ਚੰਡੀਗੜ੍ਹ ਡੈਸਕ : ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਚੰਦਰ ਮਿਸ਼ਨ ਚੰਦਰਯਾਨ-3 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਦੁਪਹਿਰ 2:35 ਵਜੇ ਲਾਂਚ ਕੀਤਾ ਜਾਵੇਗਾ। ਇਸਰੋ ਦਾ ਨਵਾਂ ਹੈਵੀਲਿਫਟ ਲਾਂਚ ਵਾਹਨ LVM-3 "ਮੂਨ ਮਿਸ਼ਨ" ਨੂੰ ਪੂਰਾ ਕਰੇਗਾ। ਚੰਦਰਯਾਨ-3, ਚੰਦਰਯਾਨ-2 ਦਾ ਦੂਸਰਾ ਰੂਪ ਹੈ। ਇਸ ਦਾ ਉਦੇਸ਼ ਹੈ ਕਿ ਚੰਦਰਮਾ ਦੀ ਜ਼ਮੀਨ ਉਤੇ ਇਕ ਲੈਂਡਰ ਤੇ ਇਕ ਰੋਵਰ ਪਹੁੰਚਾ ਕੇ ਚੰਦਰਮਾ ਉਤੇ ਸਾਫਟ ਲੈਂਡਿੰਗ ਦੀ ਸਮਰਥਾ ਨੂੰ ਪਰਦਰਸ਼ਿਤ ਕਰਨਾ ਹੈ। ਚੰਦਰਯਾਨ-2 ਮਿਸ਼ਨ 6 ਸਿਤੰਬਰ 2019 ਨੂੰ ਸਮਾਪਤ ਹੋ ਗਿਆ ਸੀ। ਹੁਣ ਸਿਰਫ ਤਿੰਨ ਦੇਸ਼ ਚੰਦਰਮਾ ਉਤੇ ਉਤਰਨ ਵਿੱਚ ਕਾਮਯਾਬ ਰਹੇ ਹਨ। ਇਸ ਵਿੱਚ ਅਮਰੀਕਾ, ਤਤਕਾਲੀ ਸੋਵੀਅਤ ਯੂਨੀਅਨ ਅਤੇ ਚੀਨ ਸ਼ਾਮਲ ਹਨ।
ਕੀ ਹੈ ਮਿਸ਼ਨ ? : ਪੁਲਾੜ ਯਾਨ ਨੂੰ ਸ਼੍ਰੀਹਰੀਕੋਟਾ ਵਿੱਚ SDSC SHAR ਤੋਂ ਇੱਕ LVM3 ਰਾਕੇਟ ਰਾਹੀਂ ਲਾਂਚ ਕੀਤਾ ਜਾਵੇਗਾ। ਇਸ ਅਨੁਸਾਰ, ਪ੍ਰੋਪਲਸ਼ਨ ਮਡਿਊਲ ਲੈਂਜਰ ਤੇ ਰੋਵਰ ਕਾਨਫਿਗਰੇਸ਼ਨ ਨੂੰ 100 ਕਿਲੋਮੀਟਰ ਦੇ ਚੰਦਰ ਚੱਕਰ ਵਿੱਚ ਲਿਜਾਏਗਾ, ਜਿਥੇ ਲੈਂਡਰ ਵੱਖਰਾ ਹੋ ਜਾਵੇਗਾ ਤੇ ਸਾਫਟ ਲੈਂਡਿੰਗ ਦਾ ਯਤਨ ਕਰੇਗਾ। ਦਿ ਪ੍ਰੋਪਲਸਨ ਮਡਿਊਲ ਆਪਣੇ ਨਾਲ ਪ੍ਰਿਥਵੀ ਦੇ ਆਕਾਰ ਦਾ ਪੇਲੋਡ ਦਾ ਇਕ ਸਪੈਕਟ੍ਰੋ-ਪੋਲਰਿਮੇਟ੍ਰੀ ਵੀ ਲਿਜਾਏਗਾ, ਜੋ ਚੰਦਰ ਚੱਕਰ ਤੋਂ ਪ੍ਰਿਥਵੀ ਦੇ ਸਪੈਕਟ੍ਰਲ ਤੇ ਪੋਲਾਰਿਮੈਟ੍ਰਿਕ ਮਾਪ ਦਾ ਅਧਿਐਨ ਕਰੇਗਾ।
