ਉਤਰਾਖੰਡ: ਪ੍ਰਦੇਸ਼ ਵਿੱਚ ਕੋਰੋਨਾ ਸੰਕਰਮਣ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਆਕਸੀਜਨ ਦਵਾਈਆਂ ਵੈਕਸੀਨ, ਆਕਸੀਮੀਟਰ, ਫਲੋਮੀਟਰ ਦੀ ਕਾਲਾਬਜ਼ਾਰੀ ਵੀ ਵੱਧ ਗਈ ਹੈ। ਸਧਾਰਨ ਦਿਨਾਂ ਵਿੱਚ 1200 ਤੋਂ 1800 ਰੁਪਏ ਫਲੋਮੀਟਰ ਹੁਣ ਆਮ ਜਨਮਾਨਸ ਦੀ ਪਹੁੰਚ ਤੋਂ ਦੂਰ ਪਹੁੰਚ ਚੁੱਕਿਆ ਹੈ। ਕੋਰੋਨਾ ਦੀ ਦੂਜੀ ਲਹਿਰ ਵਿੱਚ ਫਲੋਮੀਟਰ ਦੀ ਕਿਲੱਤ ਬਣ ਗਈ ਹੈ।
ਦਰਅਸਲ ਮਰੀਜ਼ਾਂ ਨੂੰ ਆਕਸੀਜਨ ਸਿਲੰਡਰ ਦੀ ਲੋੜ ਪੈਣ ਉੱਤੇ ਫਲੋਮੀਟਰ ਦੀ ਖਪਤ ਵੀ ਵੱਧ ਗਈ ਹੈ। ਅਜਿਹੇ ਵਿੱਚ ਕਈ ਕੁਆਰੰਟੀਨ ਹੋਏ ਲੋਕ ਹਸਪਤਾਲ ਵਿੱਚ ਬੈਡ ਨਾ ਮਿਲਣ ਦੀ ਦਸ਼ਾ ਵਿੱਚ ਘਰ ਵਿੱਚ ਹੀ ਆਕਸੀਜਨ ਸਿਲੰਡਰ ਦੀ ਵਰਤੋਂ ਕਰ ਰਹੇ ਹਨ। ਫਲੋਮੀਟਰ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਹਾਥੀਬਡਕਲਾਂ ਰੋਡ ਉੱਤੇ ਕਾਰਪੇਂਟਰ ਦੀ ਦੁਕਾਨ ਚਲਾਉਣ ਵਾਲੇ ਸੁਰਿੰਦਰ ਸਿੰਘ ਫਲੋਮੀਟਰ ਦਾ ਸਬਸੀਟਯੂਟ ਬਣਾ ਕੇ ਕੋਰੋਨਾ ਮਰੀਜ਼ਾਂ ਦੀ ਸੇਵਾ ਵਿੱਚ ਜੁੱਟ ਹੋਏ ਹਨ। ਸੁਰਿੰਦਰ ਸਿੰਘ ਆਪਣੇ ਸਹਿਯੋਗਿਆਂ ਦੇ ਨਾਲ ਮਿਲ ਕੇ ਦੇਸ਼ੀ ਤਕਨੀਕ ਉੱਤੇ ਆਧਾਰਿਤ ਆਕਸੀਜਨ ਸਿਲੰਡਰ ਵਿੱਚ ਲੱਗਣ ਵਾਲਾ ਫਲੋਮੀਟਰ ਬਣਾ ਕੇ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾ ਰਹੇ ਹਨ। ਬੀਤੇ 3 ਦਿਨਾਂ ਵਿੱਚ 30 ਤੋਂ 40 ਲੋਕਾਂ ਨੂੰ ਆਪਣੇ ਮਰੀਜ਼ਾਂ ਦੀ ਜਾਨ ਬਚਾਉਣ ਦੇ ਲਈ ਸੁਰਿੰਦਰ ਸਿੰਘ ਨਾਲ ਸਪੰਰਕ ਸਥਾਪਿਤ ਕਰਕੇ ਸਬਸਿਟਯੂਟ ਫਲੋਮੀਟਰ ਮੁਫਥ ਪ੍ਰਾਪਤ ਕੀਤਾ ਹੈ।
ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮਦੇਨਜ਼ਰ ਉਨ੍ਹਾਂ ਨੇ ਮਰੀਜ਼ਾਂ ਨੂੰ ਆਕਸੀਜਨ ਦੇਣ ਦੀ ਸ਼ੁਰੂਆਤ ਕੀਤੀ ਸੀ ਪਰ ਆਕਸੀਜਨ ਦੀ ਬਾਜ਼ਾਰ ਵਿੱਚ ਕਿਲੱਤ ਹੋਣ ਲੱਗ ਗਈ ਹੈ। ਉਸ ਦੇ ਬਾਅਦ ਮਾਰਕਿਟ ਤੋਂ ਫਲੋਮੀਟਰ ਵੀ ਗਾਇਬ ਹੋਣ ਲੱਗ ਗਏ ਇਸ ਦੀ ਕਾਲਾਬਾਜ਼ਾਰੀ ਹੋਣ ਲੱਗੀ। ਇਸ ਵਿਚਾਲੇ ਗਾਜੀਆਬਾਦ ਦੇ ਰਹਿਣ ਵਾਲੇ ਉਨ੍ਹਾਂ ਦੇ ਜਾਣਕਾਰ ਨੇ ਉਨ੍ਹਾਂ ਨੂੰ ਸਬਸਿਟਯੂਟ ਫਲੋਮੀਟਰ ਬਣਾਉਣ ਦਾ ਸੁਝਾਅ ਦਿੰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਪਰ ਉਸ ਵੀਡੀਓ ਵਿੱਚ ਪੂਰੀ ਜਾਣਕਾਰੀ ਨਹੀਂ ਸੀ। ਕਿਉਂਕਿ ਵੀਡੀਓ ਵਿੱਚ ਡਰਾਈ ਆਕਸੀਜਨ ਦੀ ਵਿਧੀ ਦੱਸੀ ਗਈ ਸੀ ਪਰ ਫਲੋ ਮੀਟਰ ਬਣਾਉਣ ਦੀ ਵਿਧੀ ਵਿੱਚ ਪਾਣੀ ਦੇ ਸਿਸਟਮ ਦਾ ਤਰੀਕਾ ਨਹੀਂ ਦਸਿਆ ਗਿਆ ਸੀ ਤਦੀਂ ਉਨ੍ਹਾਂ ਦੇ ਮਨ ਵਿੱਚ ਹਿਟ ਐਡ ਟ੍ਰਾਇਲ ਦਾ ਖਿਆਲ ਆਇਆ ਅਤੇ ਉਨ੍ਹਾਂ ਸਿਰਿੰਜ ਦੇ ਰਾਹੀਂ ਪ੍ਰੋਪਰ ਫਲੋਮੀਟਰ ਤਿਆਰ ਕਰ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬਣਾਏ ਗਏ ਫਲੋਮੀਟਰ ਸਫਲਤਾਪੂਰਵਕ ਕੰਮ ਕਰ ਰਹੇ ਹਨ।