ਨਵੀ ਦਿੱਲੀ: ਸਫਦਰਜੰਗ (Safdarjung) ਇਲਾਕੇ ਵਿੱਚ ਦਿੱਲੀ ਪੁਲਿਸ (Delhi Police) ਦੇ ਇੱਕ ਕਾਂਸਟੇਬਲ (Constable) ਨੇ ਪੈਸੇ ਦੇ ਲੈਣ-ਦੇਣ ਨੂੰ ਲੈਕੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ (Murder) ਕਰ ਦਿੱਤੀ। ਮ੍ਰਿਤਕ ਵਿਅਕਤੀ ਹਰਿਆਣਾ ਪੁਲਿਸ (Haryana Police) ਵਿੱਚ ਸਬ ਇੰਸਪੈਕਟਰ (Sub Inspector) ਦੇ ਅਹੁਦੇ 'ਤੇ ਤਾਇਨਾਤ ਸੀ। ਘਟਨਾ ਸਵੇਰੇ 8:00 ਵਜੇ ਦੇ ਕਰੀਬ ਦੀ ਹੈ।
ਮਾਮਲੇ ਦੀ ਪੁਸ਼ਟੀ ਕਰਦਿਆਂ ਡੀ.ਸੀ.ਪੀ. ਗੌਰਵ ਸ਼ਰਮਾ (D.C.P. Gaurav Sharma) ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਰਿੰਦਰ ਵਜੋਂ ਹੋਈ ਹੈ। ਉਹ ਰੋਹਤਕ ਦਾ ਵਸਨੀਕ ਸੀ। ਉਸ ਦੇ ਸਿਰ ਵਿੱਚ ਗੋਲੀ ਲੱਗੀ ਹੈ। ਉਹ ਹਰਿਆਣਾ ਪੁਲਿਸ (Haryana Police) ਵਿੱਚ ਸਬ ਇੰਸਪੈਕਟਰ ਦੇ ਅਹੁਦੇ 'ਤੇ ਸੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਜਾਂਚ ਅਫ਼ਸਰ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਅਤੇ ਕਾਨੂੰਨ ਦੇ ਮੁਤਾਬਕ ਜੋ ਕਾਰਵਾਈ ਹੋਵੇਗੀ ਉਹ ਮੁਲਜ਼ਮਾਂ ‘ਤੇ ਕੀਤੀ ਜਾਵੇਗੀ।
ਉਧਰ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ, ਕਿ ਇਹ ਦਿੱਲੀ ਪੁਲਿਸ ਦੀ ਗੁੰਡਾਦਰਦੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ।
ਇਹ ਵੀ ਪੜ੍ਹੋ:ਸਾਵਧਾਨ! ਘਰਾਂ ਚੋ ਨਾ ਨਿੱਕਲਿਓ ਬਾਹਰ, ਜਾਰੀ ਹੋਇਆ ਹਾਈ ਅਲਰਟ