ਜੰਮੂ: ਸਰਹੱਦੀ ਸੁਰੱਖਿਆ ਫੋਰਸ (Border Security Force) (ਬੀ.ਐੱਸ.ਐਫ.) ਵਲੋਂ ਵੀਰਵਾਰ ਨੂੰ ਜੰਮੂ-ਕਸ਼ਮੀਰ (Jammu and Kashmir) ਦੇ ਸਾਂਬਾ ਜ਼ਿਲੇ ਵਿਚ ਕੌਮਾਂਤਰੀ ਸਰਹੱਦ (International border) (ਆਈ.ਬੀ.) ਕੋਲ ਪਾਕਿਸਤਾਨ (Pakistan) ਤੋਂ ਹਥਿਆਰਾਂ ਦੀ ਤਸਕਰੀ ਦੀ ਅੱਤਵਾਦੀਆਂ ਦੀ ਇਕ ਵੱਡੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਹੈ। ਇਸ ਦੌਰਾਨ ਹਥਿਆਰਾਂ ਤੇ ਗੋਲਾ-ਬਾਰੂਦ ਦੀ ਇਕ ਵੱਡੀ ਖੇਪ ਬਰਾਮਦ ਕਰ ਲਈ ਗਈ ਹੈ।
ਬੀ.ਐੱਸ.ਐੱਫ. ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਐੱਸ.ਪੀ.ਐੱਸ. ਸੰਧੂ ਨੇ ਕਿਹਾ, 'ਜੰਮੂ-ਬੀ.ਐੱਸ.ਐੱਫ. ਨੇ ਅੱਜ ਸਾਂਬਾ ਇਲਾਕੇ ਵਿਚ ਕੌਮਾਂਤਰੀ ਸਰਹੱਦ 'ਤੇ ਹਥਿਆਰਾਂ ਦੀ ਤਸਕਰੀ (Arms smuggling) ਦੀ ਇਕ ਵੱਡੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਹੈ ਅਤੇ ਹਥਿਆਰਾਂ ਤੇ ਗੋਲੀ-ਸਿੱਕੇ (Weapons and ammunition) ਦੀ ਇਕ ਵੱਡੀ ਖੇਪ ਜ਼ਬਤ ਕਰ ਲਈ ਹੈ। ਉਨ੍ਹਾਂ ਨੇ ਕਿਹਾ ਕਿ ਜ਼ਬਤ ਕੀਤੇ ਗਏ ਹਥਿਆਰਾਂ ਵਿਚ ਚਾਰ ਪਿਸਤੌਲ, 8 ਮੈਗਜ਼ੀਨ ਅਤੇ 232 ਗੋਲੀਆਂ ਸ਼ਾਮਲ ਹਨ। ਵਿਸਥਾਰਪੂਰਵਕ ਜਾਣਕਾਰੀ ਮਿਲਣਾ ਅਜੇ ਬਾਕੀ ਹੈ।
ਇਹ ਵੀ ਪੜ੍ਹੋ-AAP ਵਫ਼ਦ ਨੇ ਲਖੀਮਪੁਰ ਵਿਰੋਧ ਪ੍ਰਦਰਸ਼ਨ ‘ਚ ਜਖ਼ਮੀ ਹੋਏ ਕਿਸਾਨਾਂ ਨਾਲ ਕੀਤੀ ਮੁਲਾਕਾਤ
ਸਰਹੱਦ ਪਾਰ ਅੱਤਵਾਦੀਆਂ ਵਲੋਂ ਪਿਛਲੇ 6 ਮਹੀਨਿਆਂ ਵਿਚ ਡਰੋਨ ਰਾਹੀਂ ਸਰਹੱਦ ਦੇ ਇਸ ਪਾਸੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ।
ਕਾਬਿਲੇਗੌਰ ਹੈ ਕਿ ਪਾਕਿਸਤਾਨ ਤਓਂ ਇਕ ਡਰੋਨ ਰਾਹੀਂ ਡੇਗੀ ਗਈ ਇਕ ਏ.ਕੇ. ਰਾਈਫਲ (A.K. Rifle), 3 ਮੈਗਜ਼ੀਨ (3 magazines) ਅਤੇ 30 ਗੋਲੀਆਂ (30 tablets) ਸਣੇ ਹਥਿਆਰਾਂ (Weapons) ਦੀ ਇਕ ਖੇਪ ਪਿਛਲੇ ਸ਼ਨੀਵਾਰ ਨੂੰ ਪੁਲਿਸ ਨੇ ਕੌਮਾਂਤਰੀ ਸਰਹੱਦ (International border) ਦੇ ਕੋਲ ਫਲੈਨ ਮੰਡਲ ਦੇ ਸੌਂਜਨਾ ਪਿੰਡ ਤੋਂ ਬਰਾਮਦ ਕੀਤੀ ਸੀ।
ਬੀ.ਐੱਸ.ਐੱਫ. ਨੇ 27 ਸਤੰਬਰ ਨੂੰ ਚਾਰ ਪਿਸਤੌਲ, 8 ਮੈਗਜ਼ੀਨ, 100 ਗੋਲੀਆਂ, ਇਕ ਪੈਕੇਟ ਨਸ਼ੀਲਾ ਪਦਾਰਥ, ਜਿਸ ਦੀ ਕੀਮਤ 2,75,000 ਰੁਪਏ ਦੱਸੀ ਗਈ ਹੈ। ਉਸ ਨੂੰ ਜੰਮੂ ਜ਼ਿਲੇ ਦੇ ਅਖਨੂਰ ਸੈਕਟਰ ਦੀ ਕੌਮਾਂਤਰੀ ਸਰਹੱਦ ਤੋਂ ਬਰਾਮਦ ਕੀਤਾ ਸੀ।
ਇਹ ਵੀ ਪੜ੍ਹੋ- ਸ੍ਰੀਨਗਰ ਵਿੱਚ ਸਕੂਲ ਦੇ ਅੰਦਰ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