ਨਵੀਂ ਦਿੱਲੀ: ਸੰਸਦ ਦੇ ਬਜਟ ਸੈਸ਼ਨ 2022 (Parliament budget session) ਦਾ ਅੱਜ ਦੂਜਾ ਦਿਨ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ (budget sitharaman lok sabha) ਵਿੱਚ ਵਿੱਤੀ ਸਾਲ 2022-23 ਲਈ ਕੇਂਦਰੀ ਬਜਟ ਪੇਸ਼ ਕੀਤਾ। ਬਜਟ ਵਿੱਚ ਵਿੱਤ ਮੰਤਰਾਲੇ ਨੇ ਰੇਲਵੇ ਸੈਕਟਰ (union budget railway) ਲਈ ਵੱਡੇ ਐਲਾਨ ਕੀਤੇ ਹਨ।
- ਅਗਲੇ ਤਿੰਨ ਸਾਲਾਂ ਚ 400 ਨਵੀਆਂ ਵੰਦੇ ਭਾਰਤ ਟਰੇਨਾ ਨੂੰ ਲਾਇਆ ਜਾਵੇਗਾ।
- ਰੇਲਵੇ ਛੋਟੇ ਕਿਸਾਨਾਂ ਅਤੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਨਵੇਂ ਉਤਪਾਦ ਅਤੇ ਕੁਸ਼ਲ ਲੌਜਿਸਟਿਕ ਸੇਵਾ ਤਿਆਰ ਕਰੇਗਾ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਦੀ ਮੇਜ਼ 'ਤੇ ਆਰਥਿਕ ਸਰਵੇਖਣ 2021-22 ਰੱਖਿਆ। ਆਰਥਿਕ ਸਰਵੇਖਣ ਨੇ ਵਿੱਤੀ ਸਾਲ 2021-22 ਵਿੱਚ ਅਸਲ ਮਿਆਦ ਵਿੱਚ 9.2 ਫੀਸਦ ਵਿਕਾਸ ਦਰ ਦਾ ਅਨੁਮਾਨ ਲਗਾਇਆ ਹੈ। ਵਿੱਤੀ ਸਾਲ 2022-23 ਵਿੱਚ ਜੀਡੀਪੀ 8.0-8.5 ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ। ਅਪ੍ਰੈਲ-ਨਵੰਬਰ 2021 ਦੇ ਦੌਰਾਨ, ਪੂੰਜੀਗਤ ਖਰਚ ਸਾਲਾਨਾ ਆਧਾਰ 'ਤੇ 13.5 ਫੀਸਦੀ ਵਧਿਆ ਹੈ। 31 ਦਸੰਬਰ, 2021 ਤੱਕ, ਵਿਦੇਸ਼ੀ ਮੁਦਰਾ ਭੰਡਾਰ 633.6 ਬਿਲੀਅਨ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ ਹੈ।
ਇਹ ਵੀ ਪੜੋ: ਜੈੱਟ ਫਿਊਲ ਦੀਆਂ ਕੀਮਤਾਂ ’ਚ ਰਿਕਾਰਡ ਵਾਧਾ, ਸਸਤਾ ਹੋਇਆ ਵਪਾਰਕ ਐਲਪੀਜੀ ਸਿਲੰਡਰ