ETV Bharat / bharat

BUDGET 2023 : ਜਾਣੋ, ਅੱਜ ਬਜਟ 2023 'ਚ ਆਮਦਨ ਕਰ ਤੋਂ ਲੈ ਕੇ ਹੋਰ ਵੱਡੇ ਐਲਾਨਾਂ ਬਾਰੇ - ਆਮ ਬਜਟ ਸੰਸਦ ਵਿੱਚ ਪੇਸ਼

Budget 2023 : ਅੱਜ ਦੇਸ਼ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਬਜਟ 2023 ਪੇਸ਼ ਕੀਤਾ ਹੈ। ਦੇਸ਼ ਦੀ ਤਮਾਮ ਜਨਤਾ ਦੀਆਂ ਨਜ਼ਰਾਂ ਅੱਜ ਵਿੱਤ ਮੰਤਰੀ ਸੀਤਾਰਮਨ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਉੱਤੇ ਟਿਕੀਆਂ ਹੋਈਆਂ ਸੀ। ਇਸ ਵਾਰ ਬਜਟ ਵਿੱਚ ਟੈਕਸ ਵਿਵਸਥਾ ਨੂੰ ਲੈ ਕੇ ਵੱਡੇ ਐਲਾਨ ਕੀਤੇ ਗਏ ਹਨ।

Budget 2023 Live Updates, Budget 2023, Nirmala Sitharaman Live, ਬਜਟ ਸੈਸ਼ਨ 2023, ਨਿਰਮਲਾ ਸੀਤਾਰਮਨ
Budget 2023 Live Updates
author img

By

Published : Feb 1, 2023, 10:03 AM IST

Updated : Feb 1, 2023, 3:15 PM IST

ਕੇਂਦਰੀ ਬਜਟ 2023 'ਚ ਟੈਕਸ ਨੂੰ ਲੈ ਕੇ ਵੱਡਾ ਐਲਾਨ

ਨਵੀਂ ਦਿੱਲੀ :
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੁੱਧਵਾਰ ਨੂੰ ਯਾਨੀ ਅੱਜ ਵਿੱਤੀ ਸਾਲ 2023-24 ਦਾ ਆਮ ਬਜਟ ਸੰਸਦ ਵਿੱਚ ਪੇਸ਼ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਨਵੀਂ ਟੈਕਸ ਵਿਵਸਥਾ, ਮਹਿਲਾਵਾਂ ਨੂੰ ਲੈ ਕੇ ਅਤੇ ਹੋਰ ਕਈ ਵੱਡੇ ਐਲਾਨ ਕੀਤੇ ਹਨ। ਬਜਟ ਵਿੱਚ ਵੱਡੇ ਐਲਾਨ -

ਨਵੀਂ ਟੈਕਸ ਵਿਵਸਥਾ ਨੂੰ ਲੈ ਕੇ ਐਲਾਨ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮਦਨ ਕਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 7 ਲੱਖ ਦੀ ਸਾਲਾਨਾ ਆਮਦਨ ਉੱਤੇ ਕੋਈ ਟੈਕਸ ਨਹੀਂ ਲੱਗੇਗਾ। 9 ਤੋਂ 12 ਲੱਖ ਦੀ ਸਾਲਾਨਾ ਆਮਦਨ ਉੱਤੇ 15 ਫੀਸਦੀ ਅਤੇ 12 ਤੋਂ 15 ਲੱਖ ਆਮਦਨ ਉੱਤੇ 20 ਫੀਸਦੀ ਟੈਕਸ ਲੱਗੇਗਾ। ਇਸ ਨਾਲ ਨੌਕਰੀਪੇਸ਼ਾ ਵਾਲਿਆਂ ਨੂੰ ਰਾਹਤ ਮਿਲੇਗੀ। ਇੱਥੇ ਜਾਣੋ ਵਿਅਕਤੀਗਤ ਆਮਦਨ ਦੀ ਨਵੀਂ ਟੈਕਸ ਦਰ:

Budget 2023 Live Updates, Budget 2023, Nirmala Sitharaman Live, ਬਜਟ ਸੈਸ਼ਨ 2023, ਨਿਰਮਲਾ ਸੀਤਾਰਮਨ
BUDGET 2023 ਨਵੀਂ ਟੈਕਸ ਵਿਵਸਥਾ ਨੂੰ ਲੈ ਕੇ ਐਲਾਨ

ਨਿੱਜੀ ਆਮਦਨ ਕਰ ਦੀ ਨਵੀਂ ਦਰ: 0 ਤੋਂ 3 ਲੱਖ ਰੁਪਏ ਤੱਕ ਕੋਈ ਨਹੀਂ, 3 ਤੋਂ 6 ਲੱਖ ਰੁਪਏ ਤੱਕ 5 ਫੀਸਦੀ, 6 ਤੋਂ 9 ਲੱਖ ਰੁਪਏ ਤੱਕ 10 ਫੀਸਦੀ, 9 ਤੋਂ 12 ਲੱਖ ਰੁਪਏ ਤੱਕ 15 ਫੀਸਦੀ, 12 ਤੋਂ 15 ਰੁਪਏ ਤੱਕ 20 ਫੀਸਦੀ ਲੱਖ ਅਤੇ 15 ਲੱਖ ਤੋਂ ਉੱਪਰ 30 ਫੀਸਦੀ ਹੋਵੇਗਾ।

