ETV Bharat / bharat

ਕੀ ਤੁਸੀਂ ਜਾਣਦੇ ਹੋ, ਕੋਲਾ ਖਦਾਨ ਦਿਵਸ 4 ਮਈ ਨੂੰ ਹੀ ਕਿਉਂ ਜਾਂਦਾ ਹੈ ਮਨਾਇਆ ? - coal miners day

Coal Miners Day: ਹਰ ਸਾਲ 4 ਮਈ ਨੂੰ ਕੋਲ ਮਾਈਨਰਸ ਡੇ 2022 ਨੂੰ ਦੁਨੀਆ ਦੇ ਸਾਹਮਣੇ ਇਹਨਾਂ ਮਜ਼ਦੂਰਾਂ ਦੀ ਮਿਹਨਤ ਨੂੰ ਲਿਆਉਣ ਅਤੇ ਪ੍ਰਸੰਸਾ ਕਰਨ ਲਈ ਮਨਾਇਆ ਜਾਂਦਾ ਹੈ।

ਕੋਲਾ ਖਦਾਨ ਦਿਵਸ
ਕੋਲਾ ਖਦਾਨ ਦਿਵਸ
author img

By

Published : May 4, 2022, 11:17 AM IST

Updated : May 4, 2022, 11:52 AM IST

ਹੈਦਰਾਬਾਦ: ਵੱਖ ਵੱਖ ਊਰਜਾ ਦੇ ਸਾਧਨ ਅਤੇ ਖਣਿਜ ਪਦਾਰਥਾਂ ਤੇ ਸਾਡਾ ਜੀਵਨ ਬਹੁਤ ਨਿਰਭਰ ਕਰਦਾ ਹੈ। ਕੁਦਰਤ ਨੇ ਸਾਨੂੰ ਕੋਲਾ, ਤੇਲ, ਕੁਦਰਤੀ ਗੈਸ, ਅਤੇ ਧਾਤੂ ਅਤੇ ਗੈਰ-ਧਾਤੂ ਖਣਿਜਾਂ ਜਿਵੇਂ ਕਿ ਬਾਕਸਾਈਟ, ਡੋਲੋਮਾਈਟ, ਫਲੋਰਸਪਾਰ, ਜਿਪਸਮ, ਲੋਹਾ, ਚੂਨਾ ਪੱਥਰ, ਤਾਂਬਾ, ਐਸਪਾਰਗਸ ਅਤੇ ਜ਼ਿੰਕ ਦੇ ਭੰਡਾਰ ਦਿੱਤੇ ਹਨ। ਸਾਡੇ ਦੇਸ਼ 'ਚ ਇਹ ਸਬ ਖਣਿਜ ਪਦਾਰਥ ਵੱਡੀ ਮਾਤਰਾ 'ਚ ਪਾਏ ਜਾਂਦੇ ਹਨ, ਪਰ ਇਸਨੂੰ ਕੁਦਰਤ ਦੀ ਗੋਦ ਚੋ ਕੱਢ ਕੇ ਸਾਡੇ ਤੱਕ ਪਹੁੰਚਾਉਣ ਲਈ ਇੱਕ ਲੰਬਾ ਰਸਤਾ ਤੈਅ ਕਰਨਾ ਪੈਂਦਾ ਹੈ ਜਿਸ 'ਚ ਹਜ਼ਾਰਾਂ-ਲੱਖਾਂ ਮਜ਼ਦੂਰ ਦੀ ਦਿਨ-ਰਾਤ ਦੀ ਮਿਹਨਤ ਅਤੇ ਇੰਜੀਨੀਅਰਾਂ ਦੀ ਸੂਝ ਬੁਝ ਕੰਮ ਕਰਦੀ ਹੈ।

