ਨਵੀਂ ਦਿੱਲੀ: ਪੰਜਾਬ ’ਚ ਅਗਲੇ ਸਾਲ ਹੋਣ ਵਾਲੇ ਵਿਧਾਨਸਭਾ ਚੋਣਾਂ (Assembly Elections) ਤੋਂ ਪਹਿਲਾਂ ਪੰਜਾਬ ਕਾਂਗਰਸ (Punjab Congress) ਚ ਜਾਰੀ ਵਿਵਾਦ ਕਾਂਗਰਸ ਦੇ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਪੰਜਾਬ ਕਾਂਗਰਸ ਚ ਜਾਰੀ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹ ਾਹੈ। ਪਾਰਟੀ ਹਾਈਕਮਾਨ ਦੇ ਦਖਲਅੰਦਾਜੀ ਤੋਂ ਬਾਅਦ ਵੀ ਗੁੱਟਬਾਜ਼ੀ ਅਜੇ ਵੀ ਜਾਰੀ ਹੈ। ਜਿਸ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ (CM Capt Amarinder Singh) ਅਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਵਿਚਾਲੇ ਚਲ ਰਹੇ ਵਿਵਾਦ ਨੂੰ ਖਤਮ ਕਰਨ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਪਾਰਟੀ ਚ ਚਲ ਰਹੇ ਵਿਵਾਦ ਤੋਂ ਲੈ ਕੇ ਕਮੇਟੀ ਨੇ ਰਾਹੁਲ ਗਾਂਧੀ ਤੋਂ ਇੱਕ ਵਾਰ ਫਿਰ ਬੈਠਕ ਕੀਤੀ।
ਪੰਜਾਬ ਕਾਂਗਰਸ (Punjab Congress) ਚ ਚਲ ਰਹੀ ਰਾਜਨੀਤੀਕ ਵਿਵਾਦ ਨੂੰ ਸੁਲਝਾਉਣ ਦੇ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਇਸ ਵਿਚਾਲੇ ਬੈਖਟ ਨੇ ਰਾਹੁਲ ਗਾਂਧੀ ਦੇ ਨਾਲ ਮਾਮਲੇ ਦੇ ਸਬੰਧ ਚ ਇੱਕ ਬੈਠਕ ਵੀ ਕੀਤੀ। ਉੱਥੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਸੂਬੇ ਚ ਸੁਤੰਤਰ ਜਾਂਚ ਦੇ ਆਦੇਸ਼ ਦਿੱਤੇ ਹਨ। ਦੱਸ ਦਈਏ ਕਿ ਤਿੰਨ ਮੈਂਬਰੀ ਕਮੇਟੀ ਅੱਜ ਰਾਹੁਲ ਗਾਂਧੀ ਨੂੰ ਮੁੜ ਤੋਂ ਦੁਪਹਿਰ 12:30 ਵਜੇ ਮਿਲਣਗੇ।
ਖਬਰਾਂ ਦੀ ਮੰਨੀਏ ਤਾਂ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬਤੌਰ ਡਿਪਟੀ ਸੀਐੱਮ ਵੀ ਕੰਮ ਕਰਨ ਦੇ ਲਈ ਤਿਆਰ ਨਹੀਂ ਹਨ। ਉਨ੍ਹਾਂ ਨੇ ਤਿੰਨ ਮੈਂਬਰੀ ਕਮੇਟੀ ਨੂੰ ਇਸ ਸਬੰਧ ਚ ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉਹ ਇਹ ਅਹੁਦਾ ਲੈ ਲੈਂਦੇ ਹਨ ਤਾਂ ਉਹ ਸਹਿਜ ਮਹਿਸੂਸ ਨਹੀਂ ਕਰ ਪਾਉਣਗੇ।
