ਹੈਦਰਾਬਾਦ: ਹਰ ਸਾਲ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਇਹ ਹੈ ਕਿ ਲੋਕ ਵੱਧ ਰਹੀ ਆਬਾਦੀ ਵੱਲ ਧਿਆਨ ਦੇਣ ਅਤੇ ਆਬਾਦੀ ਨੂੰ ਕਾਬੂ ਕਰਨ ਵਿੱਚ ਵੀ ਯੋਗਦਾਨ ਦੇਣ। ਸੰਯੁਕਤ ਰਾਸ਼ਟਰ ਨੇ ਵਿਸ਼ਵ ਦੀ ਵੱਧ ਰਹੀ ਅਬਾਦੀ ਨੂੰ ਧਿਆਨ ਵਿੱਚ ਰੱਖਦਿਆਂ 11 ਜੁਲਾਈ 1989 ਨੂੰ ਪਹਿਲੀ ਵਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ਵ ਆਬਾਦੀ ਦਿਵਸ ਮਨਾਇਆ। ਇਸ ਤੋਂ ਬਾਅਦ ਇਹ ਹਰ ਸਾਲ ਮਨਾਇਆ ਜਾਣ ਲੱਗਾ।
ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਸਥਾਈ ਵਿਕਾਸ ਲਈ ਏਜੰਡਾ 2030 ਦੁਨੀਆ ਨੂੰ ਸਿਹਤ ਗ੍ਰਹਿ ਬਣਾਉਣ ਦੇ ਲਈ ਬਿਹਤਰ ਭਵਿੱਖ ਦਾ ਖਾਕਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਇਹ ਮਿਸ਼ਨ ਆਬਾਦੀ, ਉਮਰ ਦੇ ਵਾਧੇ, ਪਰਵਾਸਨ ਤੇ ਸ਼ਹਿਰੀਕਰਨ ਸਣੇ ਆਬਾਦੀ ਰੁਝਾਨਾਂ ਨਾਲ ਨੇੜਿਓਂ ਜੁੜਿਆ ਹੋਇਆ ਹੈ।
ਆਬਾਦੀ ਦੇ ਵਾਧੇ ਨਾਲ ਜੁੜੇ ਮੁੱਦੇ
- ਪਰਿਵਾਰਕ ਯੋਜਨਾਬੰਦੀ
- ਲਿੰਗ ਇਕੁਇਟੀ
- ਬਾਲ ਵਿਆਹ
- ਮਨੁਖੀ ਅਧਿਕਾਰ
- ਸਿਹਤ ਅਧਿਕਾਰ
- ਬੱਚਿਆਂ ਦੀ ਸਿਹਤ ਆਦਿ
ਇਸ ਲਈ ਵਿਸ਼ਵ ਆਬਾਦੀ ਦਿਵਸ ਹਮੇਸ਼ਾਂ ਜਣਨ ਸਿਹਤ 'ਤੇ ਧਿਆਨ ਕੇਂਦ੍ਰਤ ਕਰਦਾ ਹੈ।
ਵਿਸ਼ਵ ਆਬਾਦੀ ਦਿਵਸ 2020 ਦੀ ਥੀਮ
ਇਸ ਵਾਰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਵਿਸ਼ਵ ਆਬਾਦੀ ਦਿਵਸ ਦਾ ਵਿਸ਼ਾ ਮੁੱਖ ਤੌਰ 'ਤੇ ਦੁਨੀਆ ਭਰ ਦੀਆਂ ਔਰਤਾਂ ਅਤੇ ਕੁੜੀਆਂ ਦੀ ਸਿਹਤ ਸੁਰੱਖਿਆ 'ਤੇ ਅਧਾਰਤ ਹੈ। ਕੋਰੋਨਾ ਸੰਕਟ ਵਿੱਚ ਔਰਤਾਂ ਸਭ ਤੋਂ ਵੱਧ ਪ੍ਰੇਸ਼ਾਨ ਹਨ। ਦੁਨੀਆ ਭਰ 'ਚ ਸਪਲਾਈ ਚੇਨ 'ਚ ਰੁਕਾਵਟ ਆਉਣ ਨਾਲ ਮਹਿਲਾਵਾਂ ਨੂੰ ਗਰਭ ਨਿਰੋਧਕਾਂ ਦੀ ਅਣ-ਉਪਲਬਧਤਾ ਨਾਲ ਗਰਭ ਦੀ ਸੰਭਾਵਨਾ ਨੂੰ ਵਧਾਉਂਦੀ ਹੈ।
ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂਐੱਨਐੱਫਪੀਏ) ਨੇ ਕਿਹਾ ਕਿ ਜੇ ਲੌਕਡਾਊਨ 6 ਮਹੀਨੇ ਤੱਕ ਜਾਰੀ ਰਹਿੰਦਾ ਹੈ ਤੇ ਸਿਹਤ ਸੇਵਾਵਾਂ 'ਚ ਵੱਡੀ ਰੁਕਾਵਟ ਜਾਰੀ ਰਹੀ ਤਾਂ ਘਟ ਕੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿੱਚ 47 ਮਿਲੀਅਨ ਔਰਤਾਂ ਨੂੰ ਆਧੁਨਿਕ ਗਰਭ ਨਿਰੋਧਕ ਨਹੀਂ ਮਿਲੇਗੀ। ਇਸ ਦੇ ਚਲਦੇ 7 ਫੀਸਦੀ ਮਹਿਲਾਵਾਂ ਸਵੈ-ਇੱਛਾ ਨਾਲ ਗਰਭਵਤੀ ਹੋ ਜਾਣਗੀਆਂ।
