ਹੈਦਰਾਬਾਦ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) 12ਵੀਂ ਜਮਾਤ ਦਾ ਨਤੀਜਾ ਅੱਜ ਦੁਪਹਿਰ 2 ਵਜੇ ਐਲਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ,ਰਾਜਸਥਾਨ, ਝਾਰਖੰਡ, ਅਸਾਮ ਅਤੇ ਮੇਘਾਲਿਆ ਸੂਬਿਆਂ ਦੇ ਸਿੱਖਿਆ ਬੋਰਡ ਵੱਲੋਂ ਵੀ ਅੱਜ 10ਵੀਂ ਤੇ 12ਵੀਂ ਦੇ ਪ੍ਰੀਖਿਆ ਨਤੀਜੇ ਐਲਾਨੇ ਜਾਣਗੇ।
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਜਾਰੀ ਕਰੇਗਾ 12 ਵੀਂ ਦੇ ਨਤੀਜੇ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਦੁਪਹਿਰ 2 : 30 ਵਜੇ 12ਵੀਂ ਦੇ ਨਤੀਜੇ ਐਲਾਨ ਕਰੇਗਾ। ਵਿਦਿਆਰਥੀ ਆਪਣਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈਬਸਾਈਟ www.pseb.ac.in 'ਤੇ ਦੇਖ ਸਕਦੇ ਹਨ।
ਰਾਜਸਥਾਨ ਬੋਰਡ ਜਾਰੀ ਕਰੇਗਾ 10 ਵੀਂ ਦੇ ਨਤੀਜੇ
ਰਾਜਸਥਾਨ ਬੋਰਡ 10 ਵੀਂ ਕਲਾਸ ਦਾ ਨਤੀਜਾ ਅੱਜ ਸ਼ਾਮ 4 ਵਜੇ ਜਾਰੀ ਕਰੇਗਾ। ਨਤੀਜਾ ਜਾਰੀ ਹੋਣ ਤੋਂ ਬਾਅਦ, 10 ਵੀਂ ਦੇ ਵਿਦਿਆਰਥੀ ਰਾਜਸਥਾਨ ਬੋਰਡ ਦੀ ਅਧਿਕਾਰਤ ਵੈਬਸਾਈਟ 'ਤੇ rajeduboard.rajasthan.gov.in ਨਤੀਜੇ ਵੇਖ ਸਕਣਗੇ।
ਅਸਾਮ ਬੋਰਡ ਜਾਰੀ ਕਰੇਗਾ 10 ਵੀਂ ਦੇ ਨਤੀਜੇ
ਸੈਕੰਡਰੀ ਸਿੱਖਿਆ ਬੋਰਡ ਅਸਾਮ 10 ਵੀਂ ਦਾ ਨਤੀਜਾ ਅੱਜ ਸਵੇਰੇ 11 ਵਜੇ ਜਾਰੀ ਕਰੇਗਾ। ਨਤੀਜਿਆਂ ਦਾ ਐਲਾਨ ਸਵੇਰੇ 11 ਵਜੇ ਤੋਂ ਬਾਅਦ ਅਸਾਮ ਬੋਰਡ ਦੀ ਅਧਿਕਾਰਤ ਵੈਬਸਾਈਟ 'ਤੇ ਵੇਖਿਆ ਜਾ ਸਕਦਾ ਹੈ।
ਮੇਘਾਲਿਆ ਬੋਰਡ ਜਾਰੀ ਕਰੇਗਾ 12ਵੀਂ ਦੇ ਨਤੀਜੇ
ਮੇਘਾਲਿਆ ਬੋਰਡ ਆਫ ਸਕੂਲ ਐਜੂਕੇਸ਼ਨ 12ਵੀਂ ਦੇ ਨਤੀਜੇ ਸਵੇਰੇ 11 ਵਜੇ ਜਾਰੀ ਕਰੇਗਾ। ਵਿਦਿਆਰਥੀ ਮੇਘਾਲਿਆ ਬੋਰਡ ਆਫ ਸਕੂਲ ਐਜੂਕੇਸ਼ਨ ਦੀ ਅਧਿਕਾਰਤ ਵੈਬਸਾਈਟ ਉੱਤੇ ਨਤੀਜੇ ਵੇਖ ਸਕਦੇ ਹਨ।
ਝਾਰਖੰਡ ਬੋਰਡ ਜਾਰੀ ਕਰੇਗਾ 12ਵੀਂ ਦੇ ਨਤੀਜੇ
ਝਾਰਖੰਡ ਬੋਰਡ ਅੱਜ 12ਵੀਂ ਦੇ ਨਤੀਜੇ ਜਾਰੀ ਕਰੇਗਾ। ਵਿਦਿਆਰਥੀ ਆਪਣਾ ਨਤੀਜਾ ਅਧਿਕਾਰਤ ਵੈਬਸਾਈਟ ਉੱਤੇ ਵੇਖ ਸਕਣਗੇ ਤੇ ਡਾਊਨਲੋਡ ਕਰ ਸਕਣਗੇ।