ETV Bharat / bharat

ਬੰਗਾਲ ਚੋਣਾਂ ਨੂੰ ਲੈ ਕੇ ਭਾਜਪਾ ਪੱਬਾਂ ਭਾਰ, ਅੱਜ ਕੀਤੀਆਂ ਜਾਣਗੀਆਂ 7 ਰੈਲੀਆਂ - ਪੱਛਮ ਬੰਗਾਲ ਵਿਧਾਨਸਭਾ ਚੋਣ

ਪੱਛਮ ਬੰਗਾਲ ਵਿਧਾਨਸਭਾ ਚੋਣ ਦੇ ਮੱਦੇਨਜ਼ਰ ਭਾਜਪਾ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ ਇਸੇ ਦੌਰਾਨ ਭਾਜਪਾ ਦੀ ਅੱਜ ਯਾਨੀ 16 ਫਰਵਰੀ ਨੂੰ 7 ਰੈਲੀਆਂ ਕੀਤੀਆਂ ਜਾਣੀਆਂ ਹਨ। ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨ-ਤਿੰਨ ਮੀਟਿੰਗਾਂ ਕਰਨਗੇ। ਇਸ ਤੋਂ ਇਲਾਵਾ ਭਾਜਾ ਪ੍ਰਮੁੱਖ ਜੇਪੀ ਨੱਡਾ ਬਿਸ਼ਣੁਪੁਰ ਚ ਰੋਡ ਸ਼ੋਅ ਤੋਂ ਇਲਾਵਾ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ।

ਤਸਵੀਰ
ਤਸਵੀਰ
author img

By

Published : Mar 16, 2021, 1:23 PM IST

ਕੋਲਕਾਤਾ: ਪੱਛਮ ਬੰਗਾਲ ਵਿਧਾਨਸਭਾ ਚੋਣ ਅੱਠ ਪੜਾਅ ਚ ਕਰਵਾਏ ਜਾਣਗੇ। ਇਸ ਤੋਂ ਪਹਿਲਾ ਸਾਰੀਆਂ ਪਾਰਟੀਆਂ ਨੇ ਪ੍ਰਚਾਰ ਚ ਆਪਣਾ ਪੂਰਾ ਜੋਰ ਵਿਖਾਇਆ ਜਾ ਰਿਹਾ ਹੈ। ਤ੍ਰਿਣਮੂਲ ਸੁਪ੍ਰੀਮੋ ਮਮਤਾ ਬੈਨਰਜ਼ੀ ਵ੍ਹੀਲਚੇਅਰ ਤੇ ਹੋਣ ਦੇ ਬਾਵਜੁਦ ਵੀ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਜਨਤਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਵੀ ਮਮਤਾ ਦੇ ਜਵਾਬ ਚ ਲਗਾਤਾਰ ਚੋਣ ਰੈਲੀਆਂ ਅਤੇ ਰੋਡ ਸ਼ੋਅ ਦੇ ਆਯੋਜਨ ਕਰ ਰਹੀ ਹੈ।

ਭਾਜਪਾ ਦੇ ਅੱਜ ਦੇ ਪ੍ਰੋਗਰਾਮ ਦੇ ਮੁਤਾਬਿਕ ਪਾਰਟੀ ਵੱਲੋਂ ਬੰਗਾਲ ਚੋਣ ਲਈ ਪੂਰੇ ਜੋਰਾ ਸ਼ੋਰਾ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਭਾਜਪਾ ਦੀਆਂ 7 ਰੈਲੀਆਂ ਕੀਤੀਆਂ ਜਾਣੀਆਂ ਹਨ। ਭਾਜਪਾ ਮੁੱਖੀ ਜੇਪੀ ਨੱਡਾ ਇੱਕ ਰੈਲੀ ਕਰਨ ਤੋਂ ਇਲਾਵਾ ਰੋਡ ਸ਼ੋਅ ਵੀ ਕਰਨਗੇ।

ਇਹ ਵੀ ਪੜੋ: ਕੌਮੀ ਖ਼ੁਰਾਕ ਤਕਨਾਲੋਜੀ ਬਿੱਲ 2019 ਰਾਜ ਸਭਾ ’ਚ ਹੋਇਆ ਪਾਸ

ਜਾਣਕਾਰੀ ਮੁਤਾਬਿਕ ਉੱਤਰ ਪ੍ਰਦੇਸ਼ ਦੇ ਸੀਐੱਮ ਯੋਗੀ ਆਦਿਤਿਆਨਾਥ ਪੁਰੂਲੀਆ, ਬਾਕੁੰਡਾ ਅਤੇ ਮੇਦਿਨੀਪੁਰ ਚ ਜਨਤਕ ਸਭਾਵਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਅੱਜ ਬੰਗਾਲ ਦਾ ਦੌਰਾ ਕਰਨਗੇ। ਭਾਜਪਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਾਜਨਾਥ ਦਾਸਪੁਰ ਸਬਾਂਗ ਅਤੇ ਸਲਬੋਨੀ ਚ ਜਨਤਕ ਸਭਾ ਕਰਨਗੇ।

ਰਾਜਨਾਥ ਸਿੰਘ ਤੋਂ ਇਲਾਵਾ ਭਾਜਪਾ ਮੁੱਖੀ ਜੇਪੀ ਨੱਡਾ ਵੀ ਅੱਜ ਬੰਗਾਲ ਦਾ ਦੌਰਾ ਕਰਨਗੇ। ਜਾਣਕਾਰੀ ਮੁਤਾਬਿਕ ਨੱਡਾ ਵਿਸ਼ਣੁਪੁਰ ਚ ਰੋਡ ਸ਼ੋਅ ਕਰਨਗੇ। ਇਸ ਤੋਂ ਇਲਾਵਾ ਨੱਡਾ ਕੋਤੁਲਪੁਰ ਚ ਰੈਲੀ ਵੀ ਕਰਨਗੇ। ਦੱਸ ਦਈਏ ਕਿ ਚੋਣ ਕਮਿਸ਼ਨ ਨੇ ਪੱਛਮ ਬੰਗਾਲ ਵਿਧਾਨਸਭਾ ਚੋਣ ਅੱਠ ਪੜਾਅ ਚ ਕਰਵਾਉਣ ਦਾ ਐਲਾਨ ਕੀਤਾ ਹੈ। ਨਤੀਜਿਆਂ ਦਾ ਐਲਾਨ ਦੋ ਮਈ ਨੂੰ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.