ETV Bharat / bharat

Delhi espionage case: ਫੀਡਬੈਕ ਯੂਨਿਟ ਤੋਂ ਜਾਸੂਸੀ ਕਰਵਾਉਣ 'ਤੇ ਮਨੀਸ਼ ਸਿਸੋਦੀਆ ਸਮੇਤ 7 ਖ਼ਿਲਾਫ਼ ਕੇਸ ਦਰਜ - ਦਿੱਲੀ ਐਕਸਾਈਜ਼ ਘੁਟਾਲਾ

ਸੀਬੀਆਈ ਨੇ ਹੁਣ ਇੱਕ ਨਵੇਂ ਮਾਮਲੇ ਵਿੱਚ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਸੀਬੀਆਈ ਅਤੇ ਈਡੀ ਵੱਲੋਂ ਪਹਿਲਾਂ ਹੀ ਮੁਲਜ਼ਮ ਮਨੀਸ਼ ਸਿਸੋਦੀਆ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Case registered against 7 including Manish Sisodia for spying from feedback unit
ਫੀਡਬੈਕ ਯੂਨਿਟ ਤੋਂ ਜਾਸੂਸੀ ਕਰਵਾਉਣ 'ਤੇ ਮਨੀਸ਼ ਸਿਸੋਦੀਆ ਸਮੇਤ 7 ਖ਼ਿਲਾਫ਼ ਕੇਸ ਦਰਜ
author img

By

Published : Mar 16, 2023, 2:05 PM IST

ਨਵੀਂ ਦਿੱਲੀ: ਦਿੱਲੀ ਐਕਸਾਈਜ਼ ਘੁਟਾਲੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੀਬੀਆਈ ਨੇ ਹੁਣ ਇੱਕ ਨਵੇਂ ਮਾਮਲੇ ਵਿੱਚ ਸ਼ਰਾਬ ਘੁਟਾਲੇ ਵਿੱਚ ਸੀਬੀਆਈ ਅਤੇ ਈਡੀ ਵੱਲੋਂ ਪਹਿਲਾਂ ਹੀ ਮੁਲਜ਼ਮ ਮਨੀਸ਼ ਸਿਸੋਦੀਆ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੀਬੀਆਈ ਨੇ ਹੁਣ ਦਿੱਲੀ ਸਰਕਾਰ ਵੱਲੋਂ ਸਥਾਪਤ ਫੀਡਬੈਕ ਯੂਨਿਟ ਦੀ ਗਲਤ ਵਰਤੋਂ ਕਰਨ ਅਤੇ ਇਸ ਯੂਨਿਟ ਰਾਹੀਂ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਜਾਸੂਸੀ ਕਰਨ ਦੀ ਸ਼ਿਕਾਇਤ ’ਤੇ ਮਨੀਸ਼ ਸਿਸੋਦੀਆ ਸਮੇਤ ਸੱਤ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੀਬੀਆਈ ਅਧਿਕਾਰੀਆਂ ਮੁਤਾਬਕ ਯੂਨਿਟ ਲਈ 1 ਕਰੋੜ ਰੁਪਏ ਵੀ ਅਲਾਟ ਕੀਤੇ ਗਏ ਸਨ।

