ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਾਂਗਰਸ ਇੱਕ ਵੱਡੀ ਪਾਰਟੀ ਹੈ ਅਤੇ ਸਮੇਂ ਸਮੇਂ 'ਤੇ ਮਤਭੇਦ ਹੁੰਦੇ ਰਹਿੰਦੇ ਹਨ। ਅਗਾਮੀ ਵਿਧਾਨਸਭਾ ਚੋਣਾਂ ਸਾਰੇ ਮਿਲ ਕੇ ਲੜਾਂਗੇ।
ਪੰਜਾਬ ਕਾਂਗਰਸ ਕਲੇਸ਼: 1 ਹਫ਼ਤੇ ਅੰਦਰ ਨਿਕਲੇਗਾ ਹੱਲ: ਪ੍ਰਤਾਪ ਸਿੰਘ ਬਾਜਵਾ - ਖੇਤੀ ਕਾਨੂੰਨਾਂ ਦੇ ਵਿਰੋਧ
13:09 June 23
ਵਿਧਾਨਸਭਾ ਚੋਣਾਂ ਸਾਰੇ ਮਿਲ ਕੇ ਲੜਾਂਗੇ: ਗੁਰਜੀਤ ਔਜਲਾ
12:20 June 23
ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਬਾਹਰ ਆਏ ਸੁਨੀਲ ਜਾਖੜ
ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੀਪੀਸੀਸੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਦੀ ਮਜਬੂਤੀ ਨੂੰ ਲੈ ਕੇ ਚਰਚਾ ਹੋਈ ਤੇ ਛੇਤੀ ਹੀ ਮਸਲੇ ਦਾ ਹੱਲ ਨਿਕਲ ਜਾਵੇਗਾ।
11:52 June 23
ਰਾਹੁਲ ਗਾਂਧੀ ਨੂੰ ਮਿਲੇ ਪ੍ਰਤਾਪ ਸਿੰਘ ਬਾਜਵਾ
ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪਾਰਟੀ 'ਚ ਕਿਸਦੀ ਕਿਹੜੀ ਭੂਮਿਕਾ ਰਹੇਗੀ, ਹਾਈ ਕਮਾਂਡ ਨੂੰ ਪਤਾ ਹੈ।
11:29 June 23
ਰਾਹੁਲ ਗਾਂਧੀ ਨਾਲ ਮੁਲਾਕਾਤ ਲਈ ਪਹੁੰਚੇ ਜਾਖੜ ਅਤੇ ਮਨਪ੍ਰੀਤ ਬਾਦਲ
ਪਾਰਟੀ ਹਾਈਕਮਾਨ ਨਾਲ ਪੰਜਾਬ ਦੇ ਮੰਤਰੀਆਂ ਦੀ ਮੁਲਾਕਾਤ ਦਾ ਦੌਰ ਲਗਾਤਾਰ ਜਾਰੀ ਹੈ। ਜਿਸ ਦੇ ਚੱਲਦਿਆਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮਨਪ੍ਰੀਤ ਬਾਦਲ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹਾਈਕਮਾਨ ਨਾਲ ਮੀਟਿੰਗ ਲਈ ਆਏ ਸੀ ਪਰ ਉਹ ਬਿਨਾਂ ਮਿਲੇ ਹੀ ਪੰਜਾਬ ਵਾਪਸ ਚਲੇ ਗਏ।
11:07 June 23
ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਵਾਪਸੀ
ਹਾਈਕਮਾਨ ਨਾਲ ਮੁਲਾਕਾਤ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਗਏ ਸੀ। ਜਿਸ ਤੋਂ ਬਾਅਦ ਕੈਪਟਨ ਵਲੋਂ ਤਿੰਨ ਮੈਂਬਰੀ ਪੈਨਲ ਨਾਲ ਬੀਤੇ ਦਿਨੀਂ ਮੁਲਾਕਾਤ ਕੀਤੀ ਗਈ। ਹੁਣ ਹਾਈਕਮਾਨ ਨਾਲ ਮੀਟਿੰਗ ਕੀਤੇ ਬਿਨਾਂ ਹੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਾਪਸ ਆ ਰਹੇ ਹਨ।
10:29 June 23
ਪੰਜਾਬ ਕਾਂਗਰਸ ਪ੍ਰਧਾਨ ਜਾਖੜ ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ
