ETV Bharat / bharat

ਕਿਸੇ 'ਚ ਦਮ ਨਹੀਂ ਜੋ ਰਾਮਦੇਵ ਨੂੰ ਗ੍ਰਿਫ਼ਤਾਰ ਕਰੇ- ਰਾਮਦੇਵ - ਯੋਗਾ ਗੁਰੂ ਬਾਬਾ ਰਾਮਦੇਵ

ਬਾਬਾ ਰਾਮਦੇਵ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਬਾਬਾ ਰਾਮਦੇਵ ਆਪਣੇ ਦੇਸ਼ ਦੇ ਉਦਯੋਗ ਨਾਲ ਜੁੜੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ। ਇਸ ਗੱਲਬਾਤ ਦੌਰਾਨ ਬਾਬਾ ਰਾਮਦੇਵ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਕਿਸੇ ਦੇ ਬਾਪ 'ਚ ਕੋਈ ਤਾਕਤ ਨਹੀਂ ਹੈ ਜੋ ਰਾਮਦੇਵ ਨੂੰ ਗ੍ਰਿਫ਼ਤਾਰ ਕਰ ਸਕੇ।

ਬਾਬਾ ਰਾਮਦੇਵ ਦੇ ਵਿਵਾਦਿਤ ਬੋਲ: ਵੀਡੀਓ ਵਾਇਰਲ
ਬਾਬਾ ਰਾਮਦੇਵ ਦੇ ਵਿਵਾਦਿਤ ਬੋਲ: ਵੀਡੀਓ ਵਾਇਰਲ
author img

By

Published : May 26, 2021, 6:42 PM IST

Updated : May 26, 2021, 7:10 PM IST

ਦੇਹਰਾਦੂਨ: ਲਗਾਤਾਰ ਵਿਵਾਦਾਂ 'ਚ ਆ ਰਹੇ ਯੋਗਾ ਗੁਰੂ ਬਾਬਾ ਰਾਮਦੇਵ ਇੱਕ ਤੋਂ ਬਾਅਦ ਇੱਕ ਵਾਇਰਲ ਹੁੰਦੇ ਬਿਆਨਾਂ ਤੋਂ ਬਾਅਦ ਸੁਰਖੀਆਂ 'ਚ ਹਨ। ਬਾਬਾ ਰਾਮਦੇਵ ਦੇ ਬਿਆਨ ਦੇਸ਼ ਦੇ ਡਾਕਟਰਾਂ ਨੂੰ ਬੁਰੀ ਤਰ੍ਹਾਂ ਚੁਭ ਰਹੇ ਹਨ। ਸ਼ਾਇਦ ਇਸੇ ਲਈ ਆਈ.ਐੱਮ.ਏ ਯੋਗਾ ਗੁਰੂ ਬਾਬਾ ਰਾਮਦੇਵ ਦੇ ਵਿਰੁੱਧ ਲਾਮਬੰਦ ਹੋ ਗਿਆ ਹੈ। ਦੇਸ਼ ਦੇ ਸਾਰੇ ਡਾਕਟਰਾਂ ਨੇ ਬਾਬੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਅਤੇ ਉਸ ਨੂੰ ਕਾਨੂੰਨੀ ਨੋਟਿਸ ਵੀ ਭੇਜ ਦਿੱਤਾ ਹੈ। ਅਜਿਹੀ ਸਥਿਤੀ 'ਚ ਸਾਰੀਆਂ ਪ੍ਰਤੀਕ੍ਰਿਆਵਾਂ ਦੇ ਬਾਵਜੂਦ ਬਾਬਾ ਰਾਮਦੇਵ ਰੁਕਣ ਦੇ ਮੂਡ 'ਚ ਨਹੀਂ ਹਨ।

