ ਵਿੱਚ ਤੂਫਾਨ ਆਏਗਾ। ਉਨ੍ਹਾਂ ਅੱਗੇ ਕਿਹਾ ਕਿ ਪੂਰਬੀ ਮੇਦਿਨੀਪੁਰ ਅਤੇ ਦੱਖਣੀ 24 ਪਰਗਾਨਾਂ ਵਿੱਚ ਵੀ ਤੂਫਾਨ ਆਵੇਗਾ।

Last Updated : May 25, 2021, 1:00 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.