ਖਬਰਾਂ ਇਹ ਵੀ ਹਨ ਕਿ ਪੰਜਾਬ ਦੇ ਦੋਨੋਂ ਵੱਡੇ ਚਿਹਰਿਆਂ ਦੇ ਵਿਚਾਲੇ ਜਾਰੀ ਵਿਵਾਦ ਨੂੰ ਸੁਲਝਾਉਣ ਦੇ ਲਈ 20 ਜੂਨ ਨੂੰ ਦਿੱਲੀ ਚ ਇੱਕ ਬੈਠਕ ਸੱਦੀ ਗਈ ਹੈ। ਇਸ ਬੈਠਕ ਚ ਸੋਨੀਆ ਗਾਂਧੀ ਖੁਦ ਦੋਹਾਂ ਨੇਤਾਵਾਂ ਅਤੇ ਕੁਝ ਹੋਰ ਵਿਧਾਇਕਾ ਨਾਲ ਗੱਲਬਾਤ ਕਰਨਗੇ ਅਤੇ ਇਸ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ।
ਦੱਸ ਦਈਏ ਕਿ ਸਾਲ 2015 ਦੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਫਰੀਦਕੋਟ ਦੇ ਕੋਟਕਪੁਰਾ ਚ ਧਰਨੇ ਤੇ ਬੈਠੇ ਲੋਕਾਂ ਤੇ ਹੋਈ ਫਾਇਰਿੰਗ ਨੂੰ ਲੈ ਕੇ ਪੰਜਾਬ ਸਰਕਾਰ ਨੇ ਐਸਆਈਟੀ ਬਣਾਈ ਸੀ। ਪਿਛਲੇ ਮਹੀਨੇ ਹਾਈਕੋਰਟ ਨੇ ਇਸ ਐਸਆਈਟੀ ਅਤੇ ਉਸਦੀ ਰਿਪੋਰਟ ਨੂੰ ਖਾਰਿਜ ਕਰ ਦਿੱਤਾ ਸੀ। ਜਿਸ ਨੂੰ ਲੈ ਕੇ ਕਾਂਗਰਸ ਚ ਵਿਵਾਦ ਸ਼ੁਰੂ ਹੋਇਆ। ਕਾਂਗਰਸ ਦੇ ਇੱਕ ਧੜੇ ਨੇ ਇਹ ਇਲਜ਼ਾਮ ਲਗਾਇਆ ਕਿ ਐਡਵੋਕੇਟ ਜਨਰਲ ਨੇ ਕੋਰਟ ਚ ਸਹੀ ਢੰਗ ਨਾਲ ਕੇਸ ਨੂੰ ਪੇਸ਼ ਨਹੀਂ ਕੀਤਾ ਜਿਸ ਦੇ ਚੱਲਦੇ ਇਹ ਸਥਿਤੀ ਹੋਈ ਹੈ।
ਕਾਂਗਰਸ ਦੀ ਪੰਜਾਬ ਇਕਾਈ ਚ ਵਿਵਾਦ ਨੂੰ ਦੂਰ ਕਰਨ ਦੇ ਮਕਸਦ ਨਾਲ ਬਣੀ ਤਿੰਨ ਮੈਂਬਰੀ ਕਮੇਟੀ ਨੇ ਵੀਰਵਾਰ ਨੂੰ ਆਪਣੀ ਰਿਪੋਰਟ ਪਾਰਟੀ ਪ੍ਰਧਾਨ ਸੋਨਿਆ ਗਾਂਧੀ ਨੂੰ ਸੌਂਪ ਦਿੱਤੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਰਾਜਸਭਾ ਚ ਨੇਤਾ ਪ੍ਰਤੀਪੱਖ ਮਲਿਕਾਅਰਜੁਨ ਖੜਗੇ ਦੀ ਪ੍ਰਧਾਨਗੀ ਵਾਲੀ ਇਸ ਬੈਠਕ ਨੇ ਸੋਨਿਆ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ।
ਇਹ ਵੀ ਪੜੋ: Punjab Congress Conflict: 20 ਜੂਨ ਨੂੰ ਦਿੱਲੀ ਹਾਜ਼ਰੀ ਭਰੇਗੀ ਸਮੂਹ ਪੰਜਾਬ ਕਾਂਗਰਸ
ਇੱਕ ਸੂਤਰ ਨੇ ਦੱਸਿਆ ਕਿ ਕਮੇਟੀ ਨੇ ਰਿਪੋਰਟ ਸੌਂਪ ਦਿੱਤੀ ਹੈ ਹੁਣ ਕਾਂਗਰਸ ਹਾਈਕਮਾਨ ਜਲਦ ਹੀ ਕੋਈ ਫਾਰਮੁਲਾ ਤੈਅ ਕਰੇਗਾ ਤਾਂ ਜੋ ਪੰਜਾਬ ਚ ਚਲ ਰਹੇ ਵਿਵਾਦ ਨੂੰ ਕੀਤਾ ਖਤਮ ਕੀਤਾ ਜਾ ਸਕੇ। ਬੈਠਕ ਨੇ ਹਾਲ ਹੀ ਚ ਮੁੱਖਮੰਤਰੀ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਕਈ ਮੰਤਰੀਆ ਸੰਸਦਾਂ ਅਤੇ ਵਿਧਾਇਕਾ ਸਣੇ ਕਾਂਗਰਸ ਦੇ ਪੰਜਾਬ ਤੋਂ ਸਬੰਧ ਰੱਖਣ ਵਾਲੇ 100 ਤੋਂ ਵੱਧ ਨੇਤਾਵਾਂ ਤੋਂ ਉਨ੍ਹਾਂ ਦੀ ਰਾਏ ਲਈ ਸੀ।
