ਨਵੀਂ ਦਿੱਲੀ: ਦੱਖਣੀ ਏਸ਼ਿਆਈ ਦੇਸ਼ ਵਿਚ ਵਾਇਰਸ ਦੇ ਤਬਾਹੀ ਬਾਰੇ ਹੁਣ ਤੱਕ ਦੀ ਸਭ ਤੋਂ ਵੱਡੀ ਵਿਆਪਕ ਖੋਜ ਅਨੁਸਾਰ, ਮਹਾਂਮਾਰੀ ਦੇ ਦੌਰਾਨ ਮੌਤਾਂ ਸਰਕਾਰੀ ਕੋਵਿਡ 19 ਨਾਲੋਂ 10 ਗੁਣਾਂ ਹੋ ਸਕਦੀਆਂ ਹਨ। ਜੋ ਕਿ ਆਧੁਨਿਕ ਭਾਰਤ ਦੀ ਸਭ ਤੋਂ ਖਤਰਨਾਕ ਮਨੁੱਖੀ ਦੁਖਾਂਤ ਬਣਾ ਸਕਦਾ ਹੈ। ਬਹੁਤੇ ਮਾਹਰ ਮੰਨਦੇ ਹਨ ਕਿ ਭਾਰਤ ਦੇ ਅਧਿਕਾਰਿਤ ਮੌਤਾਂ ਦੀ ਗਿਣਤੀ 414,000 ਤੋਂ ਵੱਧ ਹੈ।
ਪਰ ਸਰਕਾਰ ਨੇ ਇਨ੍ਹਾਂ ਚੀਜ਼ਾਂ ਨੂੰ ਅਤਿਕਥਨੀ ਅਤੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਮੰਗਲਵਾਰ ਨੂੰ ਜਾਰੀ ਰਿਪੋਰਟ ਵਿੱਚ ਵਧੇਰੇ ਮੌਤਾਂ ਦਾ ਅਨੁਮਾਨ ਲਗਾਇਆ ਗਿਆ ਹੈ। ਰਿਪੋਰਟ ਦੇ ਅਨੁਸਾਰ, ਜਨਵਰੀ 2020 ਅਤੇ ਜੂਨ 2021 ਦਰਮਿਆਨ ਰਿਕਾਰਡ ਹੋਈਆਂ ਮੌਤਾਂ ਅਤੇ ਅਨੁਮਾਨਿਤ ਮੌਤਾਂ ਵਿੱਚ ਅੰਤਰ 3 ਮਿਲੀਅਨ ਤੋਂ ਲੈ ਕੇ 4.7 ਮਿਲੀਅਨ ਤੱਕ ਦਾ ਹੈ। ਇਸ ਚ ਕਿਹਾ ਗਿਆ ਹੈ ਕਿ ਸਹੀ ਅੰਕੜਾ ਕੱਢਮਾ ਮੁਸ਼ਕਿਲ ਹੋ ਸਕਦਾ ਹੈ ਪਰ ਅਸਲ ਮੌਤਾਂ ਦੀ ਗਿਣਤੀ ਸਰਕਾਰੀ ਰਿਕਾਰਡ ਤੋਂ ਵੱਧ ਹੋਣ ਦੀ ਸੰਭਾਵਨਾ ਹੈ।
ਭਾਰਤ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ ਅਤੇ ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਅਤੇ ਹਾਰਵਰਡ ਯੂਨੀਵਰਸਿਟੀ ਦੇ ਦੋ ਹੋਰ ਖੋਜਕਰਤਾਵਾਂ ਦੁਆਰਾ ਪ੍ਰਕਾਸ਼ਤ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ, “ਅਸਲ ਮੌਤਾਂ ਸੈਂਕੜਿਆਂ ਵਿੱਚ ਨਹੀਂ ਹਨ, ਲੱਖਾਂ ਵਿੱਚ ਹੋਣ ਦੀ ਸੰਭਾਵਨਾ ਹੈ। ਦੇਸ਼ ਦੀ ਵੰਡ ਅਤੇ ਆਜ਼ਾਦੀ ਤੋਂ ਬਾਅਦ ਭਾਰਤ ਦੇ ਸਭ ਤੋਂ ਭਿਆਨਕ ਮਨੁੱਖੀ ਦੁਖਾਂਤ ਹੈ।
ਦੱਸ ਦੇਈਏ ਕਿ 1947 ਵਿਚ ਬ੍ਰਿਟਿਸ਼ ਸ਼ਾਸਿਤ ਭਾਰਤੀ ਉਪ ਮਹਾਂਦੀਪ ਦੀ ਆਜ਼ਾਦੀ ਅਤੇ ਭਾਰਤ-ਪਾਕਿ ਵੰਡ ਵੇਲੇ ਹਿੰਦੂ-ਮੁਸਲਿਮ ਹਿੰਸਾ ਵਿਚ 10 ਲੱਖ ਲੋਕ ਮਾਰੇ ਗਏ ਸਨ।
ਭਾਰਤ ‘ਚ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਰਨ ਦੇ ਤਿੰਨ ਤਰੀਕੇ ਹਨ - ਸਿਵਲ ਰਜਿਸਟ੍ਰੇਸ਼ਨ ਪ੍ਰਣਾਲੀ ਤੋਂ ਅੰਕੜਿਆਂ ਡਾਟਾ ਇਕੱਠਾ ਕਰਨਾ ਜੋ ਸੂਬਿਆਂ ਚ ਜਨਮ ਤੇ ਮੌਤ ਰਿਕਾਰਡ ਕਰਦਾ ਹੈ।
ਇਹ ਵੀ ਪੜ੍ਹੋ: 'ਭਾਰਤ ਵਿੱਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਜਾਰੀ'