ETV Bharat / bharat

ਪੁਣੇ 'ਚ ਪੁਲਿਸ ਕਾਂਸਟੇਬਲ ਦੀ ਕੁੱਟਮਾਰ ਕਰਨ ਵਾਲੇ ਭਾਜਪਾ ਵਿਧਾਇਕ ਸੁਨੀਲ ਕਾਂਬਲੇ ਖਿਲਾਫ ਹੋਵੇਗੀ ਕਾਰਵਾਈ - ਭਾਜਪਾ ਵਿਧਾਇਕ ਸੁਨੀਲ ਕਾਂਬਲੇ

Case File Against BJP MLA Sunil Kamble : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਪ੍ਰੋਗਰਾਮ ਦੌਰਾਨ ਭਾਜਪਾ ਵਿਧਾਇਕ ਵੱਲੋਂ ਪੁਲਿਸ ਕਾਂਸਟੇਬਲ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Case registered against BJP MLA Sunil Kamble for beating up police constable in Pune
ਪੁਣੇ 'ਚ ਪੁਲਿਸ ਕਾਂਸਟੇਬਲ ਦੀ ਕੁੱਟਮਾਰ ਕਰਨ ਵਾਲੇ ਭਾਜਪਾ ਵਿਧਾਇਕ ਸੁਨੀਲ ਕਾਂਬਲੇ ਖਿਲਾਫ ਹੋਵੇਗੀ ਕਾਰਵਾਈ
author img

By ETV Bharat Punjabi Team

Published : Jan 6, 2024, 5:15 PM IST

ਮਹਾਰਾਸ਼ਟਰ/ਪੁਣੇ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਪ੍ਰੋਗਰਾਮ ਦੌਰਾਨ ਭਾਜਪਾ ਵਿਧਾਇਕ ਸੁਨੀਲ ਕਾਂਬਲੇ ਵੱਲੋਂ ਪੁਲਿਸ ਕਾਂਸਟੇਬਲ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਭਾਜਪਾ ਵਿਧਾਇਕ ਸੁਨੀਲ ਕਾਂਬਲੇ ਦੇ ਖਿਲਾਫ ਬੰਡ ਗਾਰਡਨ ਪੁਲਿਸ ਸਟੇਸ਼ਨ 'ਚ ਐੱਫ.ਆਈ.ਆਰ.ਦਰਜ ਕੀਤੀ ਗਈ ਹੈ।

  • #UPDATE | A case has been registered against BJP MLA Sunil Kamble for slapping Police personnel on duty. The MLA has been booked under IPC section 353 (assault or criminal force to deter public servant from discharge of his duty) at Bundgarden police station of Pune Police. https://t.co/LDKSYzxtSg

    — ANI (@ANI) January 6, 2024 " class="align-text-top noRightClick twitterSection" data=" ">

ਸੱਦਾ ਪੱਤਰ 'ਚ ਨਾਮ ਨਾ ਹੋਣ ਕਰਕੇ ਗੁੱਸੇ 'ਚ ਸੀ ਵਿਧਾਇਕ : ਦੱਸਿਆ ਜਾਂਦਾ ਹੈ ਕਿ ਸੁਨੀਲ ਕਾਂਬਲੇ ਨੇ ਪੁਲਿਸ ਕਾਂਸਟੇਬਲ ਨੂੰ ਉਦੋਂ ਥੱਪੜ ਮਾਰਿਆ ਸੀ ਜਦੋਂ ਉਸ ਦਾ ਨਾਮ ਸੱਦਾ ਪੱਤਰ ਵਿੱਚ ਨਹੀਂ ਸੀ। ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਮੈਡੀਕਲ ਸਿੱਖਿਆ ਮੰਤਰੀ ਹਸਨ ਮੁਸ਼ਰਿਫ ਦੀ ਪ੍ਰਧਾਨਗੀ ਹੇਠ ਸਰਕਾਰੀ ਮੈਡੀਕਲ ਕਾਲਜ ਅਤੇ ਸਾਸੂਨ ਜਨਰਲ ਹਸਪਤਾਲ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਭਾਜਪਾ ਦੇ ਪੁਣੇ ਛਾਉਣੀ ਦੇ ਵਿਧਾਇਕ ਸੁਨੀਲ ਕਾਂਬਲੇ ਦਾ ਨਾਮ ਸੱਦਾ ਪੱਤਰ ਵਿੱਚ ਨਹੀਂ ਸੀ। ਇਸ ਕਾਰਨ ਸੁਨੀਲ ਕਾਂਬਲੇ ਨੇ ਪ੍ਰੋਗਰਾਮ ਵਿੱਚ ਵਿਵਾਦ ਪੈਦਾ ਕਰ ਦਿੱਤਾ ਅਤੇ ਇੱਕ ਪੁਲਿਸ ਕਾਂਸਟੇਬਲ ਦੀ ਕੁੱਟਮਾਰ ਕੀਤੀ।

ਵਿਧਾਇਕ ਨੇ ਦਿੱਤੀ ਸਫਾਈ : ਦੂਜੇ ਪਾਸੇ ਵਿਧਾਇਕ ਕਾਂਬਲੇ ਨੇ ਸਫਾਈ ਪੇਸ਼ ਕਰਦਿਆਂ ਕਿਹਾ ਕਿ ਮੈਂ ਉਸ ਨੂੰ ਧੱਕਾ ਹੀ ਦਿੱਤਾ ਸੀ । ਮੈਂ ਇਸ ਪ੍ਰੋਗਰਾਮ ਵਿੱਚ ਪੁਲਿਸ ਕਾਂਸਟੇਬਲ ਨੂੰ ਨਹੀਂ ਕੁੱਟਿਆ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਝੁੱਗੀਆਂ ਵਿੱਚ ਬੀਤ ਗਈ ਹੈ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਕਿਸੇ ਨੂੰ ਕਿਵੇਂ ਕੁੱਟਣਾ ਹੈ। ਇਸੇ ਸਿਲਸਿਲੇ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਅਜੀਤ ਪਵਾਰ ਧੜੇ ਦੇ ਇੱਕ ਅਧਿਕਾਰੀ ਨੇ ਪੁਣੇ ਦੇ ਸਾਸੂਨ ਹਸਪਤਾਲ ਵਿੱਚ ਭਾਜਪਾ ਵਿਧਾਇਕ ਸੁਨੀਲ ਕਾਂਬਲੇ 'ਤੇ ਹਮਲਾ ਕਰ ਦਿੱਤਾ। ਇਕ ਪ੍ਰੋਗਰਾਮ ਦੌਰਾਨ ਉਸ ਨੂੰ ਥੱਪੜ ਮਾਰਨ ਦਾ ਦੋਸ਼।

ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ : ਇਸ ਦੇ ਨਾਲ ਹੀ ਕਾਂਬਲੇ ਨੇ ਇਸ ਦੋਸ਼ ਨੂੰ ਸਿਰੇ ਤੋਂ ਨਕਾਰ ਦਿੱਤਾ। ਪਰ ਉਥੇ ਹੀ ਦੁਜੇ ਪਾਸੇ ਕਾਂਸਟੇਬਲ ਨੂੰ ਥੱਪੜ ਮਾਰਨ ਦੀ ਘਟਨਾ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਦੌਰਾਨ, ਐੱਨਸੀਪੀ ਦੇ ਅਜੀਤ ਪਵਾਰ ਧੜੇ ਦੇ ਅਧਿਕਾਰੀ ਜਤਿੰਦਰ ਸੱਤਵ ਨੇ ਦਾਅਵਾ ਕੀਤਾ ਕਿ ਕਾਂਬੇਲੇ ਨੇ ਉਸ ਨੂੰ ਸਮਾਗਮ ਵਿੱਚ ਥੱਪੜ ਮਾਰਿਆ ਸੀ। ਸੱਤਵ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਬਲ ਨੇ ਇੱਕ ਪੁਲਿਸ ਮੁਲਾਜ਼ਮ 'ਤੇ ਹਮਲਾ ਕੀਤਾ ਸੀ। ਸੱਤਵ ਨੇ ਇਸ ਸਬੰਧੀ ਬਾਂਗਰਡਨ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.