4 ਮਈ ਨੂੰ ਮਨਾਇਆ ਜਾਂਦਾ ਕੋਲਾ ਖਦਾਨ ਦਿਵਸ : ਇਸ ਲਈ, ਹਰ ਸਾਲ 4 ਮਈ ਨੂੰ ਕੋਲ ਮਾਈਨਰਸ ਡੇ 2022 ਨੂੰ ਦੁਨੀਆ ਦੇ ਸਾਹਮਣੇ ਇਹਨਾਂ ਮਜ਼ਦੂਰਾਂ ਦੀ ਮਿਹਨਤ ਨੂੰ ਲਿਆਉਣ ਅਤੇ ਪ੍ਰਸੰਸਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਨ ਉਦਯੋਗਿਕ ਕ੍ਰਾਂਤੀ ਦੇ ਮਹਾਨ ਨਾਇਕਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਨਾਲ ਹੀ ਉਨ੍ਹਾਂ ਵੱਲੋਂ ਸੁਰੰਗ ਬਣਾਉਣ ਤੋਂ ਲੈ ਕੇ ਖਣਨ ਅਤੇ ਖੁਦਾਈ ਤੱਕ ਕੀਤੇ ਗਏ ਮਹੱਤਵਪੂਰਨ ਕੰਮਾਂ ਦੀ ਵੀ ਸ਼ਲਾਘਾ ਕੀਤੀ ਜਾਂਦੀ ਹੈ। ਤਾਂ ਫਿਰ ਆਓ ਜਾਣਦੇ ਹਾਂ ਇਸ ਦਿਨ ਦੇ ਇਤਿਹਾਸ ਅਤੇ ਮਹੱਤਵ ਨਾਲ ਜੁੜੀਆਂ ਕੁੱਝ ਖਾਸ ਗੱਲਾਂ ਬਾਰੇ।

ਕੋਲਾ ਮਾਈਨਰ ਦਿਵਸ ਦਾ ਇਤਿਹਾਸ : ਕੋਲਾ ਇੱਕ ਕੁਦਰਤੀ ਸਰੋਤ ਹੈ, ਪਰ ਇਸਨੂੰ ਬਣਾਉਣਾ ਆਸਾਨ ਨਹੀਂ ਹੈ ਅਤੇ ਜਿਸ ਰੂਪ 'ਚ ਇਹ ਸਾਡੇ ਕੋਲ ਪਹੁੰਚਦਾ ਹੈ ਉਸ ਲਈ ਬਹੁਤ ਮਿਹਨਤ ਦੀ ਲਗਦੀ ਹੈ। ਜੇਕਰ ਭਾਰਤ ਵਿੱਚ ਕੋਲੇ ਦੀ ਖੁਦਾਈ ਦੀ ਗੱਲ ਕਰੀਏ ਤਾਂ ਇਹ 1774 ਵਿੱਚ ਸ਼ੁਰੂ ਹੋਈ ਸੀ, ਜਦੋਂ ਈਸਟ ਇੰਡੀਆ ਕੰਪਨੀ ਦੇ ਜੌਹਨ ਸਮਰ ਅਤੇ ਸੁਏਟੋਨਿਅਸ ਗ੍ਰਾਂਟ ਹੀਟਲੀ ਨੇ ਦਾਮੋਦਰ ਨਦੀ ਦੇ ਪੱਛਮੀ ਕੰਢੇ ਦੇ ਨਾਲ ਰਾਣੀਗੰਜ ਕੋਲਾ ਖੇਤਰ ਵਿੱਚ ਵਪਾਰਕ ਖੋਜਾਂ ਕੀਤੀਆਂ।

