ਨਵੀਂ ਦਿੱਲੀ: ਦਿੱਲੀ ਸੇਵਾ ਬਿੱਲ ਸੰਸਦ ਵੱਲੋਂ ਪਾਸ ਹੋਣ ਤੋਂ ਅਗਲੇ ਦਿਨ ਹੀ ਕੇਜਰੀਵਾਲ ਸਰਕਾਰ ਨੇ ਮੰਤਰੀਆਂ ਦੇ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ। ਆਤਿਸ਼ੀ ਹੁਣ ਕੇਜਰੀਵਾਲ ਸਰਕਾਰ ਦੇ ਮੰਤਰੀ ਮੰਡਲ 'ਚ ਸ਼ਾਮਲ 6 ਮੰਤਰੀਆਂ 'ਚੋਂ ਸਭ ਤੋਂ ਤਾਕਤਵਰ ਮੰਤਰੀ ਬਣ ਗਏ ਹਨ। ਪਿਛਲੇ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਆਤਿਸ਼ੀ ਨੂੰ ਵਿੱਤ ਅਤੇ ਮਾਲੀਆ ਵਰਗੇ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਹੁਣ ਆਤਿਸ਼ੀ ਨੂੰ ਸੇਵਾ ਵਿਭਾਗ ਅਤੇ ਵਿਜੀਲੈਂਸ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੁੱਖ ਮੰਤਰੀ ਨੇ ਇਹ ਫਾਈਲ ਲੈਫਟੀਨੈਂਟ ਗਵਰਨਰ ਨੂੰ ਭੇਜ ਦਿੱਤੀ ਹੈ।
ਆਤਿਸ਼ੀ ਅਤੇ ਸੌਰਭ ਭਾਰਦਵਾਜ ਦੋਵੇਂ ਇਕੱਠੇ ਕੇਜਰੀਵਾਲ ਸਰਕਾਰ ਦੀ ਕੈਬਨਿਟ ਵਿੱਚ ਸ਼ਾਮਲ ਹੋਏ ਸਨ। ਹੁਣ ਤੱਕ ਸੇਵਾ ਅਤੇ ਮਾਲ ਵਿਭਾਗ ਸੌਰਭ ਭਾਰਦਵਾਜ ਕੋਲ ਸੀ। ਹਾਲ ਹੀ 'ਚ ਜਦੋਂ ਸੁਪਰੀਮ ਕੋਰਟ ਨੇ ਦਿੱਲੀ ਦੀਆਂ ਸੇਵਾਵਾਂ ਨੂੰ ਲੈ ਕੇ ਆਪਣਾ ਫੈਸਲਾ ਸੁਣਾਇਆ ਤਾਂ ਉਸ ਤੋਂ ਤੁਰੰਤ ਬਾਅਦ ਸੌਰਭ ਭਾਰਦਵਾਜ ਨੇ ਸੇਵਾਵਾਂ ਵਿਭਾਗ ਅਤੇ ਵਿਜੀਲੈਂਸ 'ਚ ਤਾਇਨਾਤ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ।
ਆਤਿਸ਼ੀ ਨੂੰ 11 ਵਿਭਾਗਾਂ ਦੀ ਜ਼ਿੰਮੇਵਾਰੀ: ਹੁਣ ਆਤਿਸ਼ੀ ਨੂੰ ਸਰਵਿਸ ਅਤੇ ਵਿਜੀਲੈਂਸ ਵਿਭਾਗ ਦਿੱਤਾ ਗਿਆ ਹੈ। ਕੇਜਰੀਵਾਲ ਸਰਕਾਰ ਦੇ ਮੰਤਰੀ ਮੰਡਲ 'ਚ ਸ਼ਾਮਿਲ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਦੇ ਜੇਲ੍ਹ ਜਾਣ ਤੋਂ ਬਾਅਦ ਮਾਰਚ 'ਚ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਬਾਅਦ ਤੀਜੀ ਵਾਰ ਮੰਤਰੀਆਂ ਦਾ ਵਿਭਾਗ ਬਦਲਿਆ ਗਿਆ ਹੈ। ਹੁਣ ਆਤਿਸ਼ੀ ਨੂੰ 11 ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਹ ਕੇਜਰੀਵਾਲ ਸਰਕਾਰ ਦੀ ਕੈਬਨਿਟ ਵਿੱਚ ਨੰਬਰ ਦੋ ਮੰਤਰੀ ਬਣ ਗਏ ਹਨ।