ਨਿੱਜੀ ਆਮਦਨ ਕਰ ਪ੍ਰਣਾਲੀ ਵਿੱਚ ਸੱਤ ਲੱਖ ਰੁਪਏ ਤੱਕ ਦੀ ਆਮਦਨ 'ਤੇ ਛੋਟ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਿੱਜੀ ਆਮਦਨ ਕਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਨਵੀਂ ਟੈਕਸ ਵਿਵਸਥਾ 'ਚ 7 ਲੱਖ ਰੁਪਏ ਤੱਕ ਦੀ ਆਮਦਨ ਨੂੰ ਛੋਟ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ,"ਮੈਂ 2020 ਵਿੱਚ 2.5 ਲੱਖ ਰੁਪਏ ਤੋਂ ਸ਼ੁਰੂ ਹੋਣ ਵਾਲੇ 6 ਆਮਦਨ ਸਲੈਬਾਂ ਦੇ ਨਾਲ ਨਵੀਂ ਨਿੱਜੀ ਆਮਦਨ ਟੈਕਸ ਪ੍ਰਣਾਲੀ ਪੇਸ਼ ਕੀਤੀ। ਮੈਂ ਇਸ ਬਜਟ ਵਿੱਚ ਸਲੈਬਾਂ ਦੀ ਗਿਣਤੀ ਘਟਾ ਕੇ 5 ਲੱਖ ਰੁਪਏ ਅਤੇ ਟੈਕਸ ਛੋਟ ਦੀ ਸੀਮਾ ਵਧਾ ਕੇ 3 ਲੱਖ ਰੁਪਏ ਕਰ ਕੇ ਟੈਕਸ ਢਾਂਚੇ ਨੂੰ ਬਦਲਣ ਦਾ ਪ੍ਰਸਤਾਵ ਕਰਦੀ ਹਾਂ।"

BUDGET 2023 ਆਮਦਨ ਕਰ ਦੀ ਨਵੀਂ ਦਰ

ਪੂੰਜੀਗਤ ਖਰਚੇ ਦਾ ਟਾਰਗੇਟ 10 ਲੱਖ ਕਰੋੜ ਵੱਧਿਆ :
ਪੂੰਜੀਗਤ ਖਰਚੇ ਦਾ ਟੀਚਾ ਵਧਾ ਕੇ 10 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਤਿੰਨ ਕਰੋੜ ਦੇ ਟਰਨਓਵਰ ਵਾਲੇ ਸੂਖਮ ਉਦਯੋਗਾਂ ਨੂੰ ਟੈਕਸ ਛੋਟ ਦਿੱਤੀ ਜਾਵੇਗੀ।

ਇਲੈਕਟ੍ਰਾਨਿਕ ਵਹੀਕਲ ਅਤੇ ਮੋਬਾਈਲ ਸਸਤੇ, ਸਿਗਰੇਟ ਮਹਿੰਗਾ: ਸਰਕਾਰ ਨੇ ਇਲੈਕਟ੍ਰਾਨਿਕ ਵਹੀਕਲ ਵਿੱਚ ਵਰਤੋਂ ਹੋਣ ਵਾਲੀ ਬੈਟਰੀ ਉੱਤੇ ਕਸਟਮ ਡਿਊਟੀ ਹਟਾ ਦਿੱਤੀ ਹੈ। ਇਸ ਨਾਲ ਇਲੈਕਟ੍ਰਾਨਿਕ ਵਹੀਕਲ ਦੀਆਂ ਕੀਮਤਾਂ ਵੀ ਘੱਟ ਜਾਣਗੀਆਂ। ਉੱਥੇ ਹੀ, ਮੋਬਾਈਲ ਦੇ ਕੁਝ ਪਾਰਟਸ-ਕੈਮਰਾ ਲੈਂਸ, ਲਿਥਿਅਮ ਸੈਲ ਦੇ ਆਮਦ ਉੱਤੇ ਕਸਟਮ ਡਿਊਟੀ ਘੱਟ ਕਰ ਦਿੱਤੀ ਹੈ। ਜਦਕਿ, ਸਿਗਰੇਟ ਉੱਤੇ ਕਸਟਮ ਡਿਊਟੀ 16 ਫੀਸਦੀ ਵਧਾਈ ਗਈ। ਮਰੀਨ ਪ੍ਰੋਡਕਟਸ ਦੇ ਮੁੱਖ ਇਨਪੁਟਸ ਉੱਤੇ ਕਸਟਮ ਡਿਊਟੀ ਘਟਾਉਣ ਦਾ ਫੈਸਲਾ ਲਿਆ ਗਿਆ ਹੈ।

ਵਿੱਤੀ ਘਾਟੇ ਦਾ ਟੀਚਾ GDP ਦਾ 5.9 ਫੀਸਦੀ : ਵਿੱਤ ਮੰਤਰੀ ਸੀਤਾਰਮਨ ਨੇ ਬਜਟ 2023 ਪੇਸ਼ ਕਰਦੇ ਹੋਏ ਕਿਹਾ ਕਿ ਸੋਧਿਤ ਵਿੱਤੀ ਘਾਟਾ ਸਕਲ ਘਰੇਲੂ ਉਤਪਾਦ ਦਾ 6.4 ਫੀਸਦੀ ਹੈ। ਵਿੱਤੀ ਸਾਲ 2023 ਵਿੱਤੀ ਘਾਟੇ ਦਾ ਟੀਚਾ ਜੀਡੀਪੀ ਦਾ 5.9 ਫੀਸਦੀ ਹੋਵੇਗਾ। ਉਨ੍ਹਾਂ ਕਿਹਾ ਕਿ, "ਮੈਂ 2025-26 ਤੱਕ ਵਿੱਤੀ ਘਾਟੇ ਨੂੰ ਸਕਲ ਘਰੇਲੂ ਉਦਪਾਦ ਦੇ 4.5 ਫੀਸਦੀ ਤੋਂ ਹੇਠਾਂ ਲਿਆਉਣ ਦਾ ਇਰਾਦਾ ਦੋਹਰਾਉਂਦੀ ਹਾਂ।"

