ETV Bharat / bharat

Budget 2023 : ਬਜਟ ਅਧਿਕਾਰੀਆਂ ਦੇ 'ਲਾਕ-ਇਨ' ਤੋਂ ਪਹਿਲਾਂ ਮਨਾਇਆ ਜਾਵੇਗਾ 'ਹਲਵਾ ਸਮਾਗਮ'! - ਕੇਂਦਰੀ ਵਿੱਤ ਕੇ ਕਾਰਪੋਰੇਟ

ਕੇਂਦਰੀ ਵਿੱਤ ਕੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਮਣ ਦੀ ਹਾਜ਼ਰੀ ਵਿਚ ਕੱਲ੍ਹ ਬਜਟ ਤਿਆਰ ਕਰਨ ਵਿਚ ਸ਼ਾਮਲ ਅਧਿਕਾਰੀਆਂ ਦੀ ਲਾਕ ਇਨ ਪ੍ਰਕਿਰਿਆ ਤੋਂ ਪਹਿਲਾਂ ਹਲਵਾ ਸਮਾਗਮ ਕਰਵਾਇਆ ਜਾਵੇਗਾ।

Budget 2023 Halwa event will be celebrated before the lock in of budget officials
Budget 2023 : ਬਜਟ ਅਧਿਕਾਰੀਆਂ ਦੇ 'ਲਾਕ-ਇਨ' ਤੋਂ ਪਹਿਲਾਂ ਮਨਾਇਆ ਜਾਵੇਗਾ 'ਹਲਵਾ ਸਮਾਗਮ'!
author img

By

Published : Jan 25, 2023, 2:24 PM IST

ਨਵੀਂ ਦਿੱਲੀ : ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ ਵਿੱਚ ਭਲਕੇ ਬਜਟ ਦੀ ਤਿਆਰੀ ਵਿੱਚ ਸ਼ਾਮਲ ਅਧਿਕਾਰੀਆਂ ਦੀ ਲਾਕ ਇਨ ਦੀ ਪ੍ਰਕਿਰਿਆ ਤੋਂ ਪਹਿਲਾਂ ਇੱਕ ਰਵਾਇਤੀ ਹਲਵਾ ਸਮਾਗਮ ਕਰਵਾਇਆ ਜਾਵੇਗਾ। ਇਹ ਸਮਾਗਮ ਕੇਂਦਰੀ ਬਜਟ ਦੀ ਤਿਆਰੀ ਦੇ ਆਖਰੀ ਪੜਾਅ ਨੂੰ ਦਰਸਾਉਂਦਾ ਹੈ। ਵਿੱਤ ਮੰਤਰੀ ਕੜਾਹੀ ਵਿੱਚ ਹਲਵਾ ਪਾ ਕੇ ਸਮਾਗਮ ਦੀ ਸ਼ੁਰੂਆਤ ਕਰਨਗੇ। ਫਿਰ ਦਿੱਲੀ ਵਿੱਚ ਮੰਤਰਾਲੇ ਦੇ ਹੈੱਡਕੁਆਰਟਰ ਵਿੱਚ ਆਪਣੇ ਸਹਿਯੋਗੀਆਂ ਨੂੰ ਪਰੋਸਣਗੇ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ, 2023 ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਪੇਸ਼ ਕਰੇਗੀ। ਇਹ ਬਜਟ ਕਈ ਮਾਇਨਿਆਂ ਤੋਂ ਖਾਸ ਹੈ ਕਿਉਂਕਿ 2023 ਅਤੇ 2024 ਚੋਣ ਸਾਲ ਹਨ। ਇਸ ਸਾਲ ਨੌਂ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਦੇ ਨਾਲ ਹੀ ਅਗਲੇ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ। ਇਸ ਸਭ ਤੋਂ ਇਲਾਵਾ ਮਹਿੰਗਾਈ ਆਪਣੇ ਸਿਖਰ 'ਤੇ ਹੈ। ਲੋਕ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਅਜਿਹੇ 'ਚ ਲੋਕਾਂ ਨੂੰ ਬਜਟ ਤੋਂ ਖਾਸ ਉਮੀਦਾਂ ਹਨ। ਆਮ ਲੋਕਾਂ ਨੂੰ ਸਰਕਾਰ ਤੋਂ ਵੱਡੀਆਂ ਉਮੀਦਾਂ ਹਨ।