- ਸਾਂਸਦ ਰਾਘਵ ਚੱਢਾ ਦੀ ਸਦਨ 'ਚੋਂ ਮੈਂਬਰਸ਼ਿਪ ਹੋ ਸਕਦੀ ਹੈ ਰੱਦ, 5 ਸੰਸਦ ਮੈਂਬਰਾਂ ਨੇ ਵਿਸ਼ੇਸ਼ ਅਧਿਕਾਰ ਪ੍ਰਸਤਾਵ ਦੀ ਕੀਤੀ ਮੰਗ , ਇਹ ਨੇ ਇਲਜ਼ਾਮ
- ਭਾਜਪਾ ਸੰਸਦੀ ਦਲ ਦੀ ਬੈਠਕ 'ਚ ਪੀਐੱਮ ਮੋਦੀ ਨੇ ਕਿਹਾ- ਇਹ I.N.D.I.A. ਨਹੀਂ ਕੋਈ ਹੰਕਾਰੀ ਗਠਜੋੜ ਹੈ
- Honor Magic V2 Foldable Smartphone: ਅਗਲੇ ਮਹੀਨੇ ਲਾਂਚ ਹੋਵੇਗਾ Magic V2 Foldable ਸਮਾਰਟਫੋਨ, ਜਾਣੋ ਇਸਦੀ ਕੀਮਤ ਅਤੇ ਫੀਚਰਸ
ਆਤਿਸ਼ੀ ਦੇ ਜੀਵਨ ਉੱਤੇ ਝਾਤ: ਕਾਲਕਾਜੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਆਤਿਸ਼ੀ ਦਾ ਜਨਮ 8 ਜੂਨ 1981 ਨੂੰ ਦਿੱਲੀ ਵਿੱਚ ਹੋਇਆ ਸੀ। ਉਸ ਦੀ ਮਾਤਾ ਦਾ ਨਾਮ ਤ੍ਰਿਪਤਾ ਵਾਹੀ ਅਤੇ ਪਿਤਾ ਦਾ ਨਾਮ ਵਿਜੇ ਕੁਮਾਰ ਸਿੰਘ ਹੈ। ਉਸ ਦੇ ਪਿਤਾ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ। ਆਤਿਸ਼ੀ ਪੰਜਾਬੀ ਰਾਜਪੂਤ ਭਾਈਚਾਰੇ ਤੋਂ ਆਉਂਦੀ ਹੈ। ਉਸ ਨੇ ਦਿੱਲੀ ਦੇ ਸਪਰਿੰਗਡੇਲ ਸਕੂਲ ਵਿੱਚ ਪੜ੍ਹਾਈ ਕੀਤੀ। ਉਸ ਨੇ ਆਪਣੀ ਬੈਚਲਰ ਦੀ ਡਿਗਰੀ ਸੇਂਟ ਸਟੀਫਨ ਕਾਲਜ ਤੋਂ ਪ੍ਰਾਪਤ ਕੀਤੀ। ਡੀਯੂ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸ ਨੇ ਰੋਡਜ਼ ਸਕਾਲਰਸ਼ਿਪ ਪ੍ਰਾਪਤ ਕਰਨ ਤੋਂ ਬਾਅਦ ਆਕਸਫੋਰਡ ਯੂਨੀਵਰਸਿਟੀ ਲੰਡਨ ਤੋਂ ਆਪਣੀ ਮਾਸਟਰਜ਼ ਕੀਤੀ। ਸਾਲ 2012 ਵਿੱਚ ਅੰਨਾ ਅੰਦੋਲਨ ਦੌਰਾਨ ਉਹ ਇਸ ਵਿੱਚ ਸ਼ਾਮਲ ਹੋ ਗਏ ਅਤੇ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਇਸ ਵਿੱਚ ਸ਼ਾਮਲ ਹੋ ਗਏ।