ETV Bharat / bharat

Black fungus update: ETV ਭਾਰਤ 'ਤੇ ਦੇਖੋ ਬਲੈਕ ਫੰਗਸ ਦੇ 5 ਵੱਖ-ਵੱਖ ਵੈਰੀਐਂਟ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਨਾਲ-ਨਾਲ , ਬਲੈਕ ਫੰਗਸ (mucormycosis) ਦੇ ਕੇਸ ਵੀ ਵੱਧ ਗਏ ਹਨ। ਸੂਰਤ ਵਿੱਚ ਬਲੈਕ ਫੰਗਸ (black fungus) ਦੇ 5 ਵੱਖ-ਵੱਖ ਵੈਰੀਐਂਟ ਦੇ ਮਰੀਜ਼ ਪਾਏ ਗਏ ਹਨ। ਬਲੈਕ ਫੰਗਸ ਦੇ ਵੱਖ-ਵੱਖ ਰੂਪਾਂ ਦੀ ਉਪਲਬਧਤਾ ਦੇ ਕਾਰਨ, ਲੋਕਾਂ ਦੀ ਚਿੰਤਾ ਵੱਧ ਗਈ ਹੈ।

author img

By

Published : May 27, 2021, 10:03 PM IST

ਸੂਰਤ: ਕੋਰੋਨਾ ਦੀ ਦੂਜੀ ਲਹਿਰ ਵਿਚਾਲੇ, ਬਲੈਕ ਫੰਗਸ (mucormycosis) ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ। ਇਸ ਕਾਰਨ, ਮਰੀਜ਼ਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਦਿਨੋ -ਦਿਨ ਵੱਧ ਰਹੇ ਮਾਮਲਿਆਂ ਦੇ ਨਾਲ-ਨਾਲ (black fungus) ਦੇ 6 ਵੱਖ-ਵੱਖ ਰੂਪ ਤੇ 200 ਤੋਂ ਵੱਧ ਰੰਗਤ ਸ਼ੇਡ ਸਾਹਮਣੇ ਆਏ ਹਨ। ਇਨ੍ਹਾਂ ਚੋਂ ਸੂਰਤ 'ਚ 5 ਵੈਰੀਐਂਟਸ ਦੇ ਮਰੀਜ਼ ਵੇਖੇ ਗਏ ਹਨ।

ਬਲੈਕ ਫੰਗਸ ਦੇ ਵੱਖ-ਵੱਖ ਵੈਰੀਐਂਟ

ਸੂਰਤ ਸ਼ਹਿਰ ਵਿੱਚ ਬਲੈਕ ਫੰਗਸ ਦੇ 5 ਵੈਰੀਐਂਟ- ਰਾਈਜੋਪਜ਼(Rhizopus), ਰਾਈਜੋਮਸਰ (RhizomuCor), ਐਬਸੀਡੀਆ (Absidia), ਸਿਨਾਈਫਲਾਸਟਰੋ (Syncephalastrum) ਅਤੇ ਸਕਸਿਨਿਆ (Saksenaea) ਪੰਜ ਕਿਸਮਾਂ ਵੇਖਿਆਂ ਗਈਆਂ ਹਨ। ਪੰਜ ਵੱਖ-ਵੱਖ ਵੈਰੀਐਂਟਸ ਦੀ ਉਪਲਬਧਤਾ ਦੇ ਕਾਰਨ, ਲੋਕਾਂ ਦੀਆਂ ਚਿੰਤਾ ਵੱਧ ਗਈ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਬਲੈਕ ਫੰਗਸ ਦੇ 200 ਤੋਂ ਵੱਧ ਰੰਗਾਂ ਦੇ ਵੈਰੀਐਂਟਸ ਹਨ।

ਇਸ ਬਾਰੇ ਕਿਰਨ ਹਸਪਤਾਲ ਦੇ ਪ੍ਰਸ਼ਾਸਕ ਅਤੇ ਮਾਈਕਰੋਬਾਇਓਲੋਜਿਸਟ ਡਾ: ਮੇਹੁਲ ਪੰਚਾਲ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕ ਬਲੈਕ ਫੰਗਸ ਨਾਲ ਸੰਕਰਮਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮਯੂਕੋਰ ਵ੍ਹਾਈਟ ਫੰਗਸ ਵਿੱਚ ਹੀ 200 ਤੋਂ ਵੱਧ ਵੱਖ-ਵੱਖ ਰੰਗਾਂ ਦੇ ਵੈਰੀਐਂਟਸ ਹਨ।

ਉਨ੍ਹਾਂ ਨੇ ਕਿਹਾ ਕਿ ਕਿਰਨ ਹਸਪਤਾਲ 'ਚ ਰੰਗ ਦੇ ਅਧਾਰ 'ਤੇ ਬਿਮਾਰੀ ਦੀ ਗੰਭੀਰਤਾ ਦਾ ਪਤਾ ਨਹੀਂ ਲੱਗ ਸਕਦਾ ਹੈ। ਡਾ. ਪੰਚਾਲ ਨੇ ਕਿਹਾ ਕਿ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਬਾਇਓਪਸੀ ਜਾਂਚ ਤੋਂ ਬਾਅਦ ਪੰਜ ਰੂਪਾਂ ਦਾ ਪਤਾ ਲਗਾਇਆ ਗਿਆ। ਜਿਸ ਵਿੱਚ ਐਪੀਸੀਡੀਆ, ਸਿੰਸਾਈਫਲਾਸਟ੍ਰੋ (Scinifelastro) , ਸਕਸਿਨਿਆ (Saxinya) ਸਰੀਰ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਹੈ। ਸਰੀਰ 'ਚ ਕਿਹੜਾ ਰੂਪ ਪਾਇਆ ਜਾਂਦਾ ਹੈ, ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਦੇ ਵਾਂਗ ਹੀ, ਬਲੈਕ ਫੰਗਸ ਵੀ 200 ਰੰਗਾਂ ਤੇ 6 ਰੂਪਾਂ ਵਿੱਚ ਹੈ। ਸੂਰਤ ਵਿੱਚ ਇਸ ਬਿਮਾਰੀ ਦੇ ਪੰਜ ਮਰੀਜ਼ ਪਾਏ ਗਏ ਹਨ। ਸ਼ੁਰੂ ਵਿੱਚ ਮਰੀਜ਼ਾਂ ਦੀ ਗਿਣਤੀ ਘੱਟ ਸੀ ਪਰ ਇੱਕ ਮਹੀਨੇ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਕੇ 150 ਹੋ ਚੁੱਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.