ਮਹਿਲਾ ਸਨਮਾਨ ਬਚਤ ਪੱਤਰ ਯੋਜਨਾ ਤਹਿਤ 7.5 ਫੀਸਦੀ ਵਿਆਜ ਮਿਲੇਗਾ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਹੋਰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਸਨਮਾਨ ਬਚਤ ਪੱਤਰ ਯੋਜਨਾ ਸ਼ੁਰੂ ਹੋਵੇਗੀ ਜਿਸ ਵਿੱਚ ਮਹਿਲਾਵਾਂ ਨੂੰ 2 ਲੱਖ ਦੀ ਬਚਤ ਉੱਤੇ 7.5 ਫੀਸਦੀ ਵਿਆਜ ਮਿਲੇਗਾ। ਸੀਨੀਅਰ ਨਾਗਰਿਕ ਖਾਤਾ ਸਕੀਮ ਦੀ ਹੱਦ 4.5 ਲੱਖ ਤੋਂ 9 ਲੱਖ ਕੀਤੀ ਜਾਵੇਗੀ।

ਈ-ਕੋਰਟ ਪ੍ਰਾਜੈਕਟ ਦੇ ਸਟੇਜ-3 ਲਈ 7 ਹਜ਼ਾਰ ਕਰੋੜ ਰੁਪਏ ਦਾ ਖ਼ਰਚ : ਵਿੱਤ ਮੰਤਰੀ ਨੇ ਕਿਹਾ ਕਿ ਨਿਆਂ ਦੇ ਕੁਸ਼ਲ ਪ੍ਰਸ਼ਾਸਨ ਲਈ, ਈ-ਕੋਰਟ ਪ੍ਰਾਜੈਕਟ ਦੇ ਸਟੇਜ-3 ਨੂੰ 7 ਹਜ਼ਾਰ ਕਰੋੜ ਰੁਪਏ ਦਾ ਖ਼ਰਚ ਨਾਲ ਲਾਂਚ ਕੀਤਾ ਜਾਵੇਗਾ। ਕਮਰਸ਼ੀਅਲ ਵਿਵਾਦ ਨਿਪਟਾਰੇ ਲਈ ਸਰਕਾਰ ਵਿਵਾਦ ਤੋਂ ਵਿਸ਼ਵਾਸ-2 ਯੋਜਨਾ ਲਿਆਵੇਗੀ। ਰਾਜਾਂ ਨੂੰ 'ਵਨ ਡਿਸਟ੍ਰਿਕਟ, ਵਨ ਪ੍ਰੋਡਕਟ' ਅਤੇ ਜੀਆਈ ਉਤਪਾਦਾਂ ਅਤੇ ਹੋਰ ਸ਼ਿਲਪਕਾਰਾਂ ਦੇ ਪ੍ਰਚਾਰ ਅਤੇ ਵਿਕਰੀ ਲਈ ਰਾਜਾਂ ਦੀ ਰਾਜਧਾਨੀ ਜਾਂ ਸੂਬੇ ਦੇ ਸਭ ਤੋਂ ਲੋਕਪ੍ਰਿਅ ਸੈਰ ਸਪਾਟਾ ਥਾਂ ਵਿੱਚ "ਯੁਨਿਟੀ ਮਾਲ" ਸਥਾਪਿਤ ਕਰਨ ਲਈ ਪ੍ਰੋਤਸਾਹਨ ਕਰੇਗਾ।

30 ਸਕਿਲ ਇੰਡਿਆ ਇੰਟਰਨੈਸ਼ਨਸ ਸੈਂਟਰ ਸਥਾਪਿਤ ਹੋਣਗੇ : ਨੌਜਵਾਨਾਂ ਨੂੰ ਅੰਤਰ ਰਾਸ਼ਟਰੀ ਮੌਕਿਆਂ ਲਈ ਕੁਸ਼ਲ ਬਣਾਉਣ ਲਈ ਹਰ ਸੂਬੇ ਵਿੱਚ 30 ਕੁਸ਼ਲ ਅੰਤਰਰਾਸ਼ਟਰੀ ਸੈਂਟਰ ਸਥਾਪਿਤ ਕੀਤੇ ਜਾਣਗੇ। ਨਾਲ ਹੀ, ਸਰਕਾਰ ਪ੍ਰਧਾਨਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਲਾਂਚ ਕਰੇਗੀ। ਵੱਖ ਵੱਖ ਸਰਕਾਰੀ ਏਜੰਸੀਆਂ, ਰੇਗੂਲੇਟਰਾਂ ਅਤੇ ਨਿਯੰਤ੍ਰਿਤ ਸੰਸਥਾਵਾਂ ਵੱਲੋਂ ਬਣਾਏ ਗਏ ਵਿਅਕਤੀਆਂ ਦੀ ਪਛਾਣ ਅਤੇ ਪਤੇ ਦੇ ਹੱਲ ਅਤੇ ਅਪਡੇਟ ਲਈ ਇਕ ਸਟਾਪ- ਹੱਲ, ਡਿਜੀਲੌਕਰ ਸੇਵਾ ਅਤੇ ਆਧਾਰ ਮੂਲ ਪਛਾਣ ਵਜੋਂ ਵਰਤੋਂ ਕਰਕੇ ਸਥਾਪਿਤ ਕੀਤਾ ਜਾਵੇਗਾ।

