ETV Bharat / bharat

TRS ਵਰਕਰਾਂ ਨੇ ਹੈਦਰਾਬਾਦ ਵਿੱਚ ਭਾਜਪਾ ਸੰਸਦ ਦੇ ਘਰ ਉੱਤੇ ਕੀਤਾ ਹਮਲਾ - ਹੈਦਰਾਬਾਦ ਵਿੱਚ ਭਾਜਪਾ ਸੰਸਦ ਦੇ ਘਰ ਉੱਤੇ ਕੀਤਾ ਹਮਲਾ

ਤੇਲੰਗਾਨਾ ਦੇ ਨਿਜ਼ਾਮਾਬਾਦ ਦੇ ਭਾਜਪਾ ਸੰਸਦ ਮੈਂਬਰ ਅਰਵਿੰਦ ਧਰਮਪੁਰੀ ਦੇ ਹੈਦਰਾਬਾਦ ਸਥਿਤ ਘਰ 'ਤੇ ਟੀਆਰਐਸ ਸਮਰਥਕਾਂ ਨੇ ਕਥਿਤ ਤੌਰ 'ਤੇ ਹਮਲਾ ਕੀਤਾ ਅਤੇ ਭੰਨਤੋੜ ਕੀਤੀ।BJP MP DHARMAPURI ARVIND HOUSE IN HYDERABAD

BJP MP DHARMAPURI ARVIND HOUSE IN HYDERABAD

author img

By

Published : Nov 18, 2022, 10:00 PM IST

ਹੈਦਰਾਬਾਦ: ਤੇਲੰਗਾਨਾ ਦੇ ਨਿਜ਼ਾਮਾਬਾਦ ਤੋਂ ਭਾਜਪਾ ਸੰਸਦ ਮੈਂਬਰ ਅਰਵਿੰਦ ਧਰਮਪੁਰੀ ਦੇ ਹੈਦਰਾਬਾਦ ਸਥਿਤ ਘਰ 'ਤੇ ਟੀਆਰਐਸ ਸਮਰਥਕਾਂ ਨੇ ਕਥਿਤ ਤੌਰ 'ਤੇ ਹਮਲਾ ਕੀਤਾ ਅਤੇ ਭੰਨਤੋੜ ਕੀਤੀ। ਦੱਸਿਆ ਗਿਆ ਹੈ ਕਿ ਟੀਆਰਐਸ ਵਰਕਰਾਂ ਨੇ ਹੈਦਰਾਬਾਦ ਵਿੱਚ ਅਰਵਿੰਦ ਧਰਮਪੁਰੀ ਦੇ ਘਰ ਦੇ ਸ਼ੀਸ਼ੇ ਅਤੇ ਫਰਨੀਚਰ ਨੂੰ ਨਸ਼ਟ ਕਰ ਦਿੱਤਾ। ਇਸ ਦੇ ਨਾਲ ਹੀ ਭਾਜਪਾ ਸੰਸਦ ਦੇ ਘਰ ਦਾ ਘਿਰਾਓ ਕਰਨ ਗਏ ਟੀਆਰਐਸ ਵਰਕਰਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ।BJP MP DHARMAPURI ARVIND HOUSE IN HYDERABAD

ਟੀਆਰਐਸ ਵਰਕਰਾਂ ਦਾ ਆਰੋਪ ਹੈ ਕਿ ਅਰਵਿੰਦ ਧਰਮਪੁਰੀ ਨੇ ਐਮਐਲਸੀ ਕਵਿਤਾ 'ਤੇ ਅਣਉਚਿਤ ਟਿੱਪਣੀਆਂ ਕੀਤੀਆਂ ਹਨ, ਜਿਸ ਦਾ ਉਨ੍ਹਾਂ ਨੇ ਵਿਰੋਧ ਕੀਤਾ। ਇਸ ਦੇ ਨਾਲ ਹੀ ਪੁਲਿਸ ਨੇ 30 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਫਿਰ ਉਨ੍ਹਾਂ ਨੂੰ ਬੰਜਾਰਾ ਹਿਲਜ਼ ਅਤੇ ਜੁਬਲੀ ਹਿਲਸ ਥਾਣਿਆਂ 'ਚ ਲਿਜਾਇਆ ਗਿਆ।

ਘਟਨਾ ਦੇ ਸਮੇਂ ਸੰਸਦ ਮੈਂਬਰ ਅਰਵਿੰਦ ਹੈਦਰਾਬਾਦ 'ਚ ਨਹੀਂ ਸਨ। ਉਹ ਨਿਜ਼ਾਮਾਬਾਦ ਦੇ ਕੁਲੈਕਟਰ ਦਫ਼ਤਰ ਵਿੱਚ ਆਯੋਜਿਤ ਦਿਸ਼ਾ ਮੀਟਿੰਗ ਵਿੱਚ ਮੌਜੂਦ ਸਨ। ਹੈਦਰਾਬਾਦ ਵਿੱਚ ਟੀਆਰਐਸ ਵਰਕਰਾਂ ਵੱਲੋਂ ਕੀਤੇ ਗਏ ਹਮਲੇ ਦੇ ਮੱਦੇਨਜ਼ਰ ਪੁਲੀਸ ਨੇ ਨਿਜ਼ਾਮਾਬਾਦ ਵਿੱਚ ਸਾਂਸਦ ਦੀ ਰਿਹਾਇਸ਼ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ।

ਟੀਆਰਐਸ ਵਰਕਰਾਂ ਦੇ ਹਮਲੇ ਤੋਂ ਬਾਅਦ ਭਾਜਪਾ ਵਰਕਰ ਅਰਵਿੰਦ ਦੇ ਘਰ ਪਹੁੰਚ ਰਹੇ ਹਨ। ਪੱਛਮੀ ਜ਼ੋਨ ਦੇ ਡੀਸੀਪੀ ਜੋਏਲ ਡੇਵਿਸ ਵੀ ਸੰਸਦ ਮੈਂਬਰ ਦੇ ਘਰ ਪੁੱਜੇ ਅਤੇ ਘਟਨਾ ਬਾਰੇ ਜਾਣਕਾਰੀ ਲਈ। ਦੂਜੇ ਪਾਸੇ ਤੇਲੰਗਾਨਾ ਭਾਜਪਾ ਦੇ ਪ੍ਰਧਾਨ ਬੰਦੀ ਸੰਜੇ ਨੇ ਅਰਵਿੰਦ ਧਰਮਪੁਰੀ ਦੇ ਘਰ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਉਸ ਨੇ ਅਰਵਿੰਦ ਨੂੰ ਫੋਨ ਕਰਕੇ ਹਮਲੇ ਬਾਰੇ ਪੁੱਛਗਿੱਛ ਕੀਤੀ।

ਇਹ ਵੀ ਪੜੋ:- ਜੰਗਲ 'ਚੋਂ ਨਗਨ ਹਾਲਤ 'ਚ ਮਿਲੀਆਂ ਨੌਜਵਾਨ ਤੇ ਔਰਤ ਦੀਆਂ ਲਾਸ਼ਾਂ, ਕਤਲ ਦਾ ਖਦਸ਼ਾ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.