ਨਵੀਂ ਦਿੱਲੀ: ਤਾਮਿਲਨਾਡੂ ਦੇ ਕੁਨੂਰ 'ਚ ਹੋਏ ਹੈਲੀਕਾਪਟਰ ਹਾਦਸੇ (Bipin Rawat Chopper Crash) 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ (Defence Minister Rajnath Singh) ਅੱਜ ਸੰਸਦ 'ਚ ਬਿਆਨ ਦੇਣਗੇ। ਬੁੱਧਵਾਰ ਨੂੰ ਹੋਏ ਹੈਲੀਕਾਪਟਰ ਹਾਦਸੇ ਵਿੱਚ ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ (CDS Gen Bipin Rawat), ਉਨ੍ਹਾਂ ਦੀ ਪਤਨੀ ਡਾਕਟਰ ਮਧੁਲਿਕਾ ਰਾਵਤ ਸਮੇਤ 13 ਲੋਕ ਮਾਰੇ ਗਏ ਸਨ।
ਸੂਤਰਾਂ ਮੁਤਾਬਕ ਰਾਜਨਾਥ ਸਿੰਘ ਸਵੇਰੇ 11:15 ਵਜੇ ਲੋਕ ਸਭਾ ਅਤੇ ਫਿਰ ਰਾਜ ਸਭਾ ਵਿੱਚ ਬਿਆਨ ਦੇਣਗੇ।
ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਹੈਲੀਕਾਪਟਰ ਹਾਦਸੇ 'ਚ ਜਨਰਲ ਰਾਵਤ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਟਵੀਟ ਕੀਤਾ ਕਿ ਹਵਾਈ ਸੈਨਾ ਦੇ ਹੈਲੀਕਾਪਟਰ ਹਾਦਸੇ ਵਿੱਚ ਆਪਣੇ ਪਿਆਰਿਆਂ ਨੂੰ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ ਹੈ। ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਜਵਾਨਾਂ ਦੀ ਹੈਲੀਕਾਪਟਰ ਦੁਰਘਟਨਾ ਵਿੱਚ ਹੋਈ ਮੌਤ 'ਤੇ ਦੁੱਖੀ ਹਾਂ।
ਰੱਖਿਆ ਮੰਤਰੀ ਨੇ ਕਿਹਾ ਕਿ ਸੀਡੀਐਸ ਜਨਰਲ ਬਿਪਿਨ ਰਾਵਤ ਦੀ ਬਿਨਾਂ ਸਮੇਂ ਮੌਤ ਸਾਡੀਆਂ ਹਥਿਆਰਬੰਦ ਫੌਜਾਂ ਅਤੇ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਜਨਰਲ ਬਿਪਿਨ ਰਾਵਤ ਨੇ ਅਸਧਾਰਨ ਹਿੰਮਤ ਨਾਲ ਦੇਸ਼ ਦੀ ਸੇਵਾ ਕੀਤੀ, ਪਹਿਲੇ ਸੀਡੀਐਸ ਵਜੋਂ ਉਨ੍ਹਾਂ ਨੇ ਹਥਿਆਰਬੰਦ ਬਲਾਂ ਦੇ ਏਕੀਕਰਨ ਲਈ ਯੋਜਨਾਵਾਂ ਤਿਆਰ ਕੀਤੀ ਸੀ।
ਘਟਨਾਸਥਾਨ ’ਤੇ ਪਹੁੰਚੇ ਹਵਾਈ ਫੌਜ ਦੇ ਮੁਖੀ
ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦੇ ਮੁਖੀ (IAF chief) ਏਅਰ ਚੀਫ ਮਾਰਸ਼ਲ ਵੀਆਰ ਚੌਧਰੀ (Air Chief Marshal VR Chaudhari) ਕੂਨੂਰ 'ਚ ਘਟਨਾਸਥਾਨ ’ਤੇ ਪਹੁੰਚੇ। ਹਵਾਈ ਫੌਜ ਦੇ ਮੁਖੀ ਦੇ ਨਾਲ ਤਾਮਿਲਨਾਡੂ ਦੇ ਡੀਜੀਪੀ ਸੀ ਸਿਲੇਂਦਰ ਬਾਬੂ ਵੀ ਮੌਜੂਦ ਸਨ, ਜਿਨ੍ਹਾਂ ਨੇ ਨੀਲਗਿਰੀ ਜ਼ਿਲ੍ਹੇ ਵਿੱਚ ਕੁਨੂਰ ਨੇੜੇ ਹੈਲੀਕਾਪਟਰ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਹਾਦਸੇ ਬਾਰੇ ਪੁੱਛਗਿੱਛ ਕੀਤੀ। ਹਵਾਈ ਸੈਨਾ ਮੁਖੀ ਬੁੱਧਵਾਰ ਨੂੰ ਹੀ ਪਾਲਮ ਤੋਂ ਤਾਮਿਲਨਾਡੂ ਲਈ ਰਵਾਨਾ ਹੋਏ ਗਏ ਸੀ।