ਖੜਗੇ ਤੋਂ ਇਲਾਵਾ ਕਾਂਗਰਸ ਮਹਾਸਕੱਤਰ ਅਤੇ ਪੰਜਾਬ ਮੁਖੀ ਹਰਿਸ਼ ਰਾਵਤ ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਨੇਤਾ ਜੇਪੀ ਅਗਰਵਾਲ ਇਸ ਕਮੇਟੀ ਚ ਸ਼ਾਮਲ ਹਨ।
ਕਾਬਿਲੇਗੌਰ ਹੈ ਕਿ ਕੁਝ ਹਫਤੇ ਪਹਿਲਾਂ ਮੁੱਖਮੰਤਰੀ ਅਮਰਿੰਦਰ ਸਿੰਘ ਅਤੇ ਪਾਰਟੀ ਨੇਤਾ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਤੀਖੀ ਬਿਆਨਬਾਜ਼ੀ ਦੇਖਣ ਨੂੰ ਮਿਲੀ ਸੀ। ਵਿਧਾਇਕ ਪਰਗਟ ਸਿੰਘ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕੁਝ ਹੋਰ ਨੇਤਾਵਾਂ ਨੇ ਵੀ ਮੁੱਖਮੰਤਰੀ ਦੇ ਖਿਲਾਫ ਮੋਰਚਾ ਖੋਲ੍ਹ ਰੱਖਿਆ ਹੈ।
ਪਿਛਲੇ ਕੁਝ ਮਹੀਨੇ ਤੋਂ ਇਹ ਚਰਚਾ ਚਲੀ ਆ ਰਹੀ ਹੈ ਕਿ ਸਿੱਧੂ ਸਰਕਾਰ ਚ ਉਪ ਮੁੱਖਮੰਤਰੀ ਜਾਂ ਫਿਰ ਸੰਗਠਨ ਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਭੂਮਿਕਾ ਚਾਹੁੰਦੇ ਹਨ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਵਾਰ ਵਾਰ ਇਹ ਕਿਹਾ ਜਾਂਦਾ ਰਿਹਾ ਹੈ ਕਿ ਉਹ ਅਹੁਦੇ ਨਹੀਂ ਸਗੋਂ ਪੰਜਾਬ ਅਤੇ ਪੰਜਾਬੀਆਂ ਦੇ ਅਧਿਕਾਰਾਂ ਦੀ ਗੱਲ ਕਰਦੇ ਹਨ।
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਮੁੱਖਮੰਤਰੀ ਅਮਰਿੰਦਰ ਸਿੰਘ ਹਾਈਕਮਾਨ ਨੂੰ ਆਪਣੇ ਇਸ ਰੂਖ ਤੋਂ ਪਹਿਲਾਂ ਹੀ ਜਾਣੂ ਕਰਵਾ ਚੁੱਕੇ ਹਨ ਕਿ ਉਪ ਮੁੱਖਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਜਿੰਮੇਵਾਰੀ ਕਿਸੇ ਸਿੱਖ ਨੂੰ ਦੇਣਾ ਵਧੀਆ ਸੰਕੇਤ ਨਹੀਂ ਜਾਵੇਗਾ ਕਿਉਂਕਿ ਇਸ ਸਮਾਜ ਤੋਂ ਹੀ ਮੁੱਖਮੰਤਰੀ ਖੁਦ ਹੈ ਅਤੇ ਹਿੰਦੂ ਸਮੁਹ ਨੂੰ ਵੀ ਪ੍ਰਤੀਨਿਧੀਤਵ ਦੇਣਾ ਹੈ।
ਖੈਰ ਅਜਿਹੀਆਂ ਅਟਕਲਾਂ ਹਨ ਕਿ ਕਾਂਗਰਸ ਹਾਈ ਕਮਾਨ ਨਵਜੋਤ ਸਿੰਘ ਸਿੱਧੂ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਦੇਣ ਦੀ ਸੂਰਤ ਵਿੱਚ, ਦਲਿਤ (ਹਿੰਦੂ) ਭਾਈਚਾਰੇ ਦੇ ਇੱਕ ਨੇਤਾ ਨੂੰ ਸਰਕਾਰ ਵਿੱਚ ਅਹਿਮ ਜ਼ਿੰਮੇਵਾਰੀ ਦੇਣ ਬਾਰੇ ਵੀ ਵਿਚਾਰ ਕਰ ਸਕਦੀ ਹੈ, ਤਾਂ ਜੋ ਅਗਲੀਆਂ ਚੋਣਾਂ ਵਿੱਚ ਸਮਾਜਕ ਸਮੀਕਰਨ ਬਣਾਇਆ ਜਾ ਸਕੇ।