ETV Bharat / bharat

ਪੰਜਾਬ ’ਚ ਕੋਰੋਨਾ ਵੈਕਸੀਨ ਦਾ ਕਾਲ, ਗੁਜਰਾਤ ’ਚ ਭਾਜਪਾ ਵਰਕਰਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਵੈਕਸੀਨ

ਭਾਜਪਾ ਦੇ ਸੂਬਾ ਪ੍ਰਧਾਨ ਸੀਆਰ ਪਾਟਿਲ ਨੇ ਐਲਾਨ ਕੀਤਾ ਕਿ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਤੋਂ ਇਲਾਵਾ, ਭਾਜਪਾ ਦੁਆਰਾ 5,000 ਲੋੜਵੰਦ ਮਰੀਜ਼ਾਂ ਦਾ ਵੈਕਸੀਨੇਸ਼ਨ ਕੀਤਾ ਜਾਵੇਗਾ।

ਗੁਜਰਾਤ ’ਚ ਮੁਫ਼ਤ ਦਿੱਤੀ ਜਾ ਰਹੀ ਵੈਕਸੀਨ
ਗੁਜਰਾਤ ’ਚ ਮੁਫ਼ਤ ਦਿੱਤੀ ਜਾ ਰਹੀ ਵੈਕਸੀਨ
author img

By

Published : Apr 10, 2021, 8:45 PM IST

ਸੂਰਤ: ਇੱਕ ਪਾਸੇ ਜਿੱਥੇ ਪੰਜਾਬ ’ਚ ਲਗਾਤਾਰ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ, ਹੁਣ ਤਾਜ਼ਾ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੂਬੇ ’ਚ ਸਿਰਫ਼ ਅਗਲੇ ਪੰਜ ਦਿਨਾਂ ਤੱਕ ਲਈ ਕੋਰੋਨਾ ਵੈਕਸੀਨ ਦਾ ਸਟਾਕ ਬਚਿਆ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਈ ਵਾਰ ਕੇਂਦਰ ਸਰਕਾਰ ਨੂੰ ਵੈਕਸੀਨ ਪ੍ਰਾਪਤ ਕਰਨ ਲਈ ਗੁਹਾਰ ਲਗਾਈ ਜਾ ਚੁੱਕੀ ਹੈ, ਉੱਧਰ ਗੁਜਰਾਤ ਦੇ ਸੂਰਤ ਸ਼ਹਿਰ ’ਚ ਭਾਜਪਾ ਪਾਰਟੀ ਦੇ ਮੁੱਖ ਦਫ਼ਤਰ ’ਚ ਕੋਰੋਨਾ ਵੈਕਸੀਨ ਮੁਫ਼ਤ ਵੰਡੀ ਜਾ ਰਹੀ ਹੈ। ਦੋਹਾਂ ਸੂਬਿਆਂ ਦੇ ਹਾਲਾਤ ਵੇਖਣ ਤੋਂ ਤਾਂ ਸਾਫ਼ ਝਲਕਦਾ ਹੈ ਕਿ ਕੇਂਦਰ ਸਰਕਾਰ ਜਿੱਥੇ ਪ੍ਰਧਾਨ ਮੰਤਰੀ ਦੇ ਜੱਦੀ ਸੂਬੇ ’ਚ ਕੋਰੋਨਾ ਵੈਕਸੀਨ ਦੀ ਤੋਟ ਨਹੀਂ ਆਉਣ ਦਿੱਤੀ ਜਾ ਰਹੀ, ਪਰ ਪੰਜਾਬ ਨਾਲ ਕਾਣੀ ਵੰਡ ਕੀਤੀ ਜਾ ਰਹੀ ਹੈ।