ਪੰਜਾਬ ਕਾਂਗਰਸ ਦੇ ਕਟੋ ਕਲੇਸ਼ ਤੋਂ ਬਾਅਦ ਪੰਜਾਬ ਦੇ ਮੰਤਰੀਆਂ ਦਾ ਹਾਈਕਮਾਨ ਨਾਲ ਮੀਟਿੰਗਾਂ ਦਾ ਦੌਰਾ ਜਾਰੀ ਹੈ। ਬੀਤੇ ਦਿਨੀਂ ਕਈ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਦੇ ਨਾਲ ਹੀ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ 11 ਵਜੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ।
10:07 June 23
ਹਾਈਕਮਾਨ ਨੂੰ ਬਿਨਾਂ ਮਿਲੇ ਪੰਜਾਬ ਪਰਤਣ ਦੀ ਤਿਆਰੀ 'ਚ ਕੈਪਟਨ-ਸੂਤਰ
ਹਾਈਕਮਾਨ ਨਾਲ ਮੀਟਿੰਗ ਲਈ ਦਿੱਲੀ ਗਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਿੰਨ ਮੈਂਬਰੀ ਪੈਨਲ ਨਾਲ ਮੀਟਿੰਗ ਕਰਕੇ ਮੁੜਨ ਦੀ ਤਿਆਰੀ 'ਚ ਹਨ। ਸੂਤਰਾਂ ਦਾ ਕਹਿਣਾ ਕਿ ਹਾਈਕਮਾਨ ਨਾਲ ਮੀਟਿੰਗ ਕੀਤੇ ਬਿਨਾਂ ਹੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਾਪਸ ਆ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਜੰਤਰ ਮੰਤਰ ਧਰਨੇ 'ਚ ਸ਼ਾਮਲ ਹੋਣ ਦੇ ਜੋ ਕਿਆਸ ਲਗਾਏ ਜਾ ਰਹੇ ਸਨ, ਉਹ ਵੀ ਰੱਦ ਹੋ ਚੁੱਕੇ ਹਨ।
08:02 June 23
ਮੁੱਖ ਮੰਤਰੀ ਪੰਜਾਬ 10 ਵਜੇ ਪਹੁੰਚਣਗੇ ਜੰਤਰ ਮੰਤਰ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਾਂਗਰਸੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਧਰਨੇ ਦੇ 200 ਦਿਨ ਪੂਰੇ ਹੋ ਚੁੱਕੇ ਹਨ। ਜਿਦ ਦੇ ਚੱਲਦਿਆਂ 10 ਵਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੰਤਰ ਮੰਤਰ ਧਰਨੇ 'ਚ ਸ਼ਮੂਲੀਅਤ ਕਰਨਗੇ।
07:03 June 23
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੰਤਰ ਮੰਤਰ ਧਰਨੇ 'ਚ ਹੋ ਸਕਦੇ ਨੇ ਸ਼ਾਮਲ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪਿਛਲੇ ਲੰਬੇ ਸਮੇਂ ਤੋਂ ਕਾਂਗਰਸੀ ਵਿਧਾਇਕ ਅਤੇ ਸੰਸਦ ਮੈਂਬਰ ਦਿੱਲੀ ਜੰਤਰ ਮੰਤਰ 'ਤੇ ਧਰਨਾ ਦੇ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਈਕਮਾਨ ਨਾਲ ਮਿਲਣ ਦਿੱਲੀ ਗਏ ਹੋਏ ਹਨ। ਜਿਸ ਕਾਰਨ ਅੱਜ ਕੈਪਟਨ ਅਮਰਿੰਦਰ ਸਿੰਘ ਜੰਤਰ ਮੰਤਰ 'ਤੇ ਲੱਗੇ ਧਰਨੇ 'ਚ ਸ਼ਾਮਲ ਹੋ ਸਕਦੇ ਹਨ।