ਨਵੀਂ ਦਿੱਲੀ: ਗਾਜ਼ੀਆਬਾਦ (GHAZIABAD) ਸ਼ਹਿਰ ਦੇ ਕੋਤਵਾਲੀ ਖੇਤਰ ਦੇ ਇੱਕ ਰੈਸਟੋਰੈਂਟ ਵਿੱਚ ਥੁੱਕ ਕੇ ਰੋਟੀ ਬਣਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ।
ਇਸ ਮਾਮਲੇ ਵਿੱਚ ਹਿੰਦੂ ਰਕਸ਼ਾ ਦਲ ਨੇ ਪੁਲਿਸ (Police) ਨੂੰ ਸ਼ਿਕਾਇਤ ਦਿੱਤੀ ਹੈ। ਹਿੰਦੂ ਰੱਖਿਆ ਦਲ ਦੇ ਕਾਰਕੁਨਾਂ ਨੇ ਵੀਡੀਓ ਵਿੱਚ ਦਿਖਾਈ ਦੇ ਰਹੇ ਇੱਕ ਵਿਅਕਤੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਕਾਰਕੁੰਨ ਲਗਾਤਾਰ ਉਸ ਰੈਸਟੋਰੈਂਟ ਬਾਹਰ ਡੇਰਾ ਲਾ ਰਹੇ ਹਨ ਜਿੱਥੇ ਇਹ ਵੀਡੀਓ ਲਿਆ ਗਿਆ ਸੀ। ਵੀਡੀਓ ਵਿੱਚ ਦੇਖਿਆ ਗਿਆ ਸੀ ਕਿ ਤੰਦੂਰ ਵਿੱਚ ਰੋਟੀ ਪਾਉਣ ਤੋਂ ਪਹਿਲਾਂ ਵਿਅਕਤੀ ਉਸ ਰੋਟੀ ਉੱਪਰ ਥੁੱਕ ਰਿਹਾ ਸੀ। ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਓਧਰ ਦੂਜੇ ਪਾਸੇ ਰੈਸਟੋਰੈਂਟ ਨਾਲ ਜੁੜੇ ਸਟਾਫ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਰੋਟੀ 'ਤੇ ਥੁੱਕਿਆ ਨਹੀਂ ਜਾਂਦਾ।
ਹਾਲਾਂਕਿ ਪੁਲਿਸ ਸਾਰੇ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ। ਪੁਲਿਸ ਨੇ ਹਿੰਦੂ ਰੱਖਿਆ ਦਲ ਦੇ ਲੋਕਾਂ ਨੂੰ ਇਹ ਵੀ ਸਮਝਾਇਆ ਹੈ ਕਿ ਉਹ ਰੈਸਟੋਰੈਂਟ ਵਿੱਚ ਕੋਈ ਹੰਗਾਮਾ ਨਾ ਕਰਨ।
ਇਹ ਵੀ ਪੜ੍ਹੋ:ਦੁਰਗਾ ਵਿਸਰਜਨ ਜਲੂਸ ਵਿੱਚ ਦਾਖਲ ਹੋਈ ਤੇਜ਼ ਰਫਤਾਰ ਕਾਰ, ਚਾਰ ਲੋਕਾਂ ਨੂੰ ਦਰੜ ਕੇ ਭੱਜਿਆ ਡਰਾਈਵਰ