ETV Bharat / bharat

Rahul On Women Reservation Bill: ਮਹਿਲਾ ਰਿਜ਼ਰਵੇਸ਼ਨ ਨੂੰ ਲੈਕੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ - OBC

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮਹਿਲਾ ਰਿਜ਼ਰਵੇਸ਼ਨ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅੱਜ ਮਹਿਲਾ ਰਾਖਵਾਂਕਰਨ ਲਾਗੂ ਹੋ ਸਕਦਾ ਹੈ, ਪਰ ਕੇਂਦਰ ਸਰਕਾਰ ਇਹ ਨਹੀਂ ਚਾਹੁੰਦੀ। (Rahul Gandhi Target the central govt) (Women Reservation Bill)

Congress leader Rahul Gandhi targeted Modi government on women's reservation bill
Rahul On Women Reservation Bill: ਮਹਿਲਾ ਰਿਜ਼ਰਵੇਸ਼ਨ ਨੂੰ ਲੈਕੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ
author img

By ETV Bharat Punjabi Team

Published : Sep 22, 2023, 3:31 PM IST

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ 'ਚ ਮਹਿਲਾ ਰਿਜ਼ਰਵੇਸ਼ਨ ਨੂੰ ਲੈ ਕੇ ਪ੍ਰੈੱਸ ਕਾਨਫਰੰਸ 'ਚ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮਹਿਲਾ ਰਾਖਵਾਂਕਰਨ ਬਹੁਤ ਚੰਗੀ ਗੱਲ ਹੈ, ਪਰ ਇਸ ਵਿੱਚ ਦੋ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ। ਪਹਿਲਾਂ ਔਰਤਾਂ ਦੇ ਰਾਖਵੇਂਕਰਨ ਤੋਂ ਪਹਿਲਾਂ ਮਰਦਮਸ਼ੁਮਾਰੀ ਕਰਾਉਣੀ ਪਵੇਗੀ ਅਤੇ ਦੂਜਾ, ਹੱਦਬੰਦੀ ਕਰਨੀ ਪਵੇਗੀ। ਇਹ ਦੋਵੇਂ ਕੰਮ ਕਰਨ ਵਿੱਚ ਕਈ ਸਾਲ ਲੱਗ ਜਾਣਗੇ।

ਸਰਕਾਰ ਨਹੀਂ ਚਾਹੁੰਦੀ ਰਾਖਵਾਂਕਰਨ : ਰਾਹੁਲ ਗਾਂਧੀ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅੱਜ ਮਹਿਲਾ ਰਾਖਵਾਂਕਰਨ ਲਾਗੂ ਹੋ ਸਕਦਾ ਹੈ। ਲੋਕ ਸਭਾ ਅਤੇ ਵਿਧਾਨ ਸਭਾ ਦੀਆਂ 33 ਫੀਸਦੀ ਸੀਟਾਂ ਔਰਤਾਂ ਨੂੰ ਦਿੱਤੀਆਂ ਜਾ ਸਕਦੀਆਂ ਹਨ। ਕੋਈ ਗੁੰਝਲਦਾਰ ਮਾਮਲਾ ਨਹੀਂ ਹੈ। ਪਰ ਸਰਕਾਰ ਅਜਿਹਾ ਨਹੀਂ ਕਰਨਾ ਚਾਹੁੰਦੀ। ਸਰਕਾਰ ਨੇ ਔਰਤਾਂ ਦੇ ਰਾਖਵੇਂਕਰਨ ਨੂੰ ਦੇਸ਼ ਦੇ ਸਾਹਮਣੇ ਰੱਖਿਆ ਹੈ, ਪਰ ਸੱਚਾਈ ਇਹ ਹੈ ਕਿ ਅੱਜ ਤੋਂ 10 ਸਾਲ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ ਜਾਂ ਨਹੀਂ ਇਹ ਵੀ ਪਤਾ ਨਹੀਂ ਹੈ। ਇਸ ਲਈ ਇੱਕ ਤਰ੍ਹਾਂ ਨਾਲ ਇਹ ਧਿਆਨ ਭਟਕਾਉਣ ਦਾ ਤਰੀਕਾ ਹੈ। ਡਾਇਵਰਸ਼ਨ ਕਿਸ ਤੋਂ ਹੋ ਰਿਹਾ ਹੈ? ਡਾਇਵਰਸ਼ਨ ਓਬੀਸੀ ਜਨਗਣਨਾ ਤੋਂ ਹੋ ਰਿਹਾ ਹੈ। ਉਨ੍ਹਾਂ ਕਿਹਾ, ‘ਮੈਂ ਸੰਸਦ ਵਿੱਚ ਸਿਰਫ਼ ਇੱਕ ਸੰਸਥਾ ਦੀ ਗੱਲ ਕੀਤੀ ਸੀ। ਕੈਬਨਿਟ ਸਕੱਤਰ ਅਤੇ ਸਕੱਤਰ ਜੋ ਦੇਸ਼ ਦੀ ਸਰਕਾਰ ਦੇ ਕੇਂਦਰ ਹਨ। ਭਾਰਤ ਦੀ ਸਰਕਾਰ ਕੌਣ ਚਲਾਉਂਦਾ ਹੈ? ਇੱਕ ਛੋਟਾ ਜਿਹਾ ਸਵਾਲ ਪੁੱਛਿਆ।

  • #WATCH | Women's Reservation Bill | "100% regret hai. This should have been done then. We will get this done..," says Congress MP Rahul Gandhi when asked if he regrets that the OBC quota was not provided under the Bill brought by UPA in 2010 pic.twitter.com/mwIMwxLfWU