ਇਕ ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਲਈ ਸਹਾਇਤਾ ਦਾ ਐਲਾਨ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਊਰਜਾ ਸੁਰੱਖਿਆ ਖੇਤਰ ਵਿੱਚ 35 ਹਜ਼ਾਰ ਕਰੋੜ ਦਾ ਨਿਵੇਸ਼ ਕੀਤਾ ਜਾਵੇਗਾ। ਨਵੀਨੀਕਰਨ ਊਰਜਾ ਖੇਤਰ ਵਿੱਚ 20, 700 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਵਿਕਲਪ ਖਾਦਾ ਨੂੰ ਪ੍ਰੋਤਸਾਹਨ ਕਰਨ ਲਈ ਪੀਐਮ ਪ੍ਰਣਾਮ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ। ਗੋਵਰਧਨ ਸਕੀਮ ਤਹਿਤ 500 ਨਵੇਂ ਪਲਾਂਟ ਲਾਏ ਜਾਣਗੇ। ਅਗਲੇ 3 ਸਾਲਾਂ ਵਿੱਚ ਇਕ ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਨਾਉਣ ਲਈ ਸਹਾਇਤਾ ਮਿਲੇਗੀ। 10 ਹਜ਼ਾਰ ਜੈਵ ਇਨਪੁਟ ਸੰਸਾਧਨ ਕੇਂਦਰ ਸਥਾਪਿਤ ਕੀਤੇ ਜਾਣਗੇ।

ਪਛਾਣ ਪੱਤਰ ਦੇ ਤੌਰ 'ਤੇ PAN ਨੂੰ ਮਾਨਤਾ : ਵਪਾਰਕ ਖੇਤਰਾਂ ਲਈ ਸਥਾਈ ਖਾਤਾ ਹੋਣਾ ਲਾਜ਼ਮੀ ਹੈ। PAN ਦੀ ਵਰਤੋਂ ਨਿਸ਼ਚਿਤ ਸਰਕਾਰੀ ਏਜੰਸੀਆਂ ਦੇ ਸਾਰੇ ਡਿਜੀਟਲ ਪ੍ਰਣਾਲੀਆਂ ਲਈ ਪੈਨ ਦੀ ਵਰਤੋਂ ਇਕ ਸਾਂਝੇ ਪਛਾਣਕਰਤਾ ਵਜੋਂ ਕੀਤੀ ਜਾਵੇਗੀ।

ਦੇਸ਼ ਵਿੱਚ ਸਥਾਪਿਤ ਹੋਣਗੇ 50 ਹੋਰ ਏਅਰਪੋਰਟ, AI ਲਈ ਸੈਂਟਰ ਫਾਰ ਇੰਟੇਲੀਜੈਂਸ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਖੇਤਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਲਈ 50 ਹੋਰ ਹਵਾਈ ਅੱਡੇ, ਹੈਲੀਪੈਡ, ਵਾਟਰ ਏਅਰੋ ਡਰੋਨ, ਐਡਵਾਂਸਡ ਲੈਂਡਿੰਗ ਗਰਾਊਂਡ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਮੇਕ AI ਇਨ ਇੰਡੀਆ ਅਤੇ ਮੇਕ AI ਵਰਕ ਫਾਰ ਇੰਡੀਆ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ, ਚੋਟੀ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ 3 ਸੈਂਟਰ ਆਫ ਐਕਸੀਲੈਂਸ ਸਥਾਪਿਤ ਕੀਤੇ ਜਾਣਗੇ। ਖੇਤੀਬਾੜੀ, ਸਿਹਤ ਅਤੇ ਟਿਕਾਊ ਸ਼ਹਿਰਾਂ ਦੇ ਖੇਤਰਾਂ ਵਿੱਚ ਉਦਯੋਗ-ਪ੍ਰਮੁੱਖ ਕੰਪਨੀਆਂ ਅੰਤਰ-ਅਨੁਸ਼ਾਸਨੀ ਖੋਜ ਕਰਨ, ਅਤਿ-ਆਧੁਨਿਕ ਐਪਲੀਕੇਸ਼ਨਾਂ ਨੂੰ ਵਿਕਸਤ ਕਰਨ ਅਤੇ ਸਕੇਲੇਬਲ ਸਮੱਸਿਆ ਹੱਲ ਕਰਨ ਲਈ ਭਾਈਵਾਲੀ ਕਰਨਗੀਆਂ।

