ਹੈਦਰਾਬਾਦ: ਅਕਸਰ ਹੀ ਜੰਗਲੀ ਜੀਵਾਂ ਦੀ ਰੱਖਿਆ ਲਈ ਸਰਕਾਰ ਬਹੁਤ ਸਾਰੇ ਉਪਰਾਲੇ ਕਰਦੀ ਹੈ। ਪਰ ਅੱਜ ਦੇ ਸਮੇਂ ਵਿੱਚ ਬਹੁਤ ਹੀ ਘੱਟ ਲੋਕੀਂ ਹਨ ਜੋ ਜਾਨਵਰਾਂ ਪ੍ਰਤੀ ਹਮਦਰਦੀ ਰੱਖਦੇ ਹਨ। ਅਜਿਹਾ ਇੱਕ ਘਟਨਾ ਦੀ ਵੀਡਿਓ ਸੋਸ਼ਲ ਮੀਡਿਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਿਸ ਵਿੱਚ ਸੜਕ 'ਤੇ ਤੇਜ਼ ਰਫ਼ਤਾਰ ਨਾਲ ਆ ਰਹੇ ਇਕ ਕਾਰ ਚਾਲਕ ਨੇ ਬਾਂਦਰ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ। ਦੱਸ ਦਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਾਂਦਰ ਕਾਰ ਦੇ ਸਾਹਮਣੇ ਆ ਗਿਆ ਅਤੇ ਡਰਾਈਵਰ ਨੇ ਉਸ ਨੂੰ ਬਚਾਉਣ ਲਈ ਆਪਣੀ ਕਾਰ ਸਮੇਤ ਹੇਠਾਂ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਕਾਰ ਹੇਠਾਂ ਡਿੱਗ ਕੇ ਪਲਟ ਗਈ।
-
car skids off an elevated road and comes crashing down into a parking lot below in dramatic visuals that have emerged from Shimla in Himachal Pradesh. This happened after a monkey came in front of the vehicle and the driver lost control in an attempt to save the animal's life. pic.twitter.com/deywh9B6Q0
— Mohammad Ghazali (@ghazalimohammad) November 21, 2021 " class="align-text-top noRightClick twitterSection" data="
">car skids off an elevated road and comes crashing down into a parking lot below in dramatic visuals that have emerged from Shimla in Himachal Pradesh. This happened after a monkey came in front of the vehicle and the driver lost control in an attempt to save the animal's life. pic.twitter.com/deywh9B6Q0
— Mohammad Ghazali (@ghazalimohammad) November 21, 2021car skids off an elevated road and comes crashing down into a parking lot below in dramatic visuals that have emerged from Shimla in Himachal Pradesh. This happened after a monkey came in front of the vehicle and the driver lost control in an attempt to save the animal's life. pic.twitter.com/deywh9B6Q0
— Mohammad Ghazali (@ghazalimohammad) November 21, 2021
ਇਸ ਹਾਦਸੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਸ਼ਿਮਲਾ ਦੇ ਹੋਟਲ ਹਿਮਲੈਂਡ ਦੀ ਪਾਰਕਿੰਗ ਵਿੱਚ ਅਚਾਨਕ ਇੱਕ ਕਾਰ ਸੜਕ ਦੇ ਕਿਨਾਰੇ ਬਣੀ ਰੇਲਿੰਗ ਨੂੰ ਤੋੜਦੀ ਹੋਈ ਜਾ ਡਿੱਗੀ। ਜਿਸ ਤੋਂ ਬਾਅਦ ਇਹ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ। ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੀ ਹੈ। ਕਾਰ ਡਿੱਗਦੇ ਸਾਰ ਹੀ ਲੋਕੀਂ ਹੈਰਾਨ ਰਹਿ ਗਏ ਕਿ ਇਹ ਕੀ ਹੋ ਗਿਆ ਹੈ। ਇਸ ਘਟਨਾ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ ਅਤੇ ਕੁਝ ਲੋਕ ਉਸ ਕਾਰ ਦੇ ਅੰਦਰ ਸਨ।
ਇਹ ਸਾਰੀ ਘਟਨਾ ਤੋਂ ਬਾਅਦ ਕਾਰ 'ਚ ਫਸੇ ਲੋਕਾਂ ਨੂੰ ਬਚਾਉਣ ਲਈ ਲੋਕਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਦੱਸ ਦਈਏ ਕਿ ਇਸ 'ਚ ਮੌਜੂਦ ਕੁੱਝ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਇਹ ਵੀਡੀਓ ਨੂੰ ਟਵਿਟਰ 'ਤੇ ਬਹੁਤ ਜ਼ਿਆਦਾ ਵਾਇਰਲ ਹੋੋ ਰਹੀ ਹੈ ਜਿਸ ਨੂੰ ਬਹੁਤ ਜ਼ਿਆਦਾ ਸ਼ੇਅਰ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ:- ਸ਼ਿਮਲਾ 'ਚ ਸੜਕ ਤੋਂ ਪਲਟੀ ਕਾਰ, 2 ਜ਼ਖਮੀ