ETV Bharat / bharat

New Judges for SC: ਸੁਪਰੀਮ ਕੋਰਟ ਨੂੰ ਮਿਲੇ ਪੰਜ ਨਵੇਂ ਜੱਜ

author img

By

Published : Feb 4, 2023, 8:00 PM IST

ਸੁਪਰੀਮ ਕੋਰਟ ਨੂੰ ਪੰਜ ਨਵੇਂ ਜੱਜ ਮਿਲੇ ਹਨ। ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਸਮੇਂ ਸੁਪਰੀਮ ਕੋਰਟ ਵਿੱਚ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਸਮੇਤ 27 ਜੱਜ ਕੰਮ ਕਰ ਰਹੇ ਹਨ ਜੋ ਕਿ ਹੁਣ 32 ਹੋ ਜਾਵੇਗੀ, ਜਦੋਂ ਕਿ ਇਸਦੀ ਮਨਜ਼ੂਰ ਸੰਖਿਆ ਸੀਜੇਆਈ ਸਮੇਤ 34 ਹੈ।

CENTRE CLEARS APPOINTMENTS OF 5 NEW JUDGES FOR SUPREME COURT

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ 13 ਦਸੰਬਰ ਨੂੰ ਸੁਪਰੀਮ ਕੋਰਟ ਦੇ ਕੌਲਿਜੀਅਮ ਵੱਲੋਂ ਸਿਫ਼ਾਰਸ਼ ਕੀਤੇ ਨਾਵਾਂ ਨੂੰ ਮਨਜ਼ੂਰੀ ਦੇਣ ਦੇ ਨਾਲ ਹੀ ਸੁਪਰੀਮ ਕੋਰਟ ਨੂੰ ਸ਼ਨੀਵਾਰ ਯਾਨੀ ਅੱਜ ਪੰਜ ਨਵੇਂ ਜੱਜ ਮਿਲ ਗਏ ਹਨ। ਇਸ ਸਬੰਧੀ ਕੇਂਦਰੀ ਕਾਨੂੰਨ ਮੰਤਰੀ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ।

ਇਹ ਵੀ ਪੜੋ: Stampede In Tirupattur Tamil Nadu: ਫ੍ਰੀ ਦੀਆਂ ਸਾੜ੍ਹੀਆਂ ਨੇ ਲੈ ਲਈ 4 ਔਰਤਾਂ ਦੀ ਜਾਨ, ਕਾਰੋਬਾਰੀ ਦੇ ਪ੍ਰੋਗਰਾਮ ਵਿੱਚ ਪਿਆ ਚੀਕਚਹਾੜਾ...

ਕੇਂਦਰੀ ਮੰਤਰੀ ਦਾ ਟਵੀਟ: ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ ਪੰਕਜ ਮਿੱਤਲ, ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ ਸੰਜੇ ਕਰੋਲ, ਮਣੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ ਪੀਵੀ ਸੰਜੇ ਕੁਮਾਰ, ਪਟਨਾ ਹਾਈ ਕੋਰਟ ਦੇ ਜਸਟਿਸ ਅਹਿਸਾਨੁਦੀਨ ਅਮਾਨੁੱਲਾ ਅਤੇ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਮਨੋਜ ਮਿਸ਼ਰਾ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ ਹੈ। ਇਹ ਜੱਜ ਅਗਲੇ ਹਫ਼ਤੇ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ, ਜਿਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ 32 ਹੋ ਜਾਵੇਗੀ।

  • As per the provisions under the Constitution of India, Hon’ble President of India has appointed the following Chief Justices and Judges of the High Courts as Judges of the Supreme Court.
    I extend best wishes to all of them. pic.twitter.com/DvtBTyGV42

    — Kiren Rijiju (@KirenRijiju) February 4, 2023 " class="align-text-top noRightClick twitterSection" data=" ">