ਰੇਲਵੇ ਲਈ 2.40 ਲੱਖ ਕਰੋੜ ਰੁਪਏ ਦਾ ਐਲਾਨ: ਇੱਕ ਹੋਰ ਐਲਾਨ ਕਰਦੇ ਹੋਏ, ਵਿੱਤ ਮੰਤਰੀ ਨੇ ਕਿਹਾ, ਅਗਲੇ ਵਿੱਤੀ ਸਾਲ ਵਿੱਚ ਰੇਲਵੇ ਲਈ 2.40 ਲੱਖ ਕਰੋੜ ਰੁਪਏ ਦਾ ਪੂੰਜੀ ਖਰਚਾ ਨਿਸ਼ਚਿਤ ਕੀਤਾ ਗਿਆ ਹੈ। ਰਾਜ ਸਰਕਾਰਾਂ ਨੂੰ 50 ਸਾਲ ਦੇ ਵਿਆਜ ਮੁਕਤ ਕਰਜ਼ੇ ਦੀ ਮਿਆਦ ਇੱਕ ਹੋਰ ਸਾਲ ਲਈ ਵਧਾ ਦਿੱਤੀ ਗਈ ਹੈ। ਸਾਰੇ ਸ਼ਹਿਰਾਂ ਅਤੇ ਕਸਬਿਆਂ ਨੂੰ ਮੈਨਹੋਲ ਤੋਂ ਮਸ਼ੀਨ ਹੋਲ ਮੋਡ ਵਿੱਚ ਬਦਲਣ ਲਈ ਸੈਪਟਿਕ ਟੈਂਕਾਂ ਅਤੇ ਸੀਵਰਾਂ ਦੀ 100 ਪ੍ਰਤੀਸ਼ਤ ਮਕੈਨੀਕਲ ਡੀ-ਸਲਡਿੰਗ ਲਈ ਸਮਰੱਥ ਬਣਾਇਆ ਜਾਵੇਗਾ। ਮਹਾਮਾਰੀ ਤੋਂ ਪ੍ਰਭਾਵਿਤ MSMEs ਨੂੰ ਰਾਹਤ ਦਿੱਤੀ ਜਾਵੇਗੀ। ਠੇਕੇ ਦੇ ਝਗੜਿਆਂ ਦੇ ਨਿਪਟਾਰੇ ਲਈ ਸਵੈਇੱਛਤ ਨਿਪਟਾਰਾ ਸਕੀਮ ਲਿਆਂਦੀ ਜਾਵੇਗੀ।

ਜਨਜਾਤੀ ਸਮੂਹਾਂ ਦੀ ਆਰਥਿਕ ਸੁਧਾਰ ਲਈ ਹੋਵੇਗਾ PMPBTG ਵਿਕਾਸ ਮਿਸ਼ਨ : ਨਿਰਮਲਾ ਸੀਤਾ ਰਮਨ ਨੇ ਕਿਹਾ ਕਿ ਵਿਸ਼ੇਸ਼ ਰੂਪ ਵਜੋਂ ਜਨਜਾਤੀ ਸਮੂਹਾਂ ਦੀ ਸਾਮਾਜਿਕ-ਆਰਥਿਕ ਸਥਿਤੀ ਵਿੱਚ ਸੁਧਾਰ ਲਈ PMPBTG ਵਿਕਾਸ ਮਿਸ਼ਨ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਪੀਐਮਪੀਬੀਟੀਜੀ ਬਸਤੀਆਂ ਨੂੰ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਣ। ਅਗਲੇ 3 ਸਾਲਾਂ ਵਿੱਚ ਯੋਜਨਾ ਨੂੰ ਲਾਗੂ ਕਰਨ ਲਈ 15 ਹਜ਼ਾਰ ਕਰੋੜ ਰੁਪਏ ਦਿੱਤੇ ਜਾਣਗੇ।

ਏਕਲੱਵਿਆ ਮਾਡਲ ਆਵਾਸ ਵਿਦਿਆਲਾ- ਉਨ੍ਹਾਂ ਕਿਹਾ ਕਿ, "ਅਗਲੇ ਤਿੰਨ ਸਾਲਾਂ ਵਿੱਚ ਕੇਂਦਰ 3.5 ਲੱਖ ਆਦੀਵਾਸੀ ਵਿਦਿਆਰਥੀਆਂ ਦੀ ਸੇਵਾ ਕਰਨ ਵਾਲੇ 740 ਸਕੂਲਾਂ ਲਈ 38, 800 ਅਧਿਆਪਿਕ ਅਤੇ ਸਹਾਇਕ ਕਰਮਚਾਰੀਆਂ ਦੀ ਭਰਤੀ ਕਰੇਗਾ। ਪੀਐਮ ਆਵਾਸ ਯੋਜਨਾ ਵਿੱਚ ਵਾਧਾ ਕਰਦੇ ਹੋਏ 66 ਫੀਸਦੀ ਵਧਾ ਕੇ 79,000 ਕਰੋੜ ਰੁਪਏ ਤੋਂ ਵੱਧ ਕੀਤਾ ਜਾ ਗਿਆ ਹੈ।"

EPFO ਦੀ ਮੈਂਬਰਸ਼ਿਪ ਵਧੀ : ਪੂੰਜੀ ਨਿਵੇਸ਼ ਦਾ ਖਰਚਾ 33 ਫੀਸਦੀ ਵਧਾ ਕੇ 10 ਲੱਖ ਕਰੋੜ ਰੁਪਏ ਕੀਤਾ ਜਾ ਰਿਹਾ ਹੈ, ਜੋ ਜੀਡੀਪੀ ਦਾ 3.3 ਫੀਸਦੀ ਹੋਵੇਗਾ। EPFO ਦੀ ਵਧਦੀ ਮੈਂਬਰਸ਼ਿਪ ਦੇ ਆਧਾਰ 'ਤੇ ਸੀਤਾਰਮਨ ਨੇ ਦਾਅਵਾ ਕੀਤਾ ਕਿ ਰਸਮੀ ਅਰਥਵਿਵਸਥਾ ਦਾ ਦਾਇਰਾ ਵਧਿਆ ਹੈ। ਇਹ ਬਹੁਤ ਦਿਲਚਸਪ ਹੈ। ਹੁਣ ਤੱਕ ਈਪੀਐਫਓ ਦੇ ਅੰਕੜਿਆਂ ਦੇ ਆਧਾਰ 'ਤੇ ਸਰਕਾਰ ਕਹਿੰਦੀ ਸੀ ਕਿ ਰੁਜ਼ਗਾਰ ਵਧਿਆ ਹੈ। ਪਰ, ਇਸ ਵਾਰ ਸਰਕਾਰ ਨੇ ਇਸ ਨੂੰ ਰੁਜ਼ਗਾਰ ਦੀ ਥਾਂ ਆਰਥਿਕਤਾ ਦੇ ਸੰਗਠਨ ਵੱਲ ਵਧਣ ਦਾ ਸੰਕੇਤ ਦੱਸਿਆ ਹੈ।