ਕੀ ਹੈ ਉਦੇਸ਼ : ਚੰਦਰਯਾਨ-3, ਚੰਦਰਯਾਨ-2 ਦਾ ਫਾਲੋਅਪ ਮਿਸ਼ਨ ਹੈ ਜਿਸਦਾ ਉਦੇਸ਼ ਚੰਦਰਮਾ ਉਤੇ ਇਕ ਪੁਲਾੜ ਯਾਨ ਨੂੰ ਸੁਰੱਖਿਅਤ ਰੂਪ ਵਿੱਚ ਉਤਾਰਨ ਤੇ ਇਕ ਰੋਵਰ ਨੂੰ ਚੰਦਰਮਾ ਦੀ ਪਰਤ ਉਤੇ ਘੁਮਾਉਣ ਦੀ ਭਾਰਤ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨਾ ਹੈ। ਇਸ ਤੋਂ ਇਲਾਵਾ ਇਹ ਰੋਵਰ ਚੰਦਰਮਾ ਦੀ ਬਣਤਰ ਅਤੇ ਭੂ-ਵਿਗਿਆਨ 'ਤੇ ਡਾਟਾ ਇਕੱਠਾ ਕਰੇਗਾ। ਇਸ ਤੋਂ ਇਲਾਵਾ ਇਹ ਚੰਦਰਮਾ ਦੇ ਇਤਿਹਾਸ, ਭੂਵਿਗਿਆਨ ਤੇ ਸੰਸਾਧਨਾਂ ਦੀ ਸਮਰੱਥਾ ਸਮੇਤ ਚੰਦਰਮਾ ਦੇ ਵਾਤਾਵਰਨ ਦਾ ਵੀ ਅਧਿਐਨ ਕਰਨ ਲਈ ਵਿਗਿਆਨੀ ਪ੍ਰਯੋਗ ਵੀ ਕਰੇਗਾ।
- Chandrayaan 3: ਚੰਦਰਯਾਨ-2 ਤੋਂ ਵੱਖਰਾ ਹੈ ਚੰਦਰਯਾਨ-3 ਦਾ ਲੈਂਡਰ ਵਿਕਰਮ, ਕੀਤੇ ਗਏ ਇਹ ਬਦਲਾਅ
- Chandrayaan 3 ਮਿਸ਼ਨ ਦੀਆਂ ਤਿਆਰੀਆਂ ਮੁਕੰਮਲ, ਅੱਜ ਤੋਂ ਸ਼ੁਰੂ ਹੋਈ ਉਲਟੀ ਗਿਣਤੀ, ਵਿਗਿਆਨੀਆਂ ਨੇ ਕੀਤੀ ਪੂਜਾ
- PM Modi France Tour: PM ਮੋਦੀ ਫਰਾਂਸ ਲਈ ਰਵਾਨਾ, ਬੈਸਟਿਲ ਡੇ ਸਮਾਰੋਹ 'ਚ ਹੋਣਗੇ ਮੁੱਖ ਮਹਿਮਾਨ
ਕੀ ਹੋਣਗੀਆਂ ਚੁਣੌਤੀਆਂ ? : ਚੰਦਰਮਾ ਉਤੇ ਸੁਰੱਖਿਅਤ ਲੈਂਡਿੰਗ ਹੀ ਸਭ ਤੋਂ ਵੱਡੀ ਚੁਣੌਤੀ ਹੈ। ਜੁਲਾਈ 2019 ਵਿੱਚ ਚੰਦਰਮਾ ਉਤੇ ਇਕ ਪੁਲਾੜ ਯਾਨ, ਚੰਦਰਯਾਨ-2 ਨੂੰ ਉਤਾਰਨ ਦੇ ਭਾਰਤ ਦੇ ਪਿਛਲੇ ਯਤਨ ਨੂੰ ਇਕ ਵੱਡਾ ਝਟਕਾ ਉਸ ਸਮੇਂ ਲੱਗਿਆ ਸੀ, ਜਦੋਂ ਵਿਕਰਮ ਲੈਂਡਰ ਚੰਦਰਮਾ ਦੀ ਪਰਤ ਉਤੇ ਉਤਰਨ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ। ਅਜਿਹੇ ਵਿੱਚ ਇਕ ਵਾਰ ਕਿਸੇ ਵੀ ਤਰ੍ਹਾਂ ਦੀ ਕੋਈ ਖਰਾਬੀ ਨਾ ਹੋਵੇ, ਇਸ ਨੂੰ ਮੁੱਖ ਰੱਖਦਿਆਂ ਈਸਰੋ ਨੇ ਚੰਦਰਯਾਨ-3 ਨੂੰ ਜ਼ਿਆਦਾ ਈਂਧਨ ਦੇ ਨਾਲ ਡਿਜ਼ਾਈਨ ਕੀਤਾ ਹੈ, ਜੋ ਇਸ ਨੂੰ ਦੂਰ ਤਕ ਯਾਤਰਾ ਕਰਨ, ਡਿਸਪਰਸਨ ਨੂੰ ਸੰਭਾਲਣ ਜਾਂ ਜੇਕਰ ਜ਼ਰੂਰਤ ਹੋਵੇ ਤਾਂ ਵਕਲਪਿਕ ਲੈਂਡਿੰਗ ਸਾਈਟ ਉਤੇ ਜਾਣ ਦੀ ਸਮਰੱਥਾ ਵੀ ਪ੍ਰਦਾਨ ਕਰੇਗਾ।
ਈਸਰੋ ਮੁਖੀ ਐਸ ਸੋਮਨਾਥ ਨੇ ਮੀਡੀਆ ਏਜੰਸੀ ਨੂੰ ਕਿਹਾ ਕਿ ਅਸੀਂ ਬਹੁਤ ਸਾਰੀਆਂ ਔਕੜਾਂ ਦੇਖੀਆਂ ਹਨ, ਇਨ੍ਹਾਂ ਵਿੱਚ ਸੈਂਸਰ, ਇੰਜਣ, ਐਲਗੋਰਿਦਮ ਆਦਿ ਔਕੜਾਂ ਸ਼ਾਮਲ ਹਨ। ਇਸ ਲਈ ਚਾਹੋ ਜੋ ਵੀ ਮੁਸੀਬਤ ਹੋਵੇ, ਅਸੀਂ ਚਾਹੁੰਦੇ ਹਾਂ ਕਿ ਇਹ ਲੋੜੀਂਦੀ ਗਤੀ ਉਤੇ ਲੈਂਡ ਕਰੇ। ਅਸੀਂ ਇਸ ਵਾਰ ਹਰ ਬਾਰੀਕੀ ਉਤੇ ਕੰਮ ਕੀਤਾ ਹੈ, ਤਾਂ ਜੋ ਕਿਸੇ ਵੀ ਕਾਰਨ ਇਸ ਵਾਰ ਦੇ ਮਿਸ਼ਨ ਵਿੱਚ ਕੋਈ ਕਸਰ ਨਾ ਰਹਿ ਜਾਵੇ।
ਕਦੋਂ ਤੇ ਕਿਵੇਂ ਦੇਖ ਸਕਦੇ ਹਾਂ ਲਾਈਵ ? : LVM3-M4 ਤੇ ਚੰਦਰਯਾਨ-3 ਦਾ ਪਰੀਖਣ ਪੂਰਾ ਹੋ ਗਿਆ ਹੈ, ਜੋ ਲੋਕ ਸਤੀਸ਼ ਧਵਨ ਪੁਲਾੜ ਕੇਂਦਰ ਵਿੱਚ ਲਾਂਚ ਵਿਊ ਗੈਲਰੀ ਤੋਂ ਲਾਂਚ ਨੂੰ ਲਾਈਵ ਦੇਖਾਣਾ ਚਾਹੁੰਦੇ ਹਨ, ਉਹ ivg.shar.gov.in / ਉਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਗਹਨ। ਦੱਸ ਦਈਏ ਕਿ ਚੰਦਰਯਾਨ ਮਿਸ਼ਨ ਦੀ ਸਫਲਤਾ ਲਈ ਨਵੇਂ ਉਪਕਰਨ ਬਣਾਏ ਗਏ ਹਨ। ਇਸ ਮਿਸ਼ਨ ਵਿੱਚ ਐਲਗੋਰਿਦਮ ਤੇ ਬਿਹਤਰ ਕੀਤਾ ਗਿਆ ਹੈ। ਚੰਦਰਯਾਨ-3 ਮਿਸ਼ਨ ਦੀ ਲੈਂਡਿੰਗ ਸਾਈਟ ਨੂੰ ‘Dark Side Of Moon’ ਕਿਹਾ ਜਾਂਦਾ ਹੈ, ਕਿਉਂਕਿ ਇਹ ਹਿੱਸਾ ਪ੍ਰਿਥਵੀ ਦੇ ਸਾਹਮਣੇ ਨਹੀਂ ਆਉਂਦਾ।