ਫੀਡਬੈਕ ਯੂਨਿਟ ਜ਼ਰੀਏ ਸਿਆਸੀ ਖੁਫੀਆ ਏਜੰਸੀ ਕੀਤੀ ਜਾ ਰਹੀ ਇਕੱਠੀ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗਠਿਤ ਫੀਡਬੈਕ ਯੂਨਿਟ ਦੀ ਅਣਉਚਿਤ ਵਰਤੋਂ ਸਬੰਧੀ ਸੀਬੀਆਈ ਵੱਲੋਂ ਕੀਤੀ ਮੁਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਦਿੱਲੀ ਸਰਕਾਰ ਵੱਲੋਂ ਆਪਣੀਆਂ ਯੋਜਨਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਫੀਡਬੈਕ ਲੈਣ ਲਈ ਜੋ ਫੀਡਬੈਕ ਯੂਨਿਟ ਗਠਿਤ ਕੀਤੀ ਗਈ ਹੈ, ਉਸ ਯੂਨਿਟ ਦੇ ਜ਼ਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਿਆਸੀ ਖੁਫੀਆ ਜਾਣਕਾਰੀ ਇਕੱਠੀ ਕਰ ਰਹੀ ਹੈ। ਪਿਛਲੇ ਮਹੀਨੇ 12 ਜਨਵਰੀ 2023 ਨੂੰ ਸੀਬੀਆਈ ਨੇ ਵਿਜੀਲੈਂਸ ਵਿਭਾਗ ਨੂੰ ਰਿਪੋਰਟ ਸੌਂਪੀ ਸੀ। ਜਿਸ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਲਈ ਉਪ ਰਾਜਪਾਲ ਤੋਂ ਮਨਜ਼ੂਰੀ ਮੰਗੀ ਗਈ ਸੀ।

ਇਹ ਵੀ ਪੜ੍ਹੋ : Ram Rahim Update : ਹਾਈਕੋਰਟ ਪਹੁੰਚੀ ਰਾਮ ਰਹੀਮ 'ਤੇ ਜਲੰਧਰ 'ਚ ਦਰਜ ਹੋਈ FIR, ਪੜ੍ਹੋ ਹੁਣ ਬਾਬੇ ਨੇ ਕੀਤੀ ਕਿਹੜੀ ਮੰਗ

ਮਨੀਸ਼ ਸਿਸੋਦੀਆ ਤੋਂ ਇਲਾਵਾ ਸੀਬੀਆਈ ਨੇ ਸਾਬਕਾ ਵਿਜੀਲੈਂਸ ਡਾਇਰੈਕਟਰ ਆਰ ਕੇ ਸਿਨਹਾ, ਦਿੱਲੀ ਸਰਕਾਰ ਦੀ ਫੀਡਬੈਕ ਯੂਨਿਟ ਦੇ ਅਧਿਕਾਰੀ ਪ੍ਰਦੀਪ ਕੁਮਾਰ ਪੁੰਜ, ਮੁੱਖ ਮੰਤਰੀ ਦੇ ਸਲਾਹਕਾਰ ਸਤੀਸ਼ ਅਤੇ ਗੋਪਾਲ ਮੋਹਨ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮੰਗੀ ਸੀ। ਇਨ੍ਹਾਂ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਥੇ ਦੱਸਣਯੋਗ ਹੈ ਕਿ ਸੀਬੀਆਈ ਸ਼ਰਾਬ ਨੀਤੀ 'ਚ ਕਥਿਤ ਘੁਟਾਲੇ ਦੇ ਮਾਮਲੇ 'ਚ ਸਾਬਕਾ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੂੰ 26 ਫਰਵਰੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਤੋਂ ਬਾਅਦ ਉਹ 7 ਦਿਨਾਂ ਤੱਕ ਸੀਬੀਆਈ ਦੀ ਹਿਰਾਸਤ 'ਚ ਰਹੇ ਸਨ। 6 ਮਾਰਚ ਨੂੰ ਰੌਜ਼ ਐਵੇਨਿਊ ਅਦਾਲਤ ਨੇ ਮਨੀਸ਼ ਸਿਸੋਦੀਆ ਨੂੰ 20 ਮਾਰਚ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਤਿਹਾੜ ਜੇਲ੍ਹ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : Girls Come To Meet Gangster : ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਲਾਰੈਂਸ ਬਿਸ਼ਨੋਈ ਨੂੰ ਮਿਲਣ ਜੇਲ੍ਹ ਪਹੁੰਚੀਆਂ ਦੋ ਲੜਕੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.