ਰਾਸ਼ਟਰੀ ਡਿਜੀਟਲ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਜਾਵੇਗੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਡਿਜ਼ੀਟਲ ਭੁਗਤਾਨ 'ਚ ਮਹੱਤਵਪੂਰਨ ਵਾਧਾ ਦੇਖ ਕੇ ਵਧੇਰੇ ਰਸਮੀ ਹੋ ਗਈ ਹੈ। ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਖੇਤੀਬਾੜੀ ਕਰਜ਼ੇ ਦਾ ਟੀਚਾ ਵਧਾ ਕੇ 20 ਲੱਖ ਕਰੋੜ ਰੁਪਏ ਕੀਤਾ ਜਾਵੇਗਾ। ਦੇਸ਼ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਲਈ ਬੇਅੰਤ ਆਕਰਸ਼ਣ ਪੇਸ਼ ਕਰਦਾ ਹੈ। ਸੈਰ-ਸਪਾਟਾ ਖੇਤਰ ਵਿੱਚ ਇਸਦੀ ਵਰਤੋਂ ਕਰਨ ਦੀ ਅਪਾਰ ਸੰਭਾਵਨਾਵਾਂ ਹਨ। ਇਸ ਖੇਤਰ ਵਿੱਚ ਖਾਸ ਕਰਕੇ ਨੌਜਵਾਨਾਂ ਲਈ ਨੌਕਰੀਆਂ ਅਤੇ ਉੱਦਮ ਦੇ ਵੱਡੇ ਮੌਕੇ ਹਨ। ਰਾਜਾਂ ਦੀ ਸਰਗਰਮ ਭਾਗੀਦਾਰੀ, ਸਰਕਾਰੀ ਪ੍ਰੋਗਰਾਮਾਂ ਅਤੇ ਜਨਤਕ-ਨਿੱਜੀ ਭਾਈਵਾਲੀ ਨਾਲ ਮਿਸ਼ਨ ਮੋਡ 'ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਬੱਚਿਆਂ ਅਤੇ ਕਿਸ਼ੋਰਾਂ ਲਈ ਰਾਸ਼ਟਰੀ ਡਿਜੀਟਲ ਲਾਇਬ੍ਰੇਰੀ ਸਥਾਪਤ ਕੀਤੀ ਜਾਵੇਗੀ।

ਇਕ ਸਾਲ ਹੋਰ ਜਾਰੀ ਰਹੇਗੀ ਮੁਫਤ ਭੋਜਨ ਯੋਜਨਾ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ, "ਮੁੱਖ ਭੋਜਨ ਯੋਜਨਾ ਇਕ ਸਾਲ ਹੋਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਫੂਡ ਸਕਿਉਰਿਟੀ ਲਈ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦੇ ਹੋਏ ਸਰਕਾਰ 1 ਜਨਵਰੀ 2023 ਤੋਂ ਇਕ ਸਾਲ ਲਈ ਸਾਰੇ ਅੰਤੋਦਿਆ ਅਤੇ ਮੁਢਲੇ ਪਰਿਵਾਰਾਂ ਨੂੰ ਪੀਐਮ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮੁਫਤ ਭੋਜਨ ਪ੍ਰਦਾਨ ਕਰਨ ਲਈ ਯੋਜਨਾ ਲਾਗੂ ਕਰ ਰਹੀ ਹੈ।"

ਖੇਤੀ ਸਟਾਰਟਅਪ ਨੂੰ ਮਿਲੇਗਾ ਪ੍ਰੋਤਸਾਹਨ, ਖੇਤੀ ਐਕਸਲੇਟਰ ਫੰਡ ਸਥਾਪਿਤ ਕੀਤਾ ਜਾਵੇਗਾ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ, "ਸੈਰ ਸਪਾਟੇ ਨੂੰ ਪ੍ਰੋਤਸਾਹਿਤ ਕਰਨ ਲਈ ਮਿਸ਼ਨ ਮੋਡ ਉੱਤੇ ਕੰਮ ਕੀਤਾ ਜਾਵੇਗਾ। ਅੰਮ੍ਰਿਤ ਕਾਲ ਲਈ ਸਾਡੇ ਨਜ਼ਰੀਏ ਤੋਂ ਮਜ਼ਬੂਤ ਜਨਤਕ ਵਿੱਤ ਅਤੇ ਇਕ ਮਜ਼ਬੂਤ ਵਿੱਤੀ ਖੇਤਰ ਦੇ ਨਾਲ ਇੱਕ ਤਕਨਾਲੋਜੀ-ਸੰਚਾਲਿਤ ਅਤੇ ਗਿਆਨ-ਆਧਾਰਿਤ ਅਰਥ ਵਿਵਸਥਾ ਸ਼ਾਮਲ ਹੈ। 'ਸਭ ਦਾ ਸਾਥ, ਸਭ ਦਾ ਪ੍ਰਿਆਸ' ਦੇ ਜ਼ਰੀਏ ਇਸ 'ਜਨਭਾਗੀਦਰੀ' ਨੂੰ ਪ੍ਰਾਪਤ ਕਰਨ ਦੀ ਲੋੜ ਹੈ।"

