ਨਵੀਂ ਦਿੱਲੀ: ਕਾਮਨ ਯੂਨੀਵਰਸਿਟੀ ਐਂਟਰਸ ਟੇਸਟ ਲਈ 2 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ ਸ਼ੁਰੂ ਹੋਣ ਜਾ ਰਹੀ ਹੈ। ਉਮੀਦਵਾਰ ਅੰਡਰਗਰੈਜੂਏਟ ਪ੍ਰੋਗਰਾਮ ਲਈ CUCET ਦੀ ਅਧਿਕਾਰਤ ਵੈੱਬਸਾਈਟ cuet.samarth.ac.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਨੈਸ਼ਨਲ ਟੇਸਟਿੰਗ ਏਜੰਸੀ (NTA) ਨੇ ਕਾਮਨ ਯੂਨੀਵਰਸਿਟੀ ਐਂਟਰਸ ਟੇਸਟ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕਾਮਨ ਯੂਨੀਵਰਸਿਟੀ ਐਂਟਰਸ ਟੇਸਟ ਲਈ 2 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ ਸ਼ੁਰੂ ਹੋਣ ਜਾ ਰਹੀ ਹੈ। CUET 2022 ਵਿੱਚ ਰਜਿਸਟ੍ਰੇਸ਼ਨ ਕਰਵਾਉਣ ਦੀ ਆਖ਼ਰੀ ਤਰੀਖ 30 ਅਪ੍ਰੈਲ ਹੈ। ਅਜੇ ਐਂਟਰਸ ਪ੍ਰੀਖਿਆ ਦੀ ਤਾਰੀਖ ਤੈਅ ਨਹੀਂ ਹੈ। ਇਹ ਪ੍ਰੀਖਿਆ ਕੰਪਿਊਟਰ ਆਧਾਰਿਤ ਟੇਸਟ (CBT) ਮੋਡ ਵਿੱਚ ਲਿਆ ਜਾਵੇਗਾ। ਉਮੀਦਵਾਰਾਂ ਦੀ ਤਾਜ਼ਾ ਜਾਣਕਾਰੀ ਲਈ ਵੇਬਸਾਈਟ ਉੱਤੇ ਨਜ਼ਰ ਬਣਾਏ ਰੱਖਣ ਦੀ ਸਲਾਹ ਦਿੱਤੀ ਗਈ ਹੈ।
NTA ਪਹਿਲੀ ਵਾਰ 45 ਕੇਂਦਰੀ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਇਕ ਆਮ ਪ੍ਰਵੇਸ਼ ਪ੍ਰੀਖਿਆ ਕਰਵਾਉਣ ਜਾ ਰਹੀ ਹੈ। ਯੂਜੀਸੀ ਪ੍ਰਧਾਨ ਐਮ ਜਗਦੀਸ਼ ਕੁਮਾਰ ਨੇ ਕਿਹਾ ਹੈ ਕਿ ਇਨ੍ਹਾਂ ਯੂਨੀਵਰਸਿਟੀਆਂ ਵਿੱਛ ਅੰਡਰ ਗ੍ਰੇਜ਼ੂਏਟ ਕੋਰਸਾਂ ਵਿੱਚ ਪ੍ਰਵੇਸ਼ ਹੁਣ ਪੂਰੀ ਤਰ੍ਹਾਂ ਨਾਲ CUET ਸਕੋਰ ਦੇ ਆਧਰ ਉੱਤੇ ਹੋਵੇਗਾ। 12 ਬੋਰਡ ਦੇ ਅੰਕਾਂ ਵਿੱਚ ਕੋਈ ਵੇਟੇਜ ਨਹੀਂ ਹੋਵੇਗੀ। 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਪ੍ਰਦਰਸ਼ਨ ਹੁਣ ਕੇਂਦਰੀ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਇੱਕ ਕਾਰਕ ਨਹੀਂ ਰਹੇਗਾ।
CUET ਤੋਂ ਬਾਅਦ, ਹਰੇਕ ਯੂਨੀਵਰਸਿਟੀ NTA ਦੁਆਰਾ ਤਿਆਰ ਕੀਤੀ ਮੈਰਿਟ ਸੂਚੀ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਦਾਖਲ ਕਰੇਗੀ। CUET 2022 ਦੀ ਪ੍ਰੀਖਿਆ 13 ਭਾਸ਼ਾਵਾਂ ਵਿੱਚ ਕਰਵਾਈ ਜਾਵੇਗੀ। ਇਹਨਾਂ ਵਿੱਚ ਹਿੰਦੀ, ਮਰਾਠੀ, ਗੁਜਰਾਤੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਉਰਦੂ, ਅਸਾਮੀ, ਬੰਗਾਲੀ, ਪੰਜਾਬੀ, ਉੜੀਆ ਅਤੇ ਅੰਗਰੇਜ਼ੀ ਸ਼ਾਮਲ ਹੈ। ਪ੍ਰੀਖਿਆ ਦੋ ਸ਼ਿਫਟਾਂ ਵਿੱਚ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ: ਐਮਾਜ਼ਾਨ ਗੇਮਜ਼ ਸਟੂਡੀਓ ਦੇ ਮੁਖੀ ਮਾਈਕ ਫਰਾਜ਼ਿਨੀ ਨੇ ਦਿੱਤਾ ਅਸਤੀਫਾ