ਇਹ ਵੀ ਪੜ੍ਹੋ : Hoshiarpur Dispute Video Viral : ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ ਵਿੱਚ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ ਦੀ ਵੀਡਿਓ ਵਾਇਰਲ

ਕਿਉਂ ਕਰਵਾਇਆ ਜਾਂਦੈ ਹਲਵਾ ਸਮਾਗਮ : ਭਾਰਤੀ ਪਰੰਪਰਾ ਵਿੱਚ, ਕਿਸੇ ਵੀ ਸ਼ੁਭ ਮੌਕੇ 'ਤੇ ਪਹਿਲਾਂ ਮਠਿਆਈ ਖਾਣਾ ਚੰਗਾ ਮੰਨਿਆ ਜਾਂਦਾ ਹੈ। ਵਿੱਤ ਮੰਤਰਾਲੇ ਦੇ ਕਰਮਚਾਰੀ ਕਈ ਦਿਨਾਂ ਤੋਂ ਬਜਟ ਬਣਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ। ਬਜਟ ਤਿਆਰ ਕਰਨ ਲਈ ਕਾਫੀ ਤਿਆਰੀ ਕੀਤੀ ਜਾਂਦੀ ਹੈ। ਡਾਟਾ ਦੀ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ। ਫਿਰ ਬਜਟ ਦੀ ਛਪਾਈ ਅਤੇ ਪੈਕਿੰਗ ਦਾ ਕੰਮ ਕੀਤਾ ਜਾਂਦਾ ਹੈ।

ਇਸ ਦੌਰਾਨ ਇਸ ਦੀ ਗੁਪਤਤਾ ਬਣਾਈ ਰੱਖਣੀ ਪੈਂਦੀ ਹੈ। ਇਹ ਸਭ ਕੁਝ ਬਹੁਤ ਸਮਾਂ ਅਤੇ ਮਿਹਨਤ ਲੈਂਦਾ ਹੈ। ਜਦੋਂ ਬਜਟ ਬਣਦਾ ਹੈ ਤਾਂ ਉਸ ਦੀ ਮਿਹਨਤ ਦੀ ਤਾਰੀਫ਼ ਹੁੰਦੀ ਹੈ। ਇਸ ਮਗਰੋਂ ਅਧਿਕਾਰੀਆਂ ਨੂੰ ਹਲਵਾ ਪਰੋਸਿਆ ਜਾਂਦਾ ਹੈ। ਇਹ ਪਰੰਪਰਾ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਹੈ। ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਜਟ ਨੂੰ ਗੁਪਤ ਬਣਾਈ ਰੱਖਣ ਲਈ, ਬਜਟ ਦਸਤਾਵੇਜ਼ ਤਿਆਰ ਕਰਨ ਵਾਲੇ ਅਧਿਕਾਰੀਆਂ ਨੂੰ ਦਫ਼ਤਰ ਵਿੱਚ ਹੀ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਹੈ। ਪ੍ਰਿੰਟਿੰਗ ਸਟਾਫ਼ ਨੂੰ ਵੀ ਘੱਟੋ-ਘੱਟ ਕੁਝ ਹਫ਼ਤਿਆਂ ਲਈ ਨਾਰਥ ਬਲਾਕ ਦੇ ਬੇਸਮੈਂਟ ਵਿੱਚ ਪ੍ਰਿੰਟਿੰਗ ਪ੍ਰੈਸ ਦੇ ਅੰਦਰ ਅਲੱਗ-ਥਲੱਗ ਰਹਿਣਾ ਪੈਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.