ਉਨ੍ਹਾਂ ਕਿਹਾ ਕਿ ਬਜਟ 2023-24 ਦੀਆਂ ਤਰਜ਼ੀਹਾਂ- ਸਮਾਵੇਸ਼ੀ ਵਿਕਾਸ, ਆਖਰੀ ਮੀਲ ਤੱਕ ਪਹੁੰਚਣਾ, ਬੁਨਿਆਦੀ ਢਾਂਚਾ ਅਤੇ ਨਿਵੇਸ਼, ਕੁਸ਼ਲਤਾ ਨੂੰ ਵਧਾਉਣਾ, ਹਰਿਤ ਵਿਕਾਸ, ਨੌਜਵਾਨ ਅਤੇ ਵਿੱਤੀ ਖੇਤਰ ਹੈ। ਨੌਜਵਾਨ ਉਦਮੀ ਖੇਤੀਬਾੜੀ ਸਟਾਰਟਅਪ ਨੂੰ ਪ੍ਰੋਤਸਾਹਨ ਕਰਨ ਲਈ ਇਕ ਖੇਤੀਬਾੜੀ ਐਕਸਲੇਟਰ ਫੰਡ ਸਥਾਪਿਤ ਕੀਤਾ ਜਾਵੇਗਾ।

ਨਿਰਮਲਾ ਸੀਤਾਰਮਨ ਅੱਜ ਅਪਣਾ ਪੰਜਵਾਂ ਬਜਟ ਕੀਤਾ ਪੇਸ਼ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਪਣਾ 5ਵਾਂ ਆਮ ਬਜਟ ਪੇਸ਼ ਕੀਤਾ ਹੈ। ਇਹ ਉਹ ਸਮਾਂ ਹੈ, ਜਦੋਂ ਅਰਥ ਵਿਵਸਥਾ ਨੂੰ ਆਲਮੀ ਝਟਕਿਆਂ ਨਾਲ ਨਜਿੱਠਣ ਅਤੇ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕਠਿਨ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਜਟ ਤੋਂ ਪਹਿਲਾਂ ਉਦਯੋਗ ਸੰਗਠਨਾਂ ਅਤੇ ਹਿੱਤ ਸਮੂਹਾਂ ਨਾਲ ਵਿਚਾਰ ਵਟਾਂਦਰੇ ਦੌਰਾਨ ਚੁੱਕੀਆਂ ਗਈਆਂ ਮੰਗਾਂ ਵਿੱਚ ਆਮਦਨ ਕਰ ਸਲੈਬ ਵਿੱਚ ਬਦਲਾਅ ਦੀ ਮੰਗ ਮੁੱਖ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਸਾਲ ਮਧ ਵਰਗ ਨੂੰ ਇਸ ਆਮ ਬਜਟ 2023 ਤੋਂ ਕੁਝ ਰਾਹਤ ਮਿਲ ਸਕਦੀ ਹੈ।

ਭਾਰਤ ਦੀ ਅਰਥ ਵਿਵਸਥਾ ਚਮਕਦਾ ਸਿਤਾਰਾ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਆਮ ਬਜਟ 2023 ਪੇਸ਼ ਕਰਦਿਆ ਉਨ੍ਹਾਂ ਕਿਹਾ ਕਿ ਕੋਵਿਡ ਦੇ ਬਾਵਜੂਦ ਭਾਰਤ ਤਰੱਕੀ ਵੱਲ ਹੈ। ਅਗਲੇ ਸਾਲ ਤੱਕ ਅੰਤੋਦਿਆ ਸਕੀਮ ਵਧੀ ਹੈ। ਦੁਨੀਆਂ ਵਿੱਚ ਮੰਦੀ ਹੈ, ਪਰ ਸਾਡੀ ਇਕੋਨਮੀ ਵਧੀ ਹੈ। ਮੌਜੂਦਾ GDP 7 ਫੀਸਦੀ ਦਰ ਨਾਲ ਵਧੀ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ- "2014 ਤੋਂ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਸਾਰੇ ਨਾਗਰਿਕਾਂ ਲਈ ਜੀਵਨ ਦੀ ਬਿਹਤਰ ਗੁਣਵੱਤਾ ਨੂੰ ਯਕੀਨੀ ਬਣਾਇਆ ਹੈ। ਪ੍ਰਤੀ ਵਿਅਕਤੀ ਆਮਦਨ ਦੋਗੁਣੀ ਤੋਂ ਵੱਧ ਕੇ 1.97 ਲੱਖ ਰੁਪਏ ਹੋ ਗਈ ਹੈ। ਇਨ੍ਹਾਂ 9 ਸਾਲਾਂ ਵਿੱਚ ਭਾਰਤੀ ਅਰਥਵਿਵਸਥਾ ਦਾ ਆਕਾਰ ਦੁਨੀਆ ਵਿੱਚ 10ਵੀਂ ਤੋਂ 5ਵੀਂ ਵੱਡੀ ਅਰਥਵਿਵਸਥਾ ਵਜੋਂ ਵਧੀ ਹੈ।"

