ਚੰਡੀਗੜ੍ਹ: ਪੰਜਾਬੀ ਫਿਲਮ ਜਗਤ ਜਾਂ ਬਾਲੀਵੁੱਡ ਫਿਲਮ ਜਗਤ ਦੇ ਸਿਤਾਰੇ ਹੋਣ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਅਕਸਰ ਕੁਝ ਅਜਿਹਾ ਕਰ ਜਾਂਦੇ ਹਨ ਤਾਂ ਫਿਲਮੀ ਸਿਤਾਰਿਆਂ ਤੋਂ ਉਸ ਪ੍ਰਸ਼ੰਸਕ ਦੀ ਤਾਰੀਫ਼ ਨਿਕਲਣਾ ਸੁਭਾਵਿਕ ਹੈ। ਦੱਸ ਦਈਏ ਕਿ ਅਦਾਕਾਰ ਸੋਨੂੰ ਸੂਦ ਫਿਲਮੀ ਸਿਤਾਰਾ ਹੋਣ ਦੇ ਨਾਲ-ਨਾਲ ਸਮਾਜ ਸੇਵਕ ਵੀ ਹਨ। ਜਿਸ ਕਾਰਨ ਕਈ ਲੋਕ ਉਨ੍ਹਾਂ ਦੇ ਪ੍ਰਸ਼ੰਸਕ ਹਨ।
ਅਜਿਹਾ ਹੀ ਇਕ ਸੋਨੂੰ ਸੂਦ ਦਾ ਪ੍ਰਸ਼ੰਸਕ ਬਿਹਾਰ ਸਿਵਾਨ ਦਾ ਰਹਿਣਾ ਵਾਲਾ ਅਜਮੇਰ ਆਲਮ ਹੈ। ਜਿਸ ਵਲੋਂ ਆਪਣੀਆਂ ਅੱਖਾਂ 'ਤੇ ਨਮਕ ਪਾਉਣ ਤੋਂ ਬਾਅਦ ਪੱਟੀ ਬੰਨ੍ਹ ਕੇ ਅਦਾਕਾਰ ਸੋਨੂੰ ਸੂਦ ਦੀ ਸੋਹਣੀ ਤਸਵੀਰ ਬਣਾਈ ਗਈ। ਜਿਸ ਤੋਂ ਅਦਾਕਾਰ ਸੋਨੂੰ ਸੂਦ ਕਾਫ਼ੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਵਲੋਂ ਉਸ ਦੀ ਤਾਰੀਫ਼ ਵੀ ਕਰ ਦਿੱਤੀ ਗਈ।
-
कमाल का बंदा है भाई❤️😍 https://t.co/xkgkxr1Aix
— sonu sood (@SonuSood) June 14, 2022 " class="align-text-top noRightClick twitterSection" data="
">कमाल का बंदा है भाई❤️😍 https://t.co/xkgkxr1Aix
— sonu sood (@SonuSood) June 14, 2022कमाल का बंदा है भाई❤️😍 https://t.co/xkgkxr1Aix
— sonu sood (@SonuSood) June 14, 2022
ਸੋਨੂੰ ਸੂਦ ਦੀ ਤਸਵੀਰ ਬਣਾਉਣ ਵਾਲੇ ਪ੍ਰਸ਼ੰਸਕ ਅਜਮੇਰ ਆਲਮ ਵਲੋਂ ਬਿਨਾਂ ਦੇਖੇ ਤਸਵੀਰ ਬਣਾਈ ਗਈ ਹੈ ਅਤੇ ਉਸ ਦੀ ਇਛਾ ਹੈ ਕਿ ਉਹ ਸੋਨੂੰ ਸੂਦ ਦੀ ਇਹ ਤਸਵੀਰ ਉਨ੍ਹਾਂ ਨੂੰ ਮਿਲ ਕੇ ਭੇਟ ਕਰਨਾ ਚਾਹੁੰਦਾ ਹਾਂ। ਇਸ 'ਤੇ ਸੋਨੂੰ ਸੂਦ ਵਲੋਂ ਟਵੀਟ ਸਾਂਝਾ ਕਰਦਿਆਂ ਲਿਖਿਆ ਗਿਆ ਹੈ ਕਿ ਕਮਾਲ ਦਾ ਬੰਦਾ ਹੈ ਭਾਈ।
ਇਹ ਵੀ ਪੜ੍ਹੋ: "ਸ਼ਹਿਰ ਛੋਟੇ-ਵੱਡੇ ਨਹੀਂ ਹੁੰਦੇ, ਸੁਪਨੇ ਵੱਡੇ ਹੋਣੇ ਚਾਹੀਦੇ"... ਸੁਸ਼ਾਂਤ ਦੀਆਂ ਗੱਲਾਂ ਤੁਹਾਨੂੰ ਕਰ ਦੇਣਗੀਆਂ ਭਾਵੁਕ