ETV Bharat / bharat

CWG ਤਮਗਾ ਜੇਤੂ ਪਹਿਲਵਾਨ ਪੂਜਾ ਸਿਹਾਗ ਦੇ ਪਤੀ ਦੀ ਸ਼ੱਕੀ ਹਾਲਤਾਂ ਵਿੱਚ ਮੌਤ

CWG bronze medal winner ਮਹਿਲਾ ਪਹਿਲਵਾਨ ਪੂਜਾ ਸਿਹਾਗ ਦੇ ਪਤੀ ਅਜੈ ਨੰਦਲ ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਸ਼ੱਕੀ ਦੱਸੀ ਜਾ ਰਹੀ ਹੈ। ਅਜੈ ਨੇ ਤਿੰਨ ਦੋਸਤਾਂ ਨਾਲ ਸ਼ਰਾਬ ਪੀਤੀ ਸੀ।

pooja sihag husband ajay death
CWG ਤਮਗਾ ਜੇਤੂ ਪਹਿਲਵਾਨ ਪੂਜਾ ਸਿਹਾਗ ਦੇ ਪਤੀ ਸ਼ੱਕੀ ਹਾਲਤਾਂ ਵਿੱਚ ਮੌਤ
author img

By

Published : Aug 28, 2022, 9:44 AM IST

Updated : Aug 28, 2022, 10:16 AM IST

ਰੋਹਤਕ: ਰਾਸ਼ਟਰਮੰਡਲ ਖੇਡਾਂ (commonwealth games) ਦੀ ਕਾਂਸੀ ਤਮਗਾ ਜੇਤੂ ਪਹਿਲਵਾਨ ਪੂਜਾ ਨੰਦਲ ਦੇ ਪਤੀ ਅਜੈ ਨੰਦਲ (pooja sihag husband ajay death) ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਦੋਸਤਾਂ ਨੇ ਕਾਰ 'ਚ ਕੁਝ ਪੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ। ਬਾਅਦ ਵਿੱਚ ਅਜੇ ਨੰਦਲ ਦੀ ਮੌਤ ਹੋ ਗਈ। ਬਾਕੀ ਦੋ ਦੋਸਤਾਂ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਅਜੇ ਨੰਦਲ ਵੀ ਰਾਸ਼ਟਰੀ ਪੱਧਰ ਦਾ ਪਹਿਲਵਾਨ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਪੂਜਾ ਸਿਹਾਗ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2020 ਵਿੱਚ ਕੁਸ਼ਤੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ (Birmingham commonwealth games) ਸੀ। ਪੂਜਾ ਸਿਹਾਗ ਰੋਹਤਕ ਦੇ ਗੜ੍ਹੀ ਬੋਹੜ ਦੀ ਰਹਿਣ ਵਾਲੀ ਹੈ। ਉਸਦਾ ਵਿਆਹ ਅਜੇ ਨੰਦਲ ਨਾਲ ਹੋਇਆ ਹੈ। ਅਜੇ ਨੰਦਲ ਵੀ ਰਾਸ਼ਟਰੀ ਪੱਧਰ ਦਾ ਪਹਿਲਵਾਨ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਪੂਜਾ ਸਿਹਾਗ ਨੰਦਲ ਨੇ 76 ਕਿਲੋਗ੍ਰਾਮ ਫ੍ਰੀਸਟਾਈਲ ਵਿੱਚ ਆਸਟਰੇਲੀਆ ਦੀ ਨਾਓਮੀ ਨੂੰ 11-0 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਉਸ ਨੇ ਕਜ਼ਾਕਿਸਤਾਨ ਵਿੱਚ ਸੀਨੀਅਰ ਰੈਂਕਿੰਗ ਟੂਰਨਾਮੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

ਪੂਜਾ 17 ਤੋਂ ਵੱਧ ਵਾਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ। ਪੂਜਾ ਦਾ ਵਿਆਹ ਪਿਛਲੇ ਸਾਲ ਨਵੰਬਰ 'ਚ ਰੋਹਤਕ ਦੇ ਗੜ੍ਹੀ ਬੋਹੜ ਦੇ ਅਜੈ ਨੰਦਲ ਨਾਲ ਹੋਇਆ ਸੀ। ਪੂਜਾ ਮੂਲ ਰੂਪ ਤੋਂ ਹਿਸਾਰ ਦੇ ਹਾਂਸੀ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ:ਟਾਈਟਲਰ ਦੀ ਤਸਵੀਰ ਵਾਲੀ Tshirt ਪਾ ਦਰਬਾਰ ਸਾਹਿਬ ਵਿਚ ਤਸਵੀਰਾਂ ਖਿੱਚਣ ਵਾਲੇ ਦੀ ਜ਼ਮਾਨਤ ਅਰਜ਼ੀ ਰੱਦ

Last Updated : Aug 28, 2022, 10:16 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.