ਬੀਜਿੰਗ : ਮਨੁੱਖਾਂ 'ਚ ਬਰਡ ਫਲੂ ਦੇ (H10N3) ਦੇ ਨਵੇਂ ਸਟ੍ਰੇਨ ਨਾਲ ਸੰਕਰਮਿਤ ਹੋਣ ਦਾ ਦਾ ਪਹਿਲਾ ਕੇਸ ਪੂਰਬੀ ਚੀਨ ਦੇ ਝੇਨਜਿਆਂਗ ਸ਼ਹਿਰ ਵਿੱਚ ਸਾਹਮਣੇ ਆਇਆ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਸਰਕਾਰੀ ਸੀਜੀਐਨਟੀ ਟੀਵੀ ਨੇ ਦੱਸਿਆ ਕਿ ਝੇਨਜਿਆਂਗ ਸ਼ਹਿਰ ਦੇ 41 ਸਾਲਾ ਮਰੀਜ਼ ਦੀ ਹਾਲਤ ਅਜੇ ਸਥਿਰ ਹੈ ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।
ਸਿਹਤ ਕਮਿਸ਼ਨ ਨੇ ਇਸ ਸੰਕਰਮਣ ਨੂੰ ਜਿਆਦਾ ਤਵਜ਼ੋਂ ਨਾ ਦਿੰਦੇ ਹੋਏ ਕਿਹਾ ਕਿ ਇਹ ਮੁਰਗੀਆਂ ਤੋਂ ਮਨੁੱਖਾਂ ਵਿੱਚ ਵਾਇਰਸ ਫੈਲਣ ਦਾ ਮਾਮੂਲੀ ਜਿਹਾ ਮਾਮਲਾ ਹੈ ਤੇ ਇਸ ਨਾਲ ਮਹਾਂਮਾਰੀ ਫੈਲਣ ਦਾ ਖ਼ਤਰਾ ਬੇਹਦ ਘੱਟ ਹੈ।
ਰਾਸ਼ਟਰੀ ਸਿਹਤ ਕਮਿਸ਼ਨ ਨੇ ਆਪਣੇ ਇੱਕ ਬਿਆਨ 'ਚ ਕਿਹਾ ਕਿ ਮਰੀਜ਼ 28 ਮਈ ਨੂੰ ਬਰਡ ਫਲੂ ਦੇ (H10N3) ਦੇ ਨਵੇਂ ਸਟ੍ਰੇਨ ਨਾਲ ਸੰਕਰਮਿਤ ਪਾਇਆ ਗਿਆ ਸੀ। ਕਮਿਸ਼ਨ ਨੇ ਇਹ ਨਹੀਂ ਦੱਸਿਆ ਕਿ ਵਿਅਕਤੀ ਕਿੰਝ ਸੰਕਰਮਿਤ ਹੋਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੁਨੀਆ ਵਿੱਚ ਕਦੇ ਵੀ ਮਨੁੱਖਾਂ ਦੇ (H10N3) ਦੇ ਨਾਲ ਸੰਕਰਮਿਤ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਮੁਰਗੀਆਂ ਨਾਲ ਫੈਲਣ ਵਾਲੇ ਸਟ੍ਰੇਨ ਨਾਲ ਘੱਟ ਗੰਭੀਰ
ਬਰਡ ਫਲੂ ਦਾ (H10N3) ਨਵਾਂ ਸਟ੍ਰੇਨ ਮੁਰਗੀਆਂ ਵਿੱਚ ਫੈਲਣ ਵਾਲੇ ਬਰਡ ਫਲੂ ਦੇ ਮੁਕਾਬਲੇ ਘੱਟ ਗੰਭੀਰ ਹੈ ਤੇ ਇਸ ਦਾ ਵੱਡੇ ਪੱਧਰ ਉੱਤੇ ਫੈਲਣ ਦਾ ਜ਼ੋਖਮ ਬੇਹਦ ਘੱਟ ਹੈ।
ਚੀਨ ਵਿੱਚ ਬਰਡ ਫਲੂ ਦੇ ਵੱਖ-ਵੱਖ ਰੂਪ ਹਨ, ਜਿਨ੍ਹਾਂ ਨਾਲ ਕਦੇ ਕਦੇ ਮਨੁੱਖਾਂ ਦੇ ਸੰਕਰਮਣ ਮਾਮਲੇ ਸਾਹਮਣੇ ਆਉਂਦੇ ਹਨ।
ਇਹ ਵੀ ਪੜ੍ਹੋਂ : Navjot Sidhu- ਦਿੱਲੀ ਪੁੱਜੇ ਸਿੱਧੂ ਦੀ ਬੜਕ, ਮੈਂ ਇਨਸਾਫ ਲਈ ਬਜਿੱਦ..