ETV Bharat / bharat

ਇਸ ਨੌਜਵਾਨ ਨੇ ਗੂਗਲ ਵਿੱਚ ਹੀ ਕੱਢ ਦਿੱਤੀ ਗ਼ਲਤੀ !

19 ਸਾਲ ਦੇ ਰਿਤੂਰਾਜ ਨੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ (Google) ਵਿੱਚ ਗ਼ਲਤੀ ਕੱਢ ਦਿੱਤੀ ਹੈ ਜਿਸ ਨੂੰ ਗੂਗਲ ਨੇ ਮੰਨਿਆ ਵੀ ਹੈ। ਕੰਪਨੀ ਨੇ ਵੀ ਇਸ ਬਿਹਾਰੀ ਬੁਆਏ (Bihari Boy) ਦੇ ਟੈਲੰਟ ਦਾ ਲੋਹਾ ਮੰਨਿਆ ਹੈ।

Bihari Boy Rituraj Found Mistake of Google

author img

By

Published : Feb 3, 2022, 7:39 AM IST

Updated : Feb 3, 2022, 8:37 AM IST

ਬੇਗੂਸਰਾਏ: ਬਿਹਾਰ ਦੇ ਇੰਜੀਨਿਅਰਿੰਗ ਵਿਦਿਆਰਥੀ ਰਿਤੂਰਾਜ ਇਸ ਸਮੇਂ ਚਰਚਾ ਵਿੱਚ ਹਨ। ਚਰਚਾ ਵਿੱਚ ਹੋਵੇ ਵੀ ਕਿਉ ਨਾ, ਕਿਉਕਿ ਉਸ ਨੇ ਤਾਂ ਸਭ ਤੋਂ ਵੱਡੇ ਸਰਚ ਇੰਜਣ ਗੂਗਲ (Google) ਵਿੱਚ ਗ਼ਲਤੀ ਕੱਢ ਦਿੱਤੀ ਹੈ। ਗੂਗਲ ਨੇ ਵੀ ਆਪਣੀ ਗ਼ਲਤੀ ਕਬੂਲੀ ਹੈ। ਇਸ ਦੇ ਨਾਲ ਹੀ, ਰਿਤੂਰਾਜ ਨੂੰ ਆਪਣੇ ਰਿਸਰਚ ਵਿੱਚ ਵੀ ਸ਼ਾਮਲ ਕਰ ਲਿਆ ਹੈ।

ਗੂਗਲ ਦੀ ਸਕਿਊਰਿਟੀ ਵਿੱਚ ਕਮੀ ਕੱਢਣ ਵਾਲੇ ਰਿਤੂਰਾਜ ਚੌਧਰੀ ਨੂੰ ਹੁਣ ਕੰਪਨੀ ਵਲੋਂ ਇਨਾਮ ਵੀ ਦਿੱਤਾ ਜਾਵੇਗਾ। ਰਿਤੂਰਾਜ ਦਾ ਕਹਿਣਾ ਹੈ ਕਿ ਉਹ ਸਾਇਬਰ ਸਕਿਊਰਿਟੀ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹੈ।

ਮਣੀਪੁਰ 'ਚ ਹੈ B.Tech ਦਾ ਵਿਦਿਆਰਥੀ

ਰਿਤੂਰਾਜ ਬੇਗੂਸਰਾਏ ਦੇ ਮੁੰਗੇਰੀ ਗੰਜ ਦਾ ਰਹਿਣਾ ਵਾਲਾ ਹੈ। ਉਹ ਫਿਲਹਾਲ IIIT ਮਣੀਪੁਰ ਤੋਂ ਬੀ.ਟੈਕ ਸੈਕੰਡ ਈਅਰ ਦੀ ਪੜਾਈ ਕਰ ਰਿਹਾ ਹੈ। ਉਸ ਦੇ ਪਿਤਾ ਰਾਕੇਸ਼ ਚੌਧਰੀ ਜਵੈਲਰ ਹਨ। ਰਿਤੂਰਾਜ ਨੇ ਗੂਗਲ ਵਿੱਚ ਬਗ (BUG) ਯਾਨੀ ਕਮੀ ਨੂੰ ਫੜਿਆ ਹੈ। ਇਸ ਤੋਂ ਬਾਅਦ ਗੂਗਲ ਨੇ ਉਸ ਨੂੰ 'ਬਗ ਹੰਟਰ ਸਾਈਟ' ਲਈ ਇਸ ਦੀ ਜਾਣਕਾਰੀ ਮੇਲ ਕਰ ਦਿੱਤੀ।

Bihari Boy Rituraj Found Mistake of Google
ਗੂਗਲ ਵਲੋਂ ਆਈ ਮੇਲ।

ਕੁਝ ਦਿਨਾਂ ਬਾਅਦ ਉਸ ਨੂੰ ਗੂਗਲ ਤੋਂ ਇੱਕ ਮੇਲ ਆਈ। ਇਸ ਮੇਲ ਵਿੱਚ ਕੰਪਨੀ ਨੇ ਆਪਣੇ ਸਿਸਟਮ ਦੀਆਂ ਕਮੀਆਂ ਨੂੰ ਮੰਨਿਆ ਅਤੇ ਰਿਤੂਰਾਜ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਸ ਕਮੀ ਨੂੰ ਦੂਰ ਕਰਨ ਲਈ ਇਸ ਨੂੰ ਆਪਣੀ ਖੋਜ ਸੂਚੀ ਵਿੱਚ ਸ਼ਾਮਲ ਕਰਨ ਦੀ ਵੀ ਜਾਣਕਾਰੀ ਦਿੱਤੀ। ਗੂਗਲ ਨੇ ਰਿਤੂਰਾਜ ਨੂੰ ਵੀ ਆਪਣੀ ਖੋਜਕਰਤਾ ਸੂਚੀ ਵਿੱਚ ਸ਼ਾਮਲ ਕੀਤਾ ਹੈ।