    — ANI (@ANI) September 22, 2023 " class="align-text-top noRightClick twitterSection" data=" ">

ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹ ਓਬੀਸੀ ਲਈ ਬਹੁਤ ਕੰਮ ਕਰਦੇ ਹਨ। ਜੇਕਰ ਪ੍ਰਧਾਨ ਮੰਤਰੀ ਇੰਨਾ ਕੰਮ ਕਰ ਰਹੇ ਹਨ, ਤਾਂ ਪਹਿਲਾ ਸਵਾਲ ਇਹ ਹੈ ਕਿ 90 ਲੋਕਾਂ ਵਿੱਚੋਂ ਸਿਰਫ਼ ਤਿੰਨ ਹੀ ਓਬੀਸੀ ਭਾਈਚਾਰੇ ਦੇ ਕਿਉਂ ਹਨ? ਦੂਜਾ ਸਵਾਲ ਜੋ ਮੈਂ ਪੁੱਛਿਆ ਹੈ ਉਹ ਹੈ ਬਜਟ ਨੂੰ ਦੇਖ ਕੇ ਇਹ ਵਿਸ਼ਲੇਸ਼ਣ। ਪੂਰੇ ਦੇਸ਼ ਦਾ ਬਜਟ ਕਿੰਨਾ ਹੈ? ਅਤੇ ਇਹ ਓ.ਬੀ.ਸੀ ਅਫਸਰ ਕਿੰਨੇ ਬਜਟ ਨੂੰ ਕੰਟਰੋਲ ਕਰ ਰਹੇ ਹਨ? ਤੁਸੀਂ ਹੋਰ ਕੀ ਕੰਟਰੋਲ ਕਰ ਰਹੇ ਹੋ? ਆਦਿਵਾਸੀ ਕੀ ਕੰਟਰੋਲ ਕਰ ਰਹੇ ਹਨ? ਦਲਿਤ ਕੀ ਕੰਟਰੋਲ ਕਰ ਰਹੇ ਹਨ? ਓਬੀਸੀ ਅਧਿਕਾਰੀ ਭਾਰਤ ਦੇ ਬਜਟ ਦਾ ਪੰਜ ਫੀਸਦੀ ਕੰਟਰੋਲ ਕਰਦੇ ਹਨ। ਇਸ ਲਈ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਪ੍ਰਧਾਨ ਮੰਤਰੀ ਹਰ ਰੋਜ਼ ਓਬੀਸੀ ਦੀ ਗੱਲ ਕਰਦੇ ਹਨ, ਓਬੀਸੀ ਦੇ ਮਾਣ ਦੀ ਗੱਲ ਕਰਦੇ ਹਨ, ਪਰ ਉਨ੍ਹਾਂ ਨੇ ਓਬੀਸੀ ਲਈ ਕੀ ਕੀਤਾ ਹੈ?

  • #WATCH | Women's Reservation Bill | Congress MP Rahul Gandhi says, "What is it that you are being diverted from? From OBC Census. I spoke of one institution in Parliament, that which runs the Government of India - Cabinet secretary and secretaries...I asked why only three out of… pic.twitter.com/6WVKGgYXb8

ਮਹਿਲਾ ਰਿਜ਼ਰਵੇਸ਼ਨ ਬਿੱਲ: ਜਦੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਅਫਸੋਸ ਹੈ ਕਿ ਯੂਪੀਏ ਵੱਲੋਂ 2010 ਵਿੱਚ ਲਿਆਂਦੇ ਗਏ ਬਿੱਲ ਤਹਿਤ ਓਬੀਸੀ ਕੋਟਾ ਨਹੀਂ ਦਿੱਤਾ ਗਿਆ, ਤਾਂ ਉਨ੍ਹਾਂ ਕਿਹਾ,'100 ਫੀਸਦੀ ਅਫਸੋਸ ਹੈ। ਅਜਿਹਾ ਓਬੀਸੀ ਅਧਿਕਾਰੀ ਭਾਰਤ ਦੇ ਬਜਟ ਦਾ ਪੰਜ ਫੀਸਦੀ ਕੰਟਰੋਲ ਕਰਦੇ ਹਨ। ਇਸ ਲਈ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਪ੍ਰਧਾਨ ਮੰਤਰੀ ਹਰ ਰੋਜ਼ ਓਬੀਸੀ ਦੀ ਗੱਲ ਕਰਦੇ ਹਨ, ਓਬੀਸੀ ਦੇ ਮਾਣ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਨੇ ਓਬੀਸੀ ਲਈ ਕੀ ਕੀਤਾ ਹੈ?'

ਮਹਿਲਾ ਰਿਜ਼ਰਵੇਸ਼ਨ ਬਿੱਲ: ਜਦੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਅਫਸੋਸ ਹੈ ਕਿ ਯੂਪੀਏ ਵੱਲੋਂ 2010 ਵਿੱਚ ਲਿਆਂਦੇ ਗਏ ਬਿੱਲ ਤਹਿਤ ਓਬੀਸੀ ਕੋਟਾ ਨਹੀਂ ਦਿੱਤਾ ਗਿਆ, ਤਾਂ ਰਾਹੁਲ ਗਾਂਧੀ ਨੇ ਕਿਹਾ ਕਿ, 'ਇਸ ਗੱਲ ਦਾ 100 ਫੀਸਦੀ ਅਫਸੋਸ ਹੈ। ਅਜਿਹਾ ਪਹਿਲਾਂ ਹੀ ਕਰਨਾ ਚਾਹੀਦਾ ਸੀ।'

ETV Bharat Logo

Copyright © 2025 Ushodaya Enterprises Pvt. Ltd., All Rights Reserved.