ETV Bharat / bharat

Assembly Elections 2022: ਪੰਜਾਬ ਭਾਜਪਾ ਦੇ ਇੰਚਾਰਜ ਬਣੇ ਕੇਂਦਰੀ ਮੰਤਰੀ ਦਾ ਵੱਡਾ ਦਾਅਵਾ, ਪਰ ਕਿਸਾਨੀ ਮਸਲੇ ‘ਤੇ ਭੱਜੇ ! - ਭਾਜਪਾ

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ (Union Minister Gajender Singh Shekhawat) ਨੂੰ ਪੰਜਾਬ ਦੀਆਂ ਚੋਣਾਂ ਨੂੰ ਭਾਰਤੀ ਜਨਤਾ ਪਾਰਟੀ (Bharatiya Janata Party) ਦਾ ਇੰਚਾਰਜ ਬਣਾਇਆ ਗਿਆ ਹੈ। ਇਸ ਦੌਰਾਨ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਉਹ ਪੰਜਾਬ ਵਿੱਚ ਭਾਜਪਾ ਦੀ ਜਿੱਤ ਲਈ ਕੰਮ ਕਰਨਗੇ। ਇਸ ਮੌਕੇ ਉਨ੍ਹਾਂ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਇਸ ਦੌਰਾਨ ਗਜੇਂਦਰ ਸਿੰਘ ਸ਼ੇਖਾਵਤ ਕਿਸਾਨੀ ਮਸਲੇ ਤੇ ਬੋਲਣ ਤੋਂ ਭੱਜਜੇ ਨਜ਼ਰ ਆਏ।

ਪੰਜਾਬ ‘ਚ ਚੋਣਾਂ ਨੂੰ ਲੈਕੇ ਭਾਜਪਾ ਦੇ ਇੰਚਾਰਜ ਬਣੇ ਕੇਂਦਰੀ ਮੰਤਰੀ ਦਾ ਵੱਡਾ ਬਿਆਨ

author img

By

Published : Sep 8, 2021, 11:23 PM IST

Updated : Sep 9, 2021, 8:35 AM IST

ਨਵੀਂ ਦਿੱਲੀ: ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ (Gajender Singh Shekhawat) ਪੰਜਾਬ ਦੇ ਵਿੱਚ ਚੋਣਾਂ ਨੂੰ ਲੈਕੇ ਭਾਰਤੀ ਜਨਤਾ ਪਾਰਟੀ ਦਾ ਇੰਚਾਰਜ (Incharge of Bharatiya Janata Party) ਬਣਾਇਆ ਗਿਆ ਹੈ। ਪੰਜਾਬ ‘ਚ ਚੋਣਾਂ ਨੂੰ ਲੈਕੇ ਗਜੇਂਦਰ ਸਿੰਘ ਸ਼ੇਖਾਵਤ ਦਾ ਅਹਿਮ ਬਿਆਨ ਵੀ ਸਾਹਮਣੇ ਆਇਆ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਚੋਣਾਂ ਦੇ ਵਿੱਚ ਭਾਜਪਾ ਦੀ ਜਿੱਤ ਹੋਣ ਦੀ ਉਮੀਦ ਜਤਾਈ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲ ਇਹ ਹੋਵੇਗੀ ਕਿ ਪੰਜਾਬ ਚੋਣਾਂ ਦੇ ਵਿੱਚ ਭਾਜਪਾ ਇੱਕ ਵੱਡਾ ਚਿਹਰਾ ਬਣ ਕੇ ਸਾਹਮਣੇ ਕੇ ਆਵੇ ਤੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਪੰਜਾਬ ਵਿੱਚ ਭਾਜਪਾ ਪ੍ਰਤੀ ਜੋ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਅਕਾਲੀ ਦਲ ਨਾਲ ਗਠਜੋੜ ਟੁੱਟਣ ਦਾ ਨਹੀਂ ਕੋਈ ਨੁਕਸਾਨ

ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਟੁੱਟਣ ਦੇ ਸਵਾਲ ’ਤੇ ਉਨ੍ਹਾਂ ਬੋਲਦਿਆਂ ਕਿਹਾ ਕਿ ਇਸ ਦਾ ਭਾਜਪਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਸਗੋਂ ਪਾਰਟੀ ਨੂੰ ਇਸਦਾ ਫਾਇਦਾ ਹੀ ਹੋਵੇਗਾ।

ਪੰਜਾਬ ‘ਚ ਚੋਣਾਂ ਨੂੰ ਲੈਕੇ ਭਾਜਪਾ ਦੇ ਇੰਚਾਰਜ ਬਣੇ ਕੇਂਦਰੀ ਮੰਤਰੀ ਦਾ ਵੱਡਾ ਬਿਆਨ, ਪਰ ਕਿਸਾਨੀ ਮਸਲੇ ‘ਤੇ ਭੱਜੇ !