ਮੌਜੂਦਾ ਸਮੇਂ ਵਿੱਚ 27 ਜੱਜ: ਮੌਜੂਦਾ ਸਮੇਂ ਵਿੱਚ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਸਮੇਤ 27 ਜੱਜ ਸੁਪਰੀਮ ਕੋਰਟ ਵਿੱਚ ਕੰਮ ਕਰ ਰਹੇ ਹਨ, ਜਦੋਂ ਕਿ ਇਸਦੀ ਮਨਜ਼ੂਰ ਸੰਖਿਆ ਸੀਜੇਆਈ ਸਮੇਤ 34 ਹੈ। ਇਹ ਨਿਯੁਕਤੀਆਂ ਕੌਲਿਜੀਅਮ ਦੀਆਂ ਸਿਫ਼ਾਰਸ਼ਾਂ ਦੇ ਬਾਵਜੂਦ ਜੱਜਾਂ ਦੀ ਨਿਯੁਕਤੀ ਅਤੇ ਤਬਾਦਲੇ ਵਿੱਚ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਰੀ 'ਤੇ ਸੁਪਰੀਮ ਕੋਰਟ ਦੇ ਬੈਂਚ ਵੱਲੋਂ ਸਖ਼ਤ ਟਿੱਪਣੀਆਂ ਦੌਰਾਨ ਹੋਈਆਂ ਹਨ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਪੰਜ ਨਿਯੁਕਤੀਆਂ ਦਾ ਬੈਂਚ ਦੀਆਂ ਟਿੱਪਣੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਅਤੇ ਇਹ ਨਿਯੁਕਤੀਆਂ ਕੇਂਦਰ ਵੱਲੋਂ ਵਿਚਾਰੇ ਫੈਸਲੇ ਤੋਂ ਬਾਅਦ ਕੀਤੀਆਂ ਗਈਆਂ ਸਨ।

ਕੌਲਿਜੀਅਮ ਵੱਲੋਂ ਕੀਤੀ ਗਈ ਸੀ ਸਿਫ਼ਾਰਸ਼: ਗੌਰਤਲਬ ਹੈ ਕਿ 3 ਫਰਵਰੀ ਨੂੰ ਸਿਖਰਲੀ ਅਦਾਲਤ ਨੇ ਇਨ੍ਹਾਂ ਪੰਜ ਜੱਜਾਂ ਦੇ ਨਾਵਾਂ ਦੀ ਸਥਿਤੀ ਬਾਰੇ ਪੁੱਛਗਿੱਛ ਕੀਤੀ ਸੀ, ਜਿਨ੍ਹਾਂ ਦੀ ਸਿਫ਼ਾਰਿਸ਼ ਕੌਲਿਜੀਅਮ ਨੇ ਦਸੰਬਰ ਵਿੱਚ ਕੀਤੀ ਸੀ। ਏਜੀ ਆਰ ਵੈਂਕਟਾਰਮਣੀ ਨੇ ਅਦਾਲਤ ਨੂੰ ਕਿਹਾ ਸੀ ਕਿ ਨਾਵਾਂ ਨੂੰ ਜਲਦੀ ਹੀ ਸਾਫ਼ ਕਰ ਦਿੱਤਾ ਜਾਵੇਗਾ। ਸੁਪਰੀਮ ਕੋਰਟ ਨੇ ਸਰਕਾਰ ਨੂੰ ਕੁਝ ਹੋਰ ਤਬਾਦਲਿਆਂ ਸਮੇਤ ਇਨ੍ਹਾਂ ਨਿਯੁਕਤੀਆਂ ਨੂੰ ਨੋਟੀਫਾਈ ਕਰਨ ਲਈ 10 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ।

ਇਹ ਵੀ ਪੜੋ: Bomb Blast in Basanti West Bengal: ਪੱਛਮੀ ਬੰਗਾਲ ਵਿੱਚ ਬੰਬ ਬਣਾਉਣ ਦੌਰਾਨ ਧਮਾਕਾ, ਇੱਕ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.