ਗੂਗਲ ਵਲੋਂ ਮਿਲੇਗਾ ਇਨਾਮ

ਗੂਗਲ ਅਕਸਰ ਆਪਣੇ ਸਰਚ ਇੰਜਣ ਵਿੱਚ ਕਮੀਆਂ ਲੱਭਣ ਵਾਲਿਆਂ ਨੂੰ ਇਨਾਮ ਦਿੰਦਾ ਹੈ। ਅਜਿਹੇ ਦੁਨੀਆਭਰ ਵਿੱਚ ਕਈ ਬਗ ਹੰਟਰ ਇਨ੍ਹਾਂ ਕਮੀਆਂ ਨੂੰ ਲੱਭਦੇ ਹਨ। ਰਿਤੂਰਾਜ ਦੀ ਇਸ ਕਾਮਯਾਬੀ ਉੱਤੇ ਵੀ ਕੰਪਨੀ ਵਲੋਂ ਉਸ ਨੂੰ ਇਲਾਮ ਦਿੱਤਾ ਜਾਵੇਗਾ। ਰਿਤੂਰਾਜ ਦੀ ਇਹ ਖੋਜ ਇਸ ਸਮੇਂ P-2 ਫੇਸ ਵਿੱਚ ਚੱਲ ਰਹੀ ਹੈ। ਜਿਵੇਂ ਹੀ ਇਹ P-0 ਫੇਸ ਵਿੱਚ ਆ ਜਾਵੇਗੀ ਤਾਂ ਰਿਤੂਰਾਜ ਨੂੰ ਪੈਸੇ ਮਿਲ ਜਾਣਗੇ।

ਦੇਸ਼ ਵਿਦੇਸ਼ ਵਿੱਚ ਕਈ ਰਿਸਰਚ ਬਗ ਹੰਟਰ ਉੱਤੇ ਕੰਮ ਕਰਦੇ ਹਨ। ਹਰ ਬਗ ਹੰਟਰ ਆਪਣੀ P-5 ਤੋਂ ਆਪਣੀ ਸ਼ੁਰੂਆਤ ਕਰਦਾ ਹੈ। ਉਨ੍ਹਾਂ ਨੂੰ P-0 ਲੈਵਲ ਤੱਕ ਪਹੁੰਚਣਾ ਹੁੰਦਾ ਹੈ।

ਗੂਗਲ ਖੁਦ ਦਿੰਦਾ ਕਮੀਆਂ ਕੱਢਣਾ ਦਾ ਮੌਕਾ

ਰਿਤੂਰਾਜ ਮੁਤਾਬਕ ਕੋਈ ਬੰਗ ਹੰਟਰ ਜੇਕਰ P-2 ਲੈਵਲ ਉੱਤੇ ਆ ਜਾਂਦਾ ਹੈ ਤਾਂ ਉਸ ਬਗ ਹੰਟਰ ਨੂੰ ਗੂਗਲ ਆਪਣੀ ਰਿਸਰਚ ਵਿੱਚ ਸ਼ਾਮਲ ਕਰਦਾ ਹੈ ਤਾਂਕਿ ਉਹ P-2 ਤੋਂ P-0 ਤੱਕ ਪਹੁੰਚ ਸਕੇ। ਜੇਕਰ ਗੂਗਲ ਇਸ ਤਰ੍ਹਾਂ ਦੀਆਂ ਕਮੀਆਂ ਨਹੀਂ ਹਟਾਏਗਾ ਤਾਂ ਕਈ ਤਰ੍ਹਾਂ ਦੇ ਬਲੈਕਹੇਟ ਹੈਕਰਜ਼ ਉਨ੍ਹਾਂ ਦਾ ਸਿਸਟਮ ਹੈਕ ਕਰ ਕੇ ਜ਼ਰੂਰੀ ਡੇਟਾ ਲੀਕ ਕਰ ਸਕਦੇ ਹਨ ਜਿਸ ਨਾਲ ਕੰਪਨੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਅਜਿਹੇ ਵਿੱਚ ਗੂਗਲ ਜਾਂ ਹੋਰ ਕੰਪਨੀਆਂ ਖੁਦ ਹੀ ਅਨੇਕਾਂ ਬਗਹੰਟਰ ਨੂੰ 'ਬਗ ਹੰਟਰ ਸਾਈਟ' ਜ਼ਰੀਏ ਬੁਲਾਉਂਦੀ ਹੈ ਤਾਂ ਉਹ ਅੱਗੇ ਜਾ ਕੇ ਗ਼ਲਤੀਆਂ ਲੱਭਣ ਅਤੇ ਗ਼ਲਤੀ ਲੱਭਣ ਵਾਲੇ ਨੂੰ ਕੰਪਨੀ ਆਪਣੇ ਵਲੋਂ ਇਨਾਮ ਵੀ ਦਿੰਦੀ ਹੈ।

ਇਹ ਵੀ ਪੜ੍ਹੋ: ਜਾਣੋ ਇਸ ਸਾਲ ਕਦੋਂ ਮਨਾਈ ਜਾਵੇਗੀ ਬਸੰਤ ਅਤੇ ਮਾਂ ਸਰਸਵਤੀ ਦੀ ਪੂਜਾ ਦਾ ਮਹੂਰਤ

Last Updated : Feb 3, 2022, 8:37 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.