ਕਾਂਗਰਸ ਤੇ ਆਪ ’ਤੇ ਨਿਸ਼ਾਨਾ

ਕੇਂਦਰੀ ਮੰਤਰੀ ਵੱਲੋਂ ਇਸ ਦੌਰਾਨ ਕਾਂਗਰਸ (Congress) ਅਤੇ ਆਮ ਆਦਮੀ ਪਾਰਟੀ (Aam Aadmi Party) ਨੂੰ ਵੀ ਨਿਸ਼ਾਨੇ ਉੱਪਰ ਲਿਆ ਗਿਆ ਹੈ। ਉਨ੍ਹਾਂ ਕਾਂਗਰਸ ਉੱਪਰ ਵਰ੍ਹਦਿਆਂ ਕਿਹਾ ਕਿ ਕਾਂਗਰਸ ਦਾ ਵਜੂਦ ਪੂਰੇ ਦੇਸ਼ ਦੇ ਵਿੱਚ ਖਤਮ ਹੋ ਰਿਹਾ ਹੈ। ਨਾਲ ਹੀ ਉਨ੍ਹਾਂ ਆਪ ਦੀ ਵਧ ਰਹੀ ਲੋਕਪ੍ਰਿਅਤਾ ਦੇ ਸਵਾਲ ਉੱਪਰ ਬੋਲਦਿਆਂ ਕਿਹਾ ਕਿ ਉਹ ਇਸ ਨੂੰ ਸਿਰੇ ਤੋਂ ਖਾਰਿਜ਼ ਕਰਦੇ ਹਨ ਕਿਉਂਕਿ ਪੂਰੇ ਦੇਸ਼ ਦੇ ਵਿੱਚ ਭਾਜਪਾ ਦੀ ਲੋਕਪ੍ਰਿਅਤਾ ਵੱਡੇ ਪੱਧਰ ਉੱਪਰ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਇਲਾਵਾ ਭਾਜਪਾ ਦੀ ਲੀਡਰਸ਼ਿੱਪ ਦੀ ਲੋਕਪ੍ਰਿਅਤਾ ਦੇ ਚਰਚੇ ਪੂਰੀ ਦੁਨੀਆ ਦੇ ਵਿੱਚ ਹਨ।

ਕਿਸਾਨੀ ਅੰਦੋਲਨ ਦੇ ਸਵਾਲ ਤੋਂ ਭੱਜੇ ਕੇਂਦਰੀ ਮੰਤਰੀ

ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਮੋਦੀ ਦੀ ਅਗਵਾਈ ਵਿੱਚ ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਲਈ ਵੀ ਬਹੁਤ ਕੰਮ ਕੀਤਾ ਹੈ, ਹਾਲਾਂਕਿ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਸਾਨੀ ਅੰਦੋਲਨ (kisan struggle) ਦੇ ਮਸਲੇ ਉੱਪਰ ਜਵਾਬ ਦੇਣ ਦੀ ਬਜਾਏ ਸਵਾਲ ਤੋਂ ਭੱਜਦੇ ਨਜ਼ਰ ਆਏ। ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਵਲੋਂ ਚੋਣਾਂ ਦੇ ਚੱਲਦੇ ਲਗਾਏ ਗਏ ਇੰਚਾਰਜ ਅਤੇ ਸਹਿ ਇੰਚਾਰਜ ਭਾਜਪਾ ਦੀ ਬੇੜੀ ਨੂੰ ਪਾਰ ਕਰਵਾ ਸਕਣਗੇ ਜਾਂ ਨਹੀਂ।

ਕੀ ਰਹੇਗੀ ਵੱਡੀ ਚੁਣੌਤੀ ?

ਭਾਜਪਾ ਵਲੋਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ (Gajender Singh Shekhawat) ਨੂੰ ਪਾਰਟੀ ਲਈ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਵਲੋਂ ਲਗਾਤਾਰ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਕਿਸਾਨਾਂ ਵਲੋਂ ਭਾਜਪਾ ਆਗੂਆਂ ਦੇ ਸਮਾਗਮਾਂ ਦਾ ਬਾਈਕਾਟ ਵੀ ਕੀਤਾ ਗਿਆ ਹੈ। ਇਸ ਸਭ 'ਚ ਨਵ ਨਿਯੁਕਤ ਇੰਚਾਰਜ ਲਈ ਵੱਡੀ ਚੁਣੌਤੀ ਰਹੇਗੀ ਕਿ ਭਾਜਪਾ ਆਗੂਆਂ ਨੂੰ ਲੋਕਾਂ ਸਾਹਮਣੇ ਕਿਸ ਤਰ੍ਹਾਂ ਲੈ ਕੇ ਆਉਣ, ਕਿਉਂਕਿ ਜਿਥੇ ਵੀ ਭਾਜਪਾ ਕੋਈ ਪ੍ਰੋਗਰਾਮ ਕਰਦੀ ਹੈ ਤਾਂ ਕਿਸਾਨ ਉਸ ਦਾ ਵਿਰੋਧ ਕਰਨ ਲਈ ਪਹੁੰਚ ਜਾਂਦੇ ਹਨ।

ਇਹ ਵੀ ਪੜ੍ਹੋ:ਅਕਾਲੀ-ਬਸਪਾ ‘ਚ ਸੀਟਾਂ ਦੀ ਫੇਰਬਦਲ ‘ਤੇ ਵਿਰੋਧੀਆਂ ਦੇ ਵਾਰ, ਵੇਖੋ ਖਾਸ ਰਿਪੋਰਟ

Last Updated : Sep 9, 2021, 8:35 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.