ਲਿੰਗ-ਅਧਾਰਤ ਹਿੰਸਾ ਦੇ 31 ਮਿਲੀਅਨ ਕੇਸਾਂ ਦੀ ਵੀ ਉਮੀਦ ਕੀਤੀ ਜਾ ਸਕਦੀ ਹੈ। 20 ਲੱਖ ਜਣਨ ਸੰਬੰਧੀ ਮਾਮਲੇ ਤੇ 13 ਲੱਖ ਬਾਲ ਵਿਆਹ ਹੋ ਸਕਦੇ ਹਨ।
ਦੱਸ ਦਈਏ ਕਿ ਸਾਲ 2019 ਵਿੱਚ ਆਬਾਦੀ ਦਿਵਸ ਦਾ ਵਿਸ਼ਾ ‘ਫੈਮਿਲੀ ਪਲਾਨਿੰਗ: ਇਮਪਾਵਰਿੰਗ ਪੀਪੁਲ, ਡਿਵੇਲਪਿੰਗ ਨੇਸ਼ਨਸ' ਰੱਖੀ ਗਈ ਸੀ।
ਵਿਸ਼ਵ ਆਬਾਦੀ ਦਿਵਸ ਦਾ ਇਤਿਹਾਸ
ਸਾਲ 1968 ਵਿੱਚ ਵਿਸ਼ਵਵਿਆਪੀ ਨੇਤਾਵਾਂ ਨੇ ਸੁਝਾਅ ਦਿੱਤਾ ਸੀ ਕਿ ਜਨਤਾ ਨੂੰ ਆਜ਼ਾਦ ਰੂਪ ਨਾਲ ਅਤੇ ਜ਼ਿੰਮੇਵਾਰੀ ਨਾਲ ਆਪਣੇ ਬੱਚਿਆਂ ਦੀ ਗਿਣਤੀ ਤੇ ਸਮਾਂ ਨਿਰਧਾਰਤ ਤੌਰ 'ਤੇ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੋਣਾ ਚਾਹੀਦਾ ਹੈ।
11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਦੀ ਸ਼ੁਰੂਆਤ 1989 ਵਿੱਚ, ਸੰਯੁਕਤ ਰਾਸ਼ਟਰ ਵਿਕਾਸ ਕਾਰਜਕਰਮ ਦੀ ਗਵਰਨਿੰਗ ਕੌਂਸਲ ਵੱਲੋਂ ਕੀਤੀ ਗਈ ਸੀ। ਦਰਅਸਲ 11 ਜੁਲਾਈ 1987 ਤੱਕ ਵਿਸ਼ਵਵਿਆਪੀ ਆਬਾਦੀ ਦਾ ਅੰਕੜਾ 5 ਅਰਬ ਨੂੰ ਪਾਰ ਕਰ ਗਿਆ ਸੀ, ਜਿਸ ਦੇ ਮੱਦੇਨਜ਼ਰ ਵਿਸ਼ਵ ਵਿਆਪੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਦਿਨ ਨੂੰ ਮਨਾਉਣ ਅਤੇ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।
ਵਿਸ਼ਵ ਦੇ 10 ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ (1 ਜੁਲਾਈ 2020)
ਦੇਸ਼ ਦੀ ਆਬਾਦੀ
- ਚੀਨ- 1,39,40,15,977
- ਭਾਰਤ- 1,32,60,93,247
- ਅਮਰੀਕਾ- 33,26,39,102
- ਇੰਡੋਨੇਸ਼ੀਆ- 2,67,02,63,66
- ਪਾਕਿਸਤਾਨ- 23,35,00,636
- ਨਾਈਜੀਰੀਆ- 21,40,28,302
- ਬੰਗਲਾਦੇਸ਼- 16,26,50,853
- ਰੂਸ- 14,17,22,205
- ਮੈਕਸੀਕੋ- 12,86,49,565
ਸੰਯੁਕਤ ਰਾਸ਼ਟਰ ਵੱਲੋਂ ਸਾਲ 2019 ਵਿੱਚ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਦੁਨੀਆ ਦੀ ਆਬਾਦੀ ਵਿੱਚ ਅਗਲੇ 30 ਸਾਲਾਂ ਵਿੱਚ ਦੋ ਬਿਲੀਅਨ ਲੋਕਾਂ ਦੇ ਵਾਧੇ ਦੀ ਸੰਭਾਵਨਾ ਹੈ, ਜੋ ਇਸ ਸਮੇਂ 7.7 ਬਿਲੀਅਨ ਤੋਂ 9.7 ਅਰਬ ਹੋ ਜਾਵੇਗੀ।