ਗੁਜਰਾਤ: ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਹਰ ਪਾਰਟੀ ਨੇ ਪੂਰੀ ਵਾਹ ਲਗਾਈ ਹੋਈ ਹੈ। ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਾਂਗ ਇਸ ਵਾਰ ਗੁਜਰਾਤ ਵਿੱਚ ਵੀ ਬਦਲਾਅ ਦਾ ਨਾਅਰਾ ਲਗਾਇਆ ਜਾ ਰਿਹਾ ਹੈ ਤੇ ਪੂਰੇ ਜ਼ੋਰਾਂ ਉੱਤੇ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਚੋਣ ਪ੍ਰਚਾਰ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 6 ਦਿਨਾਂ ਗੁਜਰਾਤ ਦੌਰੇ ਉੱਤੇ (CM Bhagwant Mann Gujarat tour) ਰਹਿਣਗੇ।
ਇਹ ਵੀ ਪੜੋ: ਕਾਂਗਰਸ ਨੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਨੂੰ ਪਾਰਟੀ ਵਿੱਚੋਂ ਕੱਢਿਆ
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ 6 ਦਿਨਾਂ ਵਿੱਚ ਗੁਜਰਾਤ ਵਿੱਚ ਕਰੀਬ 30 ਰੋਡ ਸ਼ੋਅ ਕੱਢਣਗੇ। ਮੁੱਖ ਮੰਤਰੀ ਭਗਵੰਤ ਮਾਨ 28,29,30 ਨਵੰਬਰ ਅਤੇ 1,2,3 ਦਸੰਬਰ ਨੂੰ ਗੁਜਰਾਤ ਦਾ ਦੌਰੇ ਉੱਤੇ ਹਨ ਇਸ ਦੌਰੀਨ ਉਹ 28 ਨਵੰਬਰ ਨੂੰ ਬਾਲਾਸਿਨੋਰ, ਲੁਨਾਵਾੜਾ, ਮੋਰਵਾ ਹਦਫ, ਥਸਾਰਾ ਅਤੇ ਵਡੋਦਰਾ ਵਿੱਚ ਰੋਡ ਸ਼ੋਅ ਵਿੱਚ ਹਿੱਸਾ ਲੈਣਗੇ।
ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ 29 ਨਵੰਬਰ ਨੂੰ ਲਿਮਡੀ, ਬੋਟਾਦ, ਵਡਵਾਨ, ਦਸਦਾ ਅਤੇ ਵਿਰਮਗਾਮ ਰੋਡ ਸ਼ੋਅ ਵਿੱਚ ਹਿੱਸਾ ਲੈਣਗੇ। 30 ਨਵੰਬਰ ਨੂੰ ਮੁੱਖ ਮੰਤਰੀ ਮਾਨ ਚਸ਼ਮਾ, ਪਾਤੜਾਂ, ਡੀਸਾ, ਦਿਓਰ ਅਤੇ ਵਾਵ ਰੋਡ ਸ਼ੋਅ ਵਿੱਚ ਹਿੱਸਾ ਲੈਣਗੇ।
ਭਗਵੰਤ ਮਾਨ 1 ਦਸੰਬਰ ਨੂੰ ਅਹਿਮਦਾਬਾਦ, ਮਾਨਸਾ, ਵਿਜਾਪੁਰ, ਵਿਸਨਗਰ ਰੋਡ ਸ਼ੋਅ ਵਿੱਚ ਸ਼ਿਰਕਤ ਕਰਨਗੇ ਤੇ 2 ਦਸੰਬਰ ਨੂੰ ਬਾਈਡ, ਮੋਡਾਸਾ, ਭਿਲੋਡਾ, ਇਡਰ, ਹਿੰਮਤਨਗਰ, ਪ੍ਰਾਂਤਜ ਵਿਖੇ ਰੋਡ ਸ਼ੋਅ ਕਰਨਗੇ। ਆਪਣੇ ਦੌਰੇ ਦੇ ਆਖਰੀ ਦਿਨ ਯਾਨੀ 3 ਦਸੰਬਰ ਨੂੰ ਮੁੱਖ ਮੰਤਰੀ ਮਾਨ ਗੜਬਾੜਾ, ਦਾਹੋਦ, ਝਲੋੜ, ਫਤੇਪੁਰਾ ਤੇ ਸੰਤਰਾਮਪੁਰ ਰੋਡ ਸ਼ੋਅ 'ਚ ਭਾਗ ਲੈਣਗੇ।
ਇਹ ਵੀ ਪੜੋ: ਭਾਈ ਮਰਦਾਨਾ ਜੀ ਦੇ ਅਕਾਲ ਚਲਾਣਾ ਦਿਵਸ ਉੱਤੇ ਵਿਸ਼ੇਸ਼