ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਵੀ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਨੂੰ ਸੀਆਰਪੀਐਫ ਸੁਰੱਖਿਆ ਦੇ ਨਾਲ-ਨਾਲ Y ਸ਼੍ਰੇਣੀ ਦੀ ਸੁਰੱਖਿਆ ਦੇ ਦਿੱਤੀ ਹੈ। ਕੁਮਾਰ ਵਿਸ਼ਵਾਸ ਹੁਣ ਸੀਆਰਪੀਐਫ ਜਵਾਨਾਂ ਦੀ ਸੁਰੱਖਿਆ ਹੇਠ ਹੋਣਗੇ।
-
Centre gives Kumar Vishwas a Y category security with CRPF cover. pic.twitter.com/9MNitAFbn8
— ANI (@ANI) February 19, 2022 " class="align-text-top noRightClick twitterSection" data="
">Centre gives Kumar Vishwas a Y category security with CRPF cover. pic.twitter.com/9MNitAFbn8
— ANI (@ANI) February 19, 2022Centre gives Kumar Vishwas a Y category security with CRPF cover. pic.twitter.com/9MNitAFbn8
— ANI (@ANI) February 19, 2022
ਗ੍ਰਹਿ ਮੰਤਰਾਲੇ ਨੇ ਕੁਮਾਰ ਵਿਸ਼ਵਾਸ ਨੂੰ Y ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਵੱਡਾ ਫੈਸਲਾ ਲਿਆ ਹੈ। ਕੁਮਾਰ ਵਿਸ਼ਵਾਸ ਆਪਣੇ ਬਿਆਨਾਂ ਕਾਰਨ ਖਾਲਿਸਤਾਨ ਪੱਖੀ ਲੋਕਾਂ ਦੇ ਨਿਸ਼ਾਨੇ 'ਤੇ ਹਨ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕੁਮਾਰ ਵਿਸ਼ਵਾਸ ਦੀ ਜਾਨ ਨੂੰ ਖਤਰੇ ਦੇ ਖਦਸ਼ੇ ਕਾਰਨ ਉਨ੍ਹਾਂ ਨੂੰ ਇਹ ਸੁਰੱਖਿਆ ਦਿੱਤੀ ਗਈ ਹੈ।
ਬੀਤੇ ਦਿਨੀਂ ਐਨ ਪੰਜਾਬ ਵਿੱਚ ਵੋਟਾਂ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਵੱਲੋਂ ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਕੁਮਾਰ ਵਿਸ਼ਵਾਸ ਨੇ ਕੇਜਰੀਵਾਲ(vishwas targets arvind kejriwal) ਨੂੰ ਸੱਤਾ ਦਾ ਲਾਲਚੀ ਦੱਸਿਆ ਸੀ। ਦੱਸ ਦੇਈਏ ਕਿ ਕੁਮਾਰ ਵਿਸ਼ਵਾਸ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਸੀਐਮ ਜਾਂ ਅਜ਼ਾਦ ਪੰਜਾਬ ਦੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇ ਚੁੱਕੇ ਹਨ।
ਇਹ ਵੀ ਪੜ੍ਹੋ: ਕੁਮਾਰ ਵਿਸ਼ਵਾਸ ਦਾ ਦਾਅਵਾ- 'ਕੇਜਰੀਵਾਲ ਨੇ ਕਿਹਾ ਸੀ, ਆਜ਼ਾਦ ਸੂਬੇ ਦਾ ਪਹਿਲਾ PM ਬਣਾਂਗਾ'