ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਸ਼ੁੱਕਰਵਾਰ ਨੂੰ ਦੋ ਤੱਟਵਰਤੀ ਰਾਜਾਂ ਉੱਤੇ ਚੱਕਰਵਾਤ ਯਾਸ (Cyclone Yaas Impact) ਦੇ ਪ੍ਰਭਾਵ ਦੀ ਸਮੀਖਿਆ ਕਰਨ ਲਈ ਓੜੀਸ਼ਾ ਅਤੇ ਪੱਛਮੀ ਬੰਗਾਲ ਦਾ ਦੌਰਾ ਕਰਨਗੇ।
ਸਰਕਾਰੀ ਸੂਤਰਾਂ ਨੇ ਕਿਹਾ ਕਿ ਮੋਦੀ ਪਹਿਲਾਂ ਭੁਵਨੇਸ਼ਵਰ ਵਿੱਚ ਸਮੀਖਿਆ ਬੈਠਕ ਕਰਨਗੇ ਅਤੇ ਫਿਰ ਬਾਲਾਸੌਰ, ਭਦਰਕ ਅਤੇ ਪੁਰਬਾ ਮੇਦਨੀਪੁਰ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਹਵਾਈ ਸਰਵੇਖਣ ਲਈ ਜਾਣਗੇ।
ਫਿਰ ਉਹ ਪੱਛਮੀ ਬੰਗਾਲ ਵਿਚ ਇਕ ਸਮੀਖਿਆ ਬੈਠਕ ਕਰਨਗੇ।
ਚੱਕਰਵਾਤ ਯਾਸ (Cyclone Yaas) ਬੁੱਧਵਾਰ ਨੂੰ ਭਾਰਤ ਦੇ ਪੂਰਬੀ ਤੱਟ ਦੇ ਕੁਝ ਹਿੱਸਿਆਂ 'ਤੇ ਲੈਂਡ ਹੋਇਆ, ਜਿਸ 'ਚ ਘੱਟੋ ਘੱਟ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੱਛਮੀ ਬੰਗਾਲ, ਓੜੀਸ਼ਾ ਅਤੇ ਝਾਰਖੰਡ 'ਚ 21 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਲੈ ਜਾਇਆ ਗਿਆ।
ਇਹ ਵੀ ਪੜ੍ਹੋ : yaas updates:ਯਾਸ ਤੂਫਾਨ ਓਡੀਸ਼ਾ ਤੋਂ ਬਾਅਦ ਝਾਰਖੰਡ ਪਹੁੰਚਿਆ, ਨਦੀਆਂ 'ਚ ਵਧਿਆ ਪਾਣੀ ਦਾ ਪੱਧਰ