ਬਾਬਾ ਰਾਮਦੇਵ ਦੇ ਵਿਵਾਦਿਤ ਬੋਲ: ਵੀਡੀਓ ਵਾਇਰਲ

ਬਾਬਾ ਰਾਮਦੇਵ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਬਾਬਾ ਰਾਮਦੇਵ ਦੇਸ਼ ਭਰ ਦੇ ਉਦਯੋਗ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ। ਇਸ ਗੱਲਬਾਤ ਦੌਰਾਨ ਬਾਬਾ ਰਾਮਦੇਵ ਨੇ ਕਿਹਾ ਕਿ 'ਬਾਬਾ ਰਾਮਦੇਵ ਨੂੰ ਗ੍ਰਿਫਤਾਰ ਤਾਂ ਉਨ੍ਹਾਂ ਦਾ ਬਾਪ ਵੀ ਕੋਈ ਨਹੀਂ ਕਰ ਸਕਦਾ'।

ਵੀਡੀਓ 'ਚ ਬਾਬੇ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਲੋਕਾਂ ਦਾ ਕੰਮ ਸੋਸ਼ਲ ਮੀਡੀਆ 'ਤੇ ਕੁਝ ਵੀ ਟ੍ਰੇਡਿੰਗ ਕਰਨਾ ਹੈ। ਕਦੇ ਰਾਮਦੇਵ ਗ੍ਰਿਫ਼ਤਾਰ ਤਾਂ ਕਦੇ ਠੱਗ ਰਾਮਦੇਵ। ਕਦੀ ਰਾਮਦੇਵ ਤੁਰੰਤ ਗ੍ਰਿਫਤਾਰ। ਬਾਅਦ 'ਚ ਬਾਬਾ ਰਾਮਦੇਵ ਨੂੰ ਹੱਸਦੇ ਹੋਏ ਕਹਿੰਦੇ ਸੁਣਿਆ ਜਾਂਦਾ ਹੈ ਕਿ ਇਸ ਸਭ 'ਚ ਚੰਗੀ ਗੱਲ ਇਹ ਹੈ ਕਿ ਇਸ ਰੁਝਾਨ 'ਚ ਹਮੇਸ਼ਾ ਉਹ ਸਿਖਰ 'ਤੇ ਰਹਿੰਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਬਾਬਾ ਰਾਦਮੇਵ ਦੇ ਬਿਆਨਾਂ ਤੋਂ ਬਾਅਦ ਐਲੋਪੈਥੀ ਅਤੇ ਆਯੁਰਵੈਦ ਨੂੰ ਲੈ ਕੇ ਦੇਸ਼ ਵਿੱਚ ਸੰਘਰਸ਼ ਚੱਲ ਰਿਹਾ ਹੈ। ਆਈ.ਐੱਮ.ਏ ਪਹਿਲਾਂ ਹੀ ਬਾਬਾ ਰਾਮਦੇਵ ਨੂੰ 1 ਹਜ਼ਾਰ ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜ ਚੁੱਕਾ ਹੈ।

ਦੇਸ਼ ਦੇ ਸਿਹਤ ਮੰਤਰੀ ਨੇ ਬਾਬਾ ਰਾਮਦੇਵ ਨੂੰ ਐਲੋਪੈਥ ਅਤੇ ਉਨ੍ਹਾਂ ਦੇ ਡਾਕਟਰਾਂ ਬਾਰੇ ਦਿੱਤੇ ਬਿਆਨ ਲਈ ਮੁਆਫੀ ਮੰਗਣ ਲਈ ਵੀ ਕਿਹਾ ਹੈ। ਜਿਸ ਤੋਂ ਬਾਅਦ ਬਾਬਾ ਰਾਮਦੇਵ ਨੇ ਆਪਣਾ ਬਿਆਨ ਨੂੰ ਵਾਪਸ ਲੈ ਲਿਆ ਸੀ।

ਈਟੀਵੀ ਭਾਰਤ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਬਾਬਾ ਰਾਮਦੇਵ ਨੇ ਕਿਸ ਨਜ਼ਰੀਏ ਨਾਲ ਅਤੇ ਕਦੋਂ ਇਹ ਬਿਆਨ ਦਿੱਤਾ।

ਇਹ ਵੀ ਪੜ੍ਹੋ:MS DOHNI ਦੀ ਸਾਬਕਾ ਪ੍ਰੇਮਿਕਾ ਪ੍ਰਿਯੰਕਾ ਝਾਅ ਨਾਲ ਫੋਟੋ ਹੋਈ ਵਾਇਰਲ!

Last Updated : May 26, 2021, 7:10 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.