ਉਨ੍ਹਾਂ ਕਿਹਾ ਕਿ ਦੁਨੀਆਂ ਨੇ ਭਾਰਤ ਨੂੰ ਇਕ ਚਮਕੀਲੇ ਸਿਤਾਰੇ ਵਜੋਂ ਮਾਨਤਾ ਦਿੱਤੀ ਹੈ। ਵਿੱਤੀ ਸਾਲ ਲਈ ਸਾਡਾ ਵਾਧਾ 7.0 ਫੀਸਦੀ ਅਨੁਮਾਨਿਤ ਹੈ। ਇਹ ਮਹਾਮਾਰੀ ਅਤੇ ਯੁੱਧ ਕਾਰਨ ਵੱਡੇ ਪੈਮਾਨੇ ਉੱਤੇ ਗਲੋਬਲ ਮੰਦੀ ਦੇ ਬਾਵਜੂਦ ਸਾਰੇ ਪ੍ਰਮੁਖ ਅਰਥ ਵਿਵਸਥਾਵਾਂ ਤੋਂ ਅੱਜੇ ਰਿਹਾ ਹੈ।

ਸਭ ਤੋਂ ਲੰਮਾ ਤੇ ਸਭ ਤੋਂ ਛੋਟਾ ਬਜਟ ਭਾਸ਼ਣ : ਮੌਜੂਦਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ, 2020 ਨੂੰ ਕੇਂਦਰੀ ਬਜਟ 2020-21 ਪੇਸ਼ ਕਰਦੇ ਹੋਏ 2 ਘੰਟੇ ਅਤੇ 42 ਮਿੰਟ ਤੱਕ ਦਾ ਸਭ ਤੋਂ ਲੰਮਾ ਭਾਸ਼ਣ ਦੇਣ ਦਾ ਰਿਕਾਰਡ ਬਣਾਇਆ ਹੈ, ਹਾਲਾਂਕਿ 2 ਪੇਜ਼ ਬਚੇ ਹੋਏ ਸਨ। ਸਿਹਤ ਠੀਕ ਨਾ ਹੋਣ ਕਾਰਨ ਨਿਰਮਲਾ ਸੀਤਾਰਮਨ ਨੂੰ ਅਪਣਾ ਭਾਸ਼ਣ ਛੋਟਾ ਕਰਨ ਪਿਆ। ਉਨ੍ਹਾਂ ਨੇ ਸਪੀਕਰ ਨੂੰ ਕਿਹਾ ਕਿ ਉਹ ਬਾਕੀ ਬਚੇ ਪੇਜਾਂ ਨੂੰ ਪੜ੍ਹਿਆ ਹੋਇਆ ਮੰਨ ਲੈਣ।

ਇਸ ਭਾਸ਼ਣ ਦੌਰਾਨ ਉਨ੍ਹਾਂ ਨੇ ਜੁਲਾਈ 2019 ਦੇ ਅਪਣੇ ਹੀ ਰਿਕਾਰਡ ਨੂੰ ਤੋੜ ਦਿੱਤਾ ਸੀ। ਉਨ੍ਹਾਂ ਨੇ ਅਪਣੇ ਪਹਿਲੇ ਬਜਟ ਵਿੱਚ 2 ਘੰਟੇ, 17 ਮਿੰਟ ਤੱਕ ਭਾਸ਼ਣ ਦਿੱਤਾ ਸੀ। 2021 ਵਿੱਚ, ਉਨ੍ਹਾਂ ਨੇ ਅਪਣਾ ਸਭ ਤੋਂ ਛੋਟਾ ਬਜਟ ਭਾਸ਼ਣ ਦਿੱਤਾ, ਜਦੋਂ ਪਹਿਲੀ ਵਾਰ ਬਜਟ ਨੂੰ ਪੇਪਰਲੈਸ ਬਣਾਉਣ ਤੋਂ ਬਾਅਦ ਟੈਬਲੈਟ ਤੋਂ ਪੜ੍ਹਿਆ। ਭਾਸ਼ਣ 1 ਘੰਟਾ, 40 ਮਿੰਟ ਤੱਕ ਚੱਲਿਆ ਜਿਸ ਵਿੱਚ ਵਿੱਤ ਮੰਤਰੀ ਨੇ 10, 500 ਸ਼ਬਦ ਪੜ੍ਹੇ। 2022 ਵਿੱਚ ਉਨ੍ਹਾਂ ਨੇ 1 ਘੰਟਾ, 22 ਮਿੰਟ ਤੱਕ ਬਜਟ ਭਾਸ਼ਣ ਦਿੱਤਾ। ਜੇਕਰ, ਸਭ ਤੋਂ ਛੋਟੇ ਬਜਟ ਭਾਸ਼ਣ ਦੀ ਗੱਲ ਕਰੀਏ ਤਾਂ, 800 ਸ਼ਬਦਾਂ ਵਿੱਚ ਸਾਬਕਾ ਵਿੱਤ ਮੰਤਰੀ ਹੀਰੂਭਾਈ ਮੁਲਜੀਭਾਈ ਪਟੇਲ ਨੇ 1977 ਵਿੱਚ ਦਿੱਤਾ ਸੀ।

ਇਹ ਵੀ ਪੜ੍ਹੋ: UNION BUDGET 2014-2022: ਨਵੇਂ ਬਜਟ ਤੋਂ ਪਹਿਲਾਂ ਜਾਣੋ ਮੋਦੀ ਸਰਕਾਰ ਦੇ ਪੁਰਾਣੇ ਬਜਟ ਦੀ ਕਹਾਣੀ

Last Updated : Feb 1, 2023, 3:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.