ਪਿਛਲੇ ਪੰਜ ਦਿਨਾਂ ਤੋਂ ਸ਼ਹਿਰ ’ਚ ਕੋਰੋਨਾ ਵੈਕਸੀਨ ਦੀ ਘਾਟ ਕਾਰਨ ਆਮ ਲੋਕ ਭੜਕੇ ਹੋਏ ਸਨ। ਪਰ ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸੀਆਰ ਪਾਟਿਲ ਨੇ ਐਲਾਨ ਕੀਤਾ ਕਿ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਤੋਂ ਇਲਾਵਾ, ਭਾਜਪਾ ਦੁਆਰਾ 5,000 ਲੋੜਵੰਦ ਮਰੀਜ਼ਾਂ ਦਾ ਵੈਕਸੀਨੇਸ਼ਨ ਕੀਤਾ ਜਾਵੇਗਾ। ਭਾਜਪਾ ਲੀਡਰ ਦੇ ਇਸ ਐਲਾਨ ਤੋਂ ਬਾਅਦ ਭਾਜਪਾ ਦਫ਼ਤਰ ਦੇ ਬਾਹਰ ਤਕਰੀਬਨ ਅੱਧਾ ਕਿਲੋਮੀਟਰ ਲੰਬੀ ਕਤਾਰ ਲੱਗ ਗਈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਲੋਕਾਂ ’ਚ ਜ਼ਿਆਦਾਤਰ ਭਾਜਪਾ ਵਾਲਿਆਂ ਦੇ ਰਿਸ਼ਤੇਦਾਰ ਮੌਜੂਦ ਸਨ।

ਪੰਜਾਬ ’ਚ ਕੋਰੋਨਾ ਵੈਕਸੀਨ ਦਾ ਕਾਲ, ਗੁਜਰਾਤ ’ਚ ਭਾਜਪਾ ਵਰਕਰਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਵੈਕਸੀਨ

ਰੇਮੇਡੀਸੀਵਰ ਵੈਕਸੀਨ ਲਗਵਾਉਣ ਲਈ ਸੂਰਤ ਦੇ ਊਘਾ ਇਲਾਕੇ ’ਚ ਅੱਜ ਭਾਜਪਾ ਦੇ ਮੁੱਖ ਦਫ਼ਤਰ ਮੂਹਰੇ ਅੱਜ ਕੋਰੋਨਾ ਵੈਕਸੀਨ ਲਗਵਾਉਣ ਵਾਲਿਆਂ ਦੀ ਲੰਬੀ ਕਤਾਰ ਵੇਖਣ ਨੂੰ ਮਿਲੀ।

ਗੁਜਰਾਤ ਦੇ ਮੁੱਖ ਮੰਤਰੀ ਵਿਜਯ ਰੂਪਾਨੀ ਦੇ ਘੋਸ਼ਣਾ ਕੀਤੀ ਕਿ ਗੁਜਰਾਤ ’ਚ ਤਿੰਨ ਲੱਖ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ। ਮੁੱਖ ਮੰਤਰੀ ਦੀ ਘੋਸ਼ਣਾ ਤੋਂ ਬਾਅਦ ਅਗਲੇ ਦਿਨ ਹੀ ਕੋਵਿਡ ਮਰੀਜਾਂ ਦੇ ਰਿਸ਼ਤੇਦਾਰ ਵੱਡੀ ਗਿਣਤੀ ’ਚ ਭਾਜਪਾ ਦਫ਼ਤਰ ਬਾਹਰ ਇਕੱਠਾ ਹੋ ਗਏ।

ਕਿਤੇ ਨਾ ਕਿਤੇ ਇਹ ਵੀ ਜਾਪਦਾ ਹੈ ਕਿ ਪੰਜਾਬ ਸੂਬੇ ਨੂੰ ਕਿਸਾਨ ਅੰਦੋਲਨ ਦਾ ਖਮਿਆਜ਼ਾ ਵੀ ਭੁਗਤਣਾ ਪੈ ਰਿਹਾ ਹੈ। ਵੇਖਿਆ ਜਾਵੇ ਤਾਂ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਹੋਵੇੇ, ਇਸ ਤੋਂ ਪਹਿਲਾਂ ਜੀਐੱਸਟੀ ਵੀ ਕੇਂਦਰ ਵੱਲੋਂ ਰੋਕ ਲਈ ਗਈ ਸੀ। ਹੋਰ ਤਾਂ ਹੋਰ ਕਿਸਾਨਾਂ ਨੂੰ ਆੜ੍ਹਤੀਆਂ ਰਾਹੀ ਅਦਾਇਗੀ ਨਾਲ ਕੀਤੇ ਜਾਣਾ ਵੀ ਇਸ ਸਾਜਿਸ਼ ਦਾ ਹੀ ਹਿੱਸਾ ਜਾਪਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.