ਇੰਦੌਰ: ਇੰਦੌਰ 'ਚ ਸ਼ੁੱਕਰਵਾਰ ਨੂੰ ਏਮਰਾਲਡ ਹਾਈਟਸ ਇੰਟਰਨੈਸ਼ਨਲ ਸਕੂਲ ਵਿੱਚ ਆਯੋਜਿਤ 51b ਰਾਉਡ ਸਪੈਲ ਕੌਮਾਂਤਰੀ ਕਾਨਫਰੰਸ ਵਿੱਚ ਦੁਨੀਆ ਦੀ ਪਹਿਲੀ ਰੋਬੋਟ ਨਾਗਰਿਕ ਸੋਫੀਆ ਨਾਲ ਗੱਲਬਾਤ ਦਾ ਇੱਕ ਸੈਸ਼ਨ ਰੱਖਿਆ। ਇਸ ਵਿੱਚ ਫਿਲਮ ਨਿਰਮਾਤਾ ਉੱਤਰਾ ਸਿੰਘ ਨੇ ਸੋਫੀਆ ਨਾਲ ਦੁਨੀਆ ਵਿੱਚ ਚੱਲ ਰਹੇ ਪ੍ਰਮੁੱਖ ਮੁੱਦਿਆਂ ਤੇ ਗੱਲਬਾਤ ਕੀਤੀ। ਸੋਫੀਆ ਨੇ ਬਹੁਤ ਗੰਭੀਰਤਾ ਨਾਲ ਹਰੇਕ ਦੇ ਜਵਾਬ ਦਿੱਤੇ।
ਫਿਲਮ ਨਿਰਮਾਤਾ ਉੱਤਰਾ ਸੀਨ ਨੇ ਸੋਫੀਆ ਨੂੰ ਪੁੱਛਿਆ, "ਕੀ ਉਹ ਜਲਵਾਯੂ ਤਬਦੀਲੀ ਬਾਰੇ ਜਾਗਰੂਕ ਹੈ?" ਸੋਫੀਆ ਨੇ ਇਸ ਦੇ ਜਵਾਬ 'ਚ ਕਿਹਾ ਕਿ ਉਹ ਇਸ ਮੁੱਦੇ 'ਤੇ ਸਿਰਫ ਜਾਗਰੂਕ ਹੀ ਨਹੀਂ, ਬਲਕਿ ਉਹ ਦੁਨੀਆਂ ਵਿੱਚ ਜਿੱਥੇ ਵੀ ਜਾਂਦੀ ਹੈ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੀ ਹੈ। ਸੋਫੀਆ ਮੁਤਾਬਕ ਉਹ ਸੋਸ਼ਲ ਮੀਡੀਆ ਤੋਂ ਜਲਵਾਯੂ ਤਬਦੀਲੀ ਬਾਰੇ ਜਾਣਕਾਰੀ ਵੀ ਲੈਂਦੀ ਰਹਿੰਦੀ ਹੈ। ਜਦੋਂ ਸੋਫੀਆ ਨੂੰ ਪੁੱਛਿਆ, "ਕੀ ਉਸ ਨੂੰ ਕੋਈ ਭਾਵਨਾ ਹੈ?" ਇਸ ਪ੍ਰਸ਼ਨ ਨੂੰ ਸੁਣਦੇ ਹੀ ਸੋਫੀਆ ਗੁੱਸੇ ਵਿੱਚ ਆ ਗਈ ਅਤੇ ਉਸਨੇ ਉੱਤਰਾ ਨੂੰ ਕਿਹਾ ਕਿ ਤੁਸੀਂ ਮੇਰੀ ਭਾਵਨਾ ਨੂੰ ਠੇਸ ਪਹੁੰਚਾ ਰਹੇ ਹੋ।
ਇਸ ਤੋਂ ਬਾਅਦ ਸੋਫੀਆ ਤੋਂ ਪੁੱਛਿਆ ਗਿਆ ਕਿ ਜਲਵਾਯੂ ਤਬਦੀਲੀ ਲਈ ਸਰਕਾਰਾਂ ਨੂੰ ਆਪਣੀ ਨੀਤੀ ਜਾਂ ਵਿਚਾਰਾਂ ਵਿੱਚੋਂ ਕਿਸ ਨੂੰ ਬਦਲਣਾ ਚਾਹੀਦਾ ਹੈ, ਤਾਂ ਸੋਫੀਆ ਨੇ ਕਿਹਾ ਕਿ ਸਰਕਾਰਾਂ ਨੂੰ ਦੋਵਾਂ ਨੂੰ ਬਦਲਣ ਦੀ ਜ਼ਰੂਰਤ ਹੈ, ਕਿਉਂਕਿ ਦੋਵੇਂ ਇੱਕ ਦੂਜੇ ਨੂੰ ਪ੍ਰਭਾਵਤ ਕਰਦੇ ਹਨ।
ਜਦੋਂ ਸੋਫੀਆ ਨੂੰ ਪੁੱਛਿਆ, "ਕੀ ਉਸ ਨੂੰ ਭਾਰਤੀ ਲੋਕ ਨਾਚ ਬਹੁਤ ਪਸੰਦ ਹੈ?" ਤਾਂ ਸੋਫੀਆ ਨੇ ਉੱਤਰ ਦਿੱਤਾ ਕਿ ਮੈਨੂੰ ਵੀ ਨਾਚ ਪਸੰਦ ਹੈ। ਰੋਬੋਟਿਕ ਕਾਨਫਰੰਸ ਵਿੱਚ ਵੱਖ-ਵੱਖ ਦੇਸ਼ਾਂ ਦੇ ਬੱਚਿਆਂ ਨੇ ਸੋਫੀਆ ਨੂੰ ਬਹੁਤ ਸਾਰੇ ਸਵਾਲ ਪੁੱਛੇ, ਜਿਸ ਦਾ ਜਵਾਬ ਸੋਫੀਆ ਨੇ ਦਿੱਤਾ। ਰੋਬੋਟਿਕ ਕਾਨਫਰੰਸ ਦੇ ਇਸ ਸੈਸ਼ਨ ਦਾ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਅਧਿਆਪਕਾਂ ਨੇ ਵੀ ਅਨੰਦ ਲਿਆ।