ਇਸ ਸਮੇਂ ਦੌਰਾਨ 1760 ਤੋਂ 1840 ਦਰਮਿਆਨ ਦੇਸ਼ ਵਿੱਚ ਉਦਯੋਗਿਕ ਕ੍ਰਾਂਤੀ ਵੀ ਹੋਈ। ਜਿਸ ਵਿੱਚ ਕੋਲੇ ਦੀ ਵਰਤੋਂ ਬਾਲਣ ਅਤੇ ਲੋਕੋਮੋਟਿਵ ਇੰਜਣਾਂ ਅਤੇ ਇਮਾਰਤਾਂ ਨੂੰ ਗਰਮ ਕਰਨ ਲਈ ਕੀਤੀ ਜਾਂਦੀ ਸੀ। ਇਸ ਤੋਂ ਬਾਅਦ 1853 ਵਿਚ ਰੇਲਵੇ ਲੋਕੋਮੋਟਿਵ ਦੀ ਸ਼ੁਰੂਆਤ ਤੋਂ ਬਾਅਦ ਕੋਲੇ ਦੀ ਮੰਗ ਵਧ ਗਈ। ਪਰ ਇਹ ਸਮਾਂ ਇੰਨਾ ਚੰਗਾ ਨਹੀਂ ਸੀ ਕਿਉਂਕਿ ਇਸ ਸਮੇਂ ਦੌਰਾਨ ਕੋਲਾ ਖਾਣਾਂ ਵਿੱਚ ਮਜ਼ਦੂਰਾਂ ਦੇ ਸ਼ੋਸ਼ਣ ਅਤੇ ਕਤਲੇਆਮ ਦੀਆਂ ਕਈ ਘਟਨਾਵਾਂ ਵੀ ਸਾਹਮਣੇ ਆਈਆਂ ਸਨ।

ਕਿੱਥੇ ਕਿੱਥੇ ਵਰਤਿਆ ਜਾਂਦਾ ਹੈ ਕੋਲਾ : ਭਾਰਤ ਵਿੱਚ ਊਰਜਾ ਦੇ ਸਭ ਤੋਂ ਕਿਫਾਇਤੀ ਅਤੇ ਭਰਪੂਰ ਸਰੋਤਾਂ ਵਿੱਚੋਂ ਇੱਕ ਹੋਣ ਦੇ ਨਾਤੇ, ਕੋਲਾ ਮੁੱਖ ਤੌਰ 'ਤੇ ਹੇਠ ਲਿਖੇ ਕੰਮਾਂ ਲਈ ਵਰਤਿਆ ਜਾਂਦਾ ਹੈ: ਥਰਮਲ ਪਾਵਰ ਪਲਾਂਟਾਂ ਵਿੱਚ ਬਿਜਲੀ ਉਤਪਾਦਨ। ਕੋਕਿੰਗ ਕੋਲੇ ਦੀ ਮਦਦ ਨਾਲ ਸਟੀਲ ਦਾ ਉਤਪਾਦਨ। ਗੈਸੀਫੀਕੇਸ਼ਨ ਅਤੇ ਕੋਲੇ ਦੇ ਤਰਲੀਕਰਨ ਦੁਆਰਾ ਸਿੰਥੈਟਿਕ ਬਾਲਣ।

ਕੋਲਾ ਮਾਈਨਰ ਦਿਵਸ ਕਿਉਂ ਮਨਾਇਆ ਜਾਂਦਾ ਹੈ? : ਅਸੀਂ ਊਰਜਾ ਯਾਨੀ ਕਿ ਬਿਜਲੀ ਤੋਂ ਬਿਨਾ ਸ਼ਾਇਦ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ ਅਤੇ ਇਸ ਊਰਜਾ ਨੂੰ ਹਾਸਲ ਕਰਨ 'ਚ ਸਬ ਤੋਂ ਜਰੂਰੀ ਹੈ ਕੋਲਾ, ਪਰ ਕੋਲ ਮਾਈਨਿੰਗ ਸਭ ਤੋਂ ਮੁਸ਼ਕਲ ਕੰਮਾਂ ਵਿੱਚੋਂ ਇੱਕ ਹੈ। ਇਹ ਦਿਨ ਲੋਕਾਂ ਨੂੰ ਕੋਲਾ ਖਾਣਾਂ ਦੇ ਇਸ ਸੰਘਰਸ਼ ਬਾਰੇ ਦੱਸਣ, ਉਨ੍ਹਾਂ ਦੀ ਸ਼ਲਾਘਾ ਕਰਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨ ਵਜੋਂ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ : LIC Mega IPO ਅੱਜ ਸਬਸਕ੍ਰਿਪਸ਼ਨ ਲਈ ਖੁੱਲ੍ਹਿਆ, 9 ਮਈ ਨੂੰ ਹੋਵੇਗਾ ਬੰਦ

Last Updated : May 4, 2022, 11:52 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.