ਸੂਰਤ: ਗੁਜਰਾਤ ਦੇ ਸੂਰਤ ਵਿੱਚ ਕੈਮੀਕਲ ਟੈਂਕਰ ਲੀਕ ( Chemical tanker leaks in Surat) ਹੋਣ ਕਾਰਨ 6 ਲੋਕਾਂ ਦੀ ਮੌਤ ( 6 worker died 20 injured) ਹੋ ਗਈ। ਜਦਕਿ 20 ਤੋਂ ਵੱਧ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਹਾਦਸਾ ਸੂਰਤ ਦੇ ਸਚਿਨ ਜੀਆਈਡੀਸੀ ਐਕਸਟੈਂਸ਼ਨ ਇਲਾਕੇ ਵਿੱਚ ਕੈਮੀਕਲ ਲੀਕ ਹੋਣ ਕਾਰਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਵਾ 'ਚ ਕੈਮੀਕਲ ਫੈਲਣ ਤੋਂ ਬਾਅਦ ਲੋਕ ਬੇਹੋਸ਼ ਹੋ ਗਏ। ਟੈਂਕਰ ਵਿੱਚੋਂ ਜ਼ਹਿਰੀਲਾ ਕੈਮੀਕਲ ਲੀਕ ਹੋਇਆ। ਸਾਰੇ ਮਜ਼ਦੂਰਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਵਿਸ਼ਵ ਪ੍ਰੇਮ ਮਿੱਲ ਦੇ ਪ੍ਰੋਡਕਸ਼ਨ ਮੈਨੇਜਰ ਨੇ ਦੱਸਿਆ ਕਿ ਇਹ ਵੱਡਾ ਹਾਦਸਾ ਕੈਮੀਕਲ ਨਾਲ ਭਰੇ ਟੈਂਕਰ ਦੀ ਪਾਈਪ ਲੀਕ ਹੋਣ ਕਾਰਨ ਵਾਪਰਿਆ ਹੈ। ਗੈਸ ਲੀਕ ਹੁੰਦੇ ਹੀ ਮਿੱਲ ਦੇ ਕਰਮਚਾਰੀ ਜ਼ਮੀਨ 'ਤੇ ਡਿੱਗ ਪਏ।
ਇਸ ਸਬੰਧੀ ਡਾਕਟਰ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਗੈਸ ਲੀਕ ਹੋਣ ਦੀ ਘਟਨਾ ਬਾਰੇ ਫੋਨ ਆਇਆ। ਮਜ਼ਦੂਰਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਇਸ ਦੌਰਾਨ 6 ਮਜ਼ਦੂਰਾਂ ਦੀ ਮੌਤ ਹੋ ਗਈ। ਬਾਕੀ ਮਜ਼ਦੂਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਕੈਮੀਕਲ ਨਾਲ ਭਰਿਆ ਇਹ ਟੈਂਕਰ ਸੂਰਤ ਦੇ ਸਚਿਨ ਜੀਆਈਡੀਸੀ ਇਲਾਕੇ ਦੀ ਇੱਕ ਫੈਕਟਰੀ ਵਿੱਚ ਪਹੁੰਚਿਆ ਸੀ। ਪਰ ਕੈਮੀਕਲ ਨੂੰ ਕੱਢਦੇ ਲਮੇਂ ਇਹ ਲੀਕ ਹੋ ਗਿਆ ਅਤੇ ਇਹ ਹਵਾ ਦੇ ਸੰਪਰਕ ਵਿੱਚ ਆ ਗਿਆ। ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰਿਆ। ਇਸ ਦੇ ਨਾਲ ਹੀ ਜ਼ਖਮੀਆਂ ਦਾ ਇਲਾਜ ਸੂਰਤ ਦੇ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ। ਇਸ ਹਾਦਸੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਭਾਰਤ 'ਚ 8 ਦਿਨਾਂ 'ਚ 6 ਗੁਣਾ ਤੇਜ਼ੀ ਨਾਲ ਵਧਿਆ ਕੋਰੋਨਾ, ਦੁਨੀਆ 'ਚ ਓਮੀਕਰੋਨ ਨਾਲ ਹੁਣ ਤੱਕ 